News

ਨੱਕਲੀ ਪੁਲਸ ਮੁਲਾਜਮ ਬਣ ਕੁੜੀ ਨੇ ਪਹਿਲਾ ਮੁੰਡੇ ਨਾਲ ਕੀਤੀ ਦੋਸਤੀ, ਫਿਰ ਕੀਤੀ ਸਗਾਈ ਵਿਆਹ ਤੋਂ 5 ਦਿਨ ਪਹਿਲਾਂ ਹੋਇਆ ਖੁਲਾਸਾ

ਪਟਿਆਲਾ ਦੇ ਥਾਣਾ ਜੁਲਕਾ ਦੀ ਪੁਲਿਸ ਨੇ ਇੱਕ ਮੁੰਡੇ ਦੇ ਬਿਆਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਹੈ ਜਿਸ ਮਾਮਲੇ ਨੂੰ ਸੁਣ ਕੇ ਹਰ ਇੱਕ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਦੱਸ ਦੀਏ ਕਿ ਇੱਕ ਕੁੜੀ ਵੱਲੋਂ ਵੱਡੀ ਧੋਖਾਧੜੀ ਨੌਜਵਾਨ ਦੇ ਨਾਲ ਕੀਤੀ ਗਈ ਹੈ ਫਾਜਲਿਕਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨਾਮ ਦੀ ਇੱਕ ਵਿਆਹੀ ਹੋਈ ਔਰਤ ਵੱਲੋਂ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਪਹਿਲਾ ਤਾਂ ਇੰਸਟਾਗਰਾਮ ਦੇ ਉੱਪਰ ਪਟਿਆਲਾ ਦੇ ਪਿੰਡ ਘੜਾਮ ਦੇ ਰਹਿਣ ਵਾਲੇ ਕੁਲਦੀਪ ਸਿੰਘ ਨਾਮ ਦੇ ਨੌਜਵਾਨ ਦੇ ਨਾਲ ਵਿਆਹ ਦਾ ਝੂਠਾ ਲਾਰਾ ਲਗਾਇਆ ਤੇ ਫਿਰ ਉਸ ਨਾਲ ਦੋਵੇਂ ਪਰਿਵਾਰਾਂ ਦੀ ਸਹਿਮਤੀ ਮਗਰੋਂ ਵਿਆਹ ਦੀਆਂ ਸਾਰੀਆਂ ਰਸਮਾਂ ਕੀਤੀਆਂ ਸਗਾਈ ਤੱਕ ਕੀਤੀ ਲੇਕਿਨ ਮੁੰਡੇ ਵਾਲੇਆਂ ਨੂੰ ਵਿਆਹ ਤੋਂ 5 ਦਿਨ ਪਹਿਲਾਂ ਹੀ ਇੱਕ ਸਾਰੀ ਸਾਜਿਸ਼ ਦਾ ਪਤਾ ਲੱਗ ਗਿਆ ਦੱਸ ਦੀਏ ਕਿ ਜਿਸ ਤੋਂ ਬਾਅਦ ਪੀੜਿਤ ਪਰਿਵਾਰ ਨੇ ਥਾਣਾ ਜੁਲਕਾ ਦੇ ਵਿੱਚ ਪਹੁੰਚ ਕੇ ਪੁਲਿਸ ਨੂੰ ਸ਼ਿਕਾਇਤ ਲਿਖਵਾਈ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਔਰਤ ਦੇ ਉੱਪਰ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਪੀੜਤ ਪਰਿਵਾਰ ਨੇ ਵਿਆਹ ਦੇ ਉੱਪਰ 15 ਲੱਖ ਰੁਪਏ ਤੱਕ ਖਰਚ ਕਰ ਦਿੱਤਾ ਸੀ ਅਤੇ ਹੁਣ ਤੱਕ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸੀ |

Comment here

Verified by MonsterInsights