News

ਟਰੇਨ ਹੇਠਾਂ ਆਉਣ ਕਾਰਨ ਸਾਬਕਾ ASI ਦੀ ਹੋਈ ਮੌਤ ,ਹਜੇ ਦੋ ਦਿਨ ਪਹਿਲਾਂ ਹੋਇਆ ਸੀ ਸੇਵਾ ਮੁਕਤ !

ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟਰੇਨ ਹੇਠਾਂ ਆਓਣ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਕੱਟਿਆ ਗਿਆ ਜਿਸ ਦੀ ਪਹਿਚਾਨ ਬਲਵਿੰਦਰ ਸਿੰਘ ਵਾਸੀ ਝੌਰ ਸਿੱਧਵਾਂ ਦੇ ਤੌਰ ਤੇ ਹੋਈ । ਪਰਿਵਾਰ ਅਨੁਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਏਐਸਆਈ ਦੇ ਤੌਰ ਤੇ ਰਿਟਾਇਰ ਹੋਇਆ ਸੀ ਅਤੇ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ। ਮ੍ਰਿਤਕ ਦੀ ਉਮਰ 59 ਸਾਲ ਦੱਸੀ ਜਾ ਰਹੀ ਹੈ ਅਤੇ ਉਸਨੇ ਦਿਮਾਗੀ ਬਿਮਾਰੀ ਦੇ ਚਲਦੇ ਹੀ ਸਮੇਂ ਤੋਂ ਪਹਿਲਾਂ ਮਹਿਕਮੇ ਤੋਂ ਰਿਟਾਇਰਮੈਂਟ ਲੈ ਲਈ ਸੀ। ਪਰਿਵਾਰ ਅਨੁਸਾਰ ਉਹ ਦਵਾਈ ਖਾ ਕੇ ਦੇਰ ਰਾਤ ਨੂੰ ਘਰੋਂ ਬਾਹਰ ਬਿਨਾਂ ਕਿਸੇ ਨੂੰ ਦੱਸੇ ਚਲਾ ਗਿਆ ਸੀ ਅਤੇ ਸਵੇਰੇ ਉਹਨਾਂ ਨੂੰ ਤੇ ਸ ਦੁਰਘਟਨਾ ਦੀ ਸੂਚਨਾ ਮਿਲੀ।
ਉੱਥੇ ਹੀ ਰੇਲਵੇ ਪੁਲਿਸ ਚੌਂਕੀ ਗੁਰਦਾਸਪੁਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤੀ ਜਾ ਰਹੀ ਹੈ।

Comment here

Verified by MonsterInsights