ਪੰਜਾਬ ਪੁਲਿਸ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਅਤੇ ਕਾਸੋ ਆਪਰੇਸ਼ਨ ਦੇ ਤਹਿਤ ਅੰਮ੍ਰਿਤਸਰ 88 ਫੁੱਟ ਰੋਡ ਮੁਸਤਫਾ ਬਾਅਦ ਇਲਾਕੇ ਵਿੱਚ ਪੁਲਿਸ ਵੱਲੋਂ ਸਪੈਸ਼ਲ ਅਪਰੇਸ਼ਨ ਚਲਾਇਆ ਗਿਆ ਜਿਸ ਵਿੱਚ ਪੂਰੇ ਇਲਾਕੇ ਚ ਸਰਚ ਕੀਤੀ ਗਈ ਇਸ ਦੌਰਾਨ ਖਾਸ ਤੌਰ ਤੇ ਏਡੀਜੀਪੀ ਰੇਲਵੇ ਸ਼ਸ਼ੀ ਸਭਾ ਦਵੇਦੀ ਵੀ ਖਾਸ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੂਰੇ ਇਲਾਕੇ ਦੇ ਵਿੱਚ ਸਰਚ ਪ੍ਰਸ਼ਨ ਕੀਤਾ ਗਿਆ ਅਤੇ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਸ਼ਸ਼ੀ ਪ੍ਰਭਾ ਦਵੇਦੀ ਨੇ ਕਿਹਾ ਕਿ ਪੁਲਿਸ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਹੀ ਇਲਾਕਿਆਂ ਦੇ ਵਿੱਚ ਸਰਚ ਕੀਤੇ ਜਾ ਰਹੇ ਹਨ। ਅਤੇ ਜਿਸ ਦਿਨ ਕੋਈ ਸਪੈਸ਼ਲ ਡਿਊਟੀ ਲੱਗਦੀ ਹੈ ਉਸ ਦਿਨ ਸਪੈਸ਼ਲ ਤਰੀਕੇ ਨਾਲ ਸਰਚ ਕੀਤੀ ਜਾਂਦੀ ਹੈ ਵੱਡੀ ਫੋਰਸ ਲਗਾ ਕੇ ਸਰਚ ਕੀਤੀ ਜਾਂਦੀ ਹੈ ਲੇਕਿਨ ਪੁਲਿਸ ਦੀਆਂ ਟੀਮਾਂ ਰੋਜ਼ਾਨਾ ਹੀ ਵੱਖ-ਵੱਖ ਥਾਵਾਂ ਤੇ ਜਾ ਕੇ ਰੇਡਾਂ ਕਰ ਰਹੀਆਂ ਹਨ ਇਥੇ ਨਾਲੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਦੀ ਕਪੈਸਿਟੀ ਵੀ ਵਧਾਈ ਹੋਈ ਹੈ ਤਾਂ ਜੋ ਕਿ ਅਗਰ ਜੋ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਉੱਥੇ ਜਾ ਕੇ ਨਸ਼ਾ ਛੱਡ ਸਕਦੇ ਹਨ ਅਤੇ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਨਾ ਵੇਚਣ ਕਿਉਂਕਿ ਉਹ ਨਸ਼ਾ ਵੇਚ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ ਆਪਣੇ ਬੱਚਿਆਂ ਦਾ ਭਵਿੱਖ ਵੀ ਖਰਾਬ ਕਰ ਰਹੇ ਹਨ ਅਤੇ ਉਨਾਂ ਨੂੰ ਸਾਡਾ ਮੈਸੇਜ ਇਹੀ ਹੈ ਕਿ ਜਾਂ ਉਹ ਸੁਧਰ ਜਾਣ ਜਾਂ ਫਿਰ ਪੁਲਿਸ ਦੇ ਐਕਸ਼ਨ ਲਈ ਤਿਆਰ ਰਹਿਣ |
ਸਪੈਸ਼ਲ ਏਡੀਜੀਪੀ ਰੇਲਵੇ ਸ਼ਸ਼ੀ ਪ੍ਰਭਾ ਦੇਵੇਦੀ ਪੁੱਜੀ ਅੰਮ੍ਰਿਤਸਰ
