ਲਗਾਤਾਰ ਪੰਜਾਬ ਸਰਕਾਰ ਦੀ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਫਰਜੀ ਟਰੈਵਲ ਏਜੈਂਟਾਂ ਦੇ ਉੱਪਰ ਸਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਥਾਣਾ ਗੁਰਦਾਸਪੁਰ ਦੀ ਐਨਆਰਆਈ ਪੁਲਿਸ ਵੱਲੋਂ ਨਿਊਜ਼ੀਲੈਂਡ ਵਰਕ ਪਰਮਿਟ ਤੇ ਭੇਜਣ ਦੇ ਵਿਜੇ ਦਾ ਝਾਂਸਾ ਦੇ ਕੇ 14 ਲੱਖ 60 ਹਜ਼ਾਰ ਦੀ ਠੱਗੀ ਮਾਰਨ ਤੇ ਗੁਰਦਾਸਪੁਰ ਦੀ ਐਨਆਰਆਈ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਜਿਸ ਦਾ ਸਾਥੀ ਹੈ ਫਰਾਰ ਏਜੰਟ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਜਾਂਚ ਅਧਿਕਾਰੀ ਏ ਐਸ ਆਈ ਦਾਰਾ ਸਿੰਘ ਨੇ ਦੱਸਿਆ ਕੀ ਏ ਆਈ ਜੀ ਜਗਜੀਤ ਸਿੰਘ ਵਾਲੀਆ ਐਨਆਰਆਈ ਅਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਐਚ ਓ ਹਰਪ੍ਰੀਤ ਦੀ ਅਗਵਾਈ ਹੇਠ ਗੁਰਦਾਸਪੁਰ ਪੁਲਿਸ ਵੱਲੋਂ ਤਾਲਬ ਸਿੰਘ ਪੁੱਤਰ ਰਾਜ ਸਿੰਘ ਅਤੇ ਮੰਗਾ ਰਾਮ ਸ਼ਰਮਾ ਪੁੱਤਰ ਪਰਭਾਤ ਰਾਜ ਵਾਸੀ ਬਾਲਾਪਿੰਡੀ ਥਾਣਾ ਬਹਿਰਾਮਪੁਰ ਤਹਿਸੀਲ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਦੀ ਕੰਪਲੇਂਟ ਦੇ ਉੱਪਰ ਪੁਲਿਸ ਨੇ ਦੋਸ਼ੀ ਔਰਤ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ ਜਿਨਾਂ ਦੇ ਬੱਚੇ ਤਾਲਬ ਸਿੰਘ ਪੁੱਤਰ ਰਾਜ ਸਿੰਘ ਅਤੇ ਮੰਗਾ ਰਾਮ ਸ਼ਰਮਾ ਪੁੱਤਰ ਪਰਭਾਤਰਾਜ ਵਾਸੀਆਂ ਨੂੰ ਬਾਲਾਪਿੰਡੀ ਟਰੈਵਲ ਏਜੰਟ ਕਮਲ ਜੋਤੀ ਪਤਨੀ ਲੇਟ ਸ਼੍ਰੀ ਬਲਦੇਵ ਰਾਜ ਵਾਸੀ ਨਜ਼ਦੀਕ ਖੋਸਲਾ ਮਿਲ ਰਾਜਪਰੂਰਾ ਸਰਨਾ ਤਹਿਸੀਲ ਵਾ ਜਿਲਾ ਪਠਾਨਕੋਟ ਅਤੇ ਗੁਰਜੀਤ ਸਿੰਘ ਪੁੱਤਰ ਕੁੰਦਨ ਵਾਸੀ ਪਿੰਡ ਦਾਰਾਪੁਰ ਡਾਕਖਾਨਾ ਦੋਨੋਵਾਲ ਕਲਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਨਿਊਜ਼ੀਲ਼ੈਂਡ ਵਰਕ ਪਰਮਿਟ ਤੇ ਭੇਜਣ ਦੇ ਨਾਮ ਦੇ ਉੱਪਰ 14 ਲੱਖ 60 ਹਜ਼ਾਰ ਦੀ ਠੱਗੀ ਮਾਰੀ ਹੈ ਜਿਨਾਂ ਦਾ ਸੌਦਾ ਦੋਨਾਂ ਬੱਚਿਆਂ ਕੋਲੋਂ 15-15 ਲੱਖ ਰੁਪਏ ਦਾ ਨਿਊਜ਼ੀਲੈਂਡ ਭੇਜਣ ਵਿੱਚ ਹੋਇਆ ਸੀ ਅਤੇ ਦੋਨਾਂ ਕੋਲੋਂ 7.80 ਹਜਾਰ ,7.ਹਜਾਰ ਲੱਖ ਕੁਲ 15, ਲੱਖ 60 ਹਜ਼ਾਰ, ਆਪਣੇ ਖਾਤਿਆਂ ਵਿਚ ਪਵਾਏ ਸਨ ,, ਬਾਕੀ ਦੀ ਰਕਮ ਦੇਣੀ ਸੀ ਪਰ ਉਸ ਤੋਂ ਪਹਿਲਾਂ ਹੀ ਜੋ ਇਹਨਾਂ ਵੱਲੋਂ ਵੀਜ਼ਾ ਦਿੱਤੇ ਗਏ ਸਨ ਉਹ ਫਰਜ਼ੀ ਨਿਕਲੇ | ਜਿਨਾਂ ਵਿੱਚੋਂ ਇਕ ਲੱਖ ਰੁਪਆ ਇਹਨਾਂ ਨੇ ਵਾਪਸ ਕਰ ਦਿੱਤਾ ਸੀ ਅਤੇ 14 ਲੱਖ 60 ਹਜ਼ਾਰ ਰੁਪਏ ਇਹ ਠੱਗੀ ਮਾਰ ਗਏ ਸਨ ,ਜਿਸ ਤੋਂ ਬਾਅਦ ਐਨਆਰਆਈ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਆਧਾਰ ਦੇ ਉੱਪਰ ਮਹਿਲਾ ਦੇ ਘਰੋਂ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕ ਦੂਸਰਾ ਸਾਥੀ ਫਰਾਰ ਹੈ ਜਿਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।