Site icon SMZ NEWS

ਅੰਮ੍ਰਿਤਸਰ ਦੇ ਕੈਂਟ ਇਲਾਕੇ ਵਿੱਚ ਦਿਨੋ ਦਿਨ ਰਹੱਸਮਈ ਤਰੀਕੇ ਨਾਲ ਗਾਇਬ ਹੋ ਰਹੀਆ ਸਨ ਗਾਵਾਂ , ਪਸ਼ੂ ਪ੍ਰੇਮਿਆ ਨੇ ਲਾਇਆ ਟ੍ਰੈਪ ਤਾਂ ਫੜ ਲਏ ਗੳ ਤਸਕਰ

ਮਾਮਲਾ ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਦੇ ਅਧੀਨ ਆਉਦੇ ਕੈਂਟ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੋ ਦੇ ਪਸ਼ੂ ਪ੍ਰੇਮਿਆ ਅਤੇ ਐਨਿਮਲ ਵੈਲਫੇਅਰ ਵਾਲੀਆ ਵਲੋ ਦੋ ਗੳ ਤਸਕਰਾਂ ਨੂੰ ਟਰੇਪ ਲਗਾ ਕਾਬੂ ਕਰ ਪੁਲੀਸ ਦੇ ਹਵਾਲੇ ਕਰ ਕਾਰਵਾਈ ਦੀ ਮੰਗ ਕੀਤੀ ਹੈ ਪਰ ਫਿਲਹਾਲ ਪੁਲਿਸ ਵਲੋ ਜਾਂਚ ਦਾ ਹਵਾਲਾ ਦੇ ਪਲਾ ਝਾੜਿਆ ਜਾ ਰਿਹਾ ਹੈ।

ਇਸ ਸੰਬਧੀ ਪਸ਼ੂ ਪ੍ਰੇਮੀ ਪੂਜਾ ਅਤੇ ਹੋਰ ਇਲਾਕਾ ਨਿਵਾਸੀਆ ਦਸਿਆ ਕਿ ਉਹ ਆਪਣੇ ਕੈਂਟ ਇਲਾਕੇ ਦੇ ਅਵਾਰਾਂ ਪਸ਼ੂਆ ਨੂੰ ਚਾਰਾਂ ਪਾਉਣ ਦਾ ਕੰਮ ਕਰਦੇ ਸਨ ਪਰ ਬੀਤੇ ਕੁਝ ਦਿਨਾਂ ਤੋ ਰਹੱਸਮਈ ਤਰੀਕੇ ਨਾਲ ਇਲਾਕੇ ਚੋ ਗਊਆਂ ਗਾਇਬ ਹੌਣ ਦੇ ਚਲਦੇ ਜਦੋ ਉਹਨਾ ਵਲੋ ਟਰੇਪ ਲਗਾਇਆ ਗਿਆ ਤਾਂ ਉਹਨਾ ਦੇ ਅੜਿਕੇ ਦੋ ਗੳ ਤਸਕਰ ਆਏ ਅਤੇ ਇਕ ਮੈਨ ਦੋਸ਼ੀ ਫਰਾਰ ਹੋ ਗਿਆ ਅਤੇ ਉਹਨਾ ਵਲੋ ਇਹਨਾ ਤਸ਼ਕਰਾ ਨੂੰ ਥਾਣਾ ਕੰਟੋਨਮੈਂਟ ਦੀ ਪੁਲਿਸ ਦੇ ਹਵਾਲੇ ਕਰ ਇਨਸ਼ਾਫ ਦੀ ਮੰਗ ਕੀਤੀ ਹੈ ਤਾਂ ਜੋ ਅਜਿਹੇ ਪਸ਼ੂ ਤਸਕਰਾ ਤੋ ਪਸ਼ੂ ਧਨ ਨੂੰ ਮਰਨ ਤੋ ਬਚਾਇਆ ਜਾ ਸਕੇ ਪਰ ਫਿਲਹਾਲ ਪੁਲੀਸ ਜਾਂਚ ਦਾ ਹਵਾਲਾ ਦੇ ਰਹੀ ਹੈ।

ਇਸ ਸੰਬਧੀ ਜਦੋ ਮੌਕੇ ਤੇ ਮੋਜੂਦ ਪੁਲਿਸ ਅਧਿਕਾਰੀ ਨਾਲ ਗਲਬਾਤ ਕਰਨੀ ਚਾਹੀ ਤਾਂ ਉਸਦਾ ਕਹਿਣਾ ਸੀ ਕਿ ਇਹ ਪਾਵੇ ਬੰਦੇ ਫੜ ਕੇ ਥਾਣੇ ਲੈ ਆਏ ਹਨ ਪਰ ਪੁਲਿਸ ਦੀ ਜਾਂਚ ਤੋ ਪਤਾ ਚਲੇਗਾ ਕਿ ਇਹ ਘਟਨਾ ਵਿਚ ਕਿਨੂੰ ਕੁ ਸਚਾਈ ਹੈ ਅਤੇ ਇਹ ਬੰਦੇ ਦੌਸ਼ੀ ਹਨ ਜਾ ਨਹੀ ਫਿਲਹਾਲ ਪੁਲਿਸ ਜਾਂਚ ਵਿਚ ਜੁਟੀ ਹੈ।

Exit mobile version