ਇੱਕ ਔਰਤ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂੰਹਬੋਲਾ ਪੁੱਤਰ ਬਣਾਇਆ ਗਿਆ ਤੇ ਫਿਰ ਉਸ ਕੋਲੋਂ ਅਤੇ ਉਸਦੇ ਰਾਹੀਂ ਹੋਰ ਫਾਈਨੈਂਸਰਾਂ ਕੋਲੋਂ ਵੀ ਲੱਖਾਂ ਰੁਪਏ ਲੈ ਲਏ। ਜਦੋਂ ਫਾਈਨੈਂਸਰਾਂ ਨੇ ਨੌਜਵਾਨ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਮਾਂ ਕੋਲੋਂ ਪੈਸੇ ਮੰਗਣੇ ਸ਼ੁਰੂ ਕੀਤੇ ਤਾਂ ਉਸ ਨੂੰ ਆਪਣੇ ਪੁਲਸੀਆ ਘਰ ਵਾਲੇ ਦੀ ਧੌਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ। ਬੀਤੀ ਰਾਤ ਵੀ ਜਦੋਂ ਜਤਿੰਦਰ ਸ਼ਰਮਾ ਨਾਮ ਦਾ ਇਹ ਨੌਜਵਾਨ ਉਹਨਾਂ ਦੇ ਘਰ ਪੈਸੇ ਮੰਗਣ ਗਿਆ ਤਾਂ ਉਸ ਨੌਜਵਾਨ ਨਾਲ ਮਾਰ ਕੁਟਾਈ ਕੀਤੀ ਗਈ। ਪਰਿਵਾਰ ਅਨੁਸਾਰ ਜਤਿੰਦਰ ਨੂੰ ਔਰਤ ਦੇ ਪੁਲਸੀਆ ਘਰ ਵਾਲੇ ਵੱਲੋਂ ਝੂਠੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਤੋਂ ਦੁਖੀ ਹੋ ਕੇ ਜਤਿੰਦਰ ਸ਼ਰਮਾ ਨੇ ਸਲਫਾਸ ਨਿਗਲ ਲਈ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਤੜਪ ਤੜਪ ਕੇ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸਲਫਾਸ ਨਿਗਲਣ ਤੋਂ ਪਹਿਲਾਂ ਮ੍ਰਿਤਕ ਜਤਿੰਦਰ ਵੱਲੋਂ ਇੱਕ ਕਾਗਜ ਤੇ ਇਹ ਲਿਖ ਕੇ ਛੱਡ ਦਿੱਤਾ ਗਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਦਾਰ ਉਸ ਦੀ ਮੂੰਹ ਬੋਲੀ ਮਾਂ ਪਲਵਿੰਦਰ ਕੌਰ ਅਤੇ ਪਿਓ ਲਖਬੀਰ ਸਿੰਘ ਹੈ। ਪਰਿਵਾਰ ਦੀ ਸ਼ਿਕਾਇਤ ਤੇ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 40 ਵਰਿਆਂ ਦਾ ਮ੍ਰਿਤਕ ਨੌਜਵਾਨ ਜਤਿੰਦਰ ਸ਼ਰਮਾ ਸਿਟੀ ਕੇਬਲ ਦਾ ਕੰਮ ਕਰਦਾ ਸੀ ਅਤੇ ਸ਼ਹਿਰ ਵਿੱਚ ਬੇਹਦ ਸ਼ਰੀਫ ਅਤੇ ਮਿਲਾਪੜੇ ਸੁਭਾਅ ਵਾਲੇ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਸੀ । ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਮ੍ਰਿਤਕ ਦਾ ਸੰਸਕਾਰ ਨਹੀਂ ਕੀਤਾ ਜਾਏਗਾ।
ਮੂੰਹ ਬੋਲੀ ਮਾਂ ਪੁੱਤ ਲਈ ਬਣੀ ਕਾਲ , ਪੁੱਤ ਨਾਲ ਮਾਰੀ ਲੱਖਾਂ ਦੀ ਠੱਗੀ
March 10, 20250

Related Articles
March 30, 20220
ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ ਤਹਿਤ 214 ਕਰੋੜ ਜਾਰੀ
‘ਆਪ’ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ: ਬਲਜੀਤ ਕੌਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ ਕੀਤੇ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਨੇ ਕਿ
Read More
November 30, 20210
ਜੈਤੋ ‘ਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਹੋਏ ਮਜ਼ਬੂਰ
ਜੈਤੋ ‘ਚ ਪਿਛਲੇ ਕਈ ਦਿਨਾਂ ਤੋਂ ਸ਼ੀਵਰੇਜ ਸਿਸਟਮ ਬੰਦ ਹੋਣ ਕਾਰਨ ਲੋਕਾਂ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਤੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਰਹੇ ਹਨ। ਇਕ ਪਾਸੇ ਡੇਂਗੂ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਦੂਜੇ ਪਾਸੇ ਸੀਵਰੇਜ਼ ਸਿ
Read More
January 27, 20230
On the occasion of Republic Day, Minister Arora announced 5000 EWS flats for Mohali
Punjab's Housing and Urban Development, Information and Public Relations, New and Renewable Energy Sources and Printing and Stationery Minister Aman Arora today on the occasion of the country's 74th R
Read More
Comment here