News

ਬਟਾਲਾ ਦੇ ਨੇੜਲੇ ਪਿੰਡ ਸੇਖਵਾ ਨੇੜੇ ਪਰਾਲੀ ਢੋਣ ਵਾਲੀ ਟਰਾਲੀ ਚ ਵੱਜੀਆਂ ਦੋ ਗੱਡੀਆਂ

ਬਟਾਲਾ ਦੇ ਨੇੜਲੇ ਪਿੰਡ ਸੇਖਵਾਂ ਨਜਦੀਕ ਦੀਆਂ ਗੱਠਾਂ ਢੋਣ ਵਾਲੀ ਟਰਾਲੀ ਦੇ ਨਾਲ ਦੋ ਕਾਰਾਂ ਵੱਜਣ ਨਾਲ ਪਲਟ ਗਈਆਂ । ਹਾਦਸਾ ਭਿਆਨਕ ਸੀ ਜਿਸ ਕਰਕੇ ਕਾਰਾਂ ਬੁਰੀ ਤਰਾਂ ਨਾਲ ਨੁਕਸਾਨੀਆਂ ਗਈਆਂ ਹਨ ਇਸ ਹਾਦਸੇ ਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਦੇ ਵਿੱਚ ਛੇ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਹਨ। ਮਰਨ ਵਾਲੇ ਵਿਅਕਤੀਆਂ ਵਿੱਚ ਦੋ ਸਕੇ ਸਾਂਡੂ ਹਨ।ਮ੍ਰਿਤਕ ਸੁਰਜੀਤ ਸਿੰਘ ਪੰਜ ਗਰਾਈਆਂ ਨੇ ਅੱਜ ਅਮਰੀਕਾ ਜਾਣਾ ਸੀ ਵਾਪਸ। 17 ਸਾਲ ਬਾਅਦ ਆਪਣੇ ਘਰ ਆਇਆ ਸੀ |

Comment here

Verified by MonsterInsights