ਪਿੰਡ ਭੀਲੋਵਾਲ ਪੱਕਾ ਬਠਿੰਡੀਆਂ ਦੇ ਡੇਰੇ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਗੋਲੀਆਂ ਨਾਲ ਸਿੱਧਾ ਹਮਲਾ ਕਰ ਦਿੱਤਾ, ਜਿਸ ਵਿੱਚ ਡੇਰੇ ਤੇ ਰਹਿਣ ਵਾਲੇ ਜਸਪਾਲ ਸਿੰਘ ਜਖਮੀ ਹੋ ਗਿਆ। ਇੱਕ ਲੁਟੇਰੇ ਨੂੰ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਖਬਰ ਹੈ। ਇਸ ਸਬੰਧੀ ਦੋਸ਼ ਲਗਾਉਂਦਿਆਂ ਜੁਗਰਾਜ ਸਿੰਘ ਨੇ ਦੱਸਿਆ ਕਿ ਡੇਰੇ ਤੇ ਮੈਂ ਅਤੇ ਮੇਰਾ ਭਰਾ ਜਸਪਾਲ ਸਿੰਘ ਰਹਿੰਦੇ ਹਨ। ਰਾਤ 1 ਵਜੇ ਦੇ ਕਰੀਬ 8/10 ਲੁਟੇਰੇ ਸਾਡੇ ਘਰ ਦੇ ਸਟੋਰ ਦੀ ਕੰਧ ਨੂੰ ਸੰਨ ਲਗਾ ਰਹੇ ਸੀ। ਉਨ੍ਹਾਂ ਸਾਡੀ ਲਾਈਟ ਵੀ ਬੰਦ ਕਰ ਦਿੱਤੀ ਅਸੀਂ ਦੋਵੇਂ ਭਰਾ ਬਾਹਰਲਾ ਗੇਟ ਖੋਲ ਕੇ ਵੇਖਣ ਲੱਗੇ ਤਾਂ ਸਾਹਮਣਿਓ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ। ਮੇਰੇ ਭਰਾ ਜਸਪਾਲ ਸਿੰਘ ਤੇ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਮੈਂ ਆਪਣੇ ਬਚਾਅ ਲਈ ਆਪਣੀ ਲਾਇਸੈਂਸੀ ਰਾਇਫਲ ਨਾਲ ਫਾਇਰ ਕੀਤੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਰਾਜਾਸਾਂਸੀ ਸ੍ਰੀ ਧਰਮਿੰਦਰ ਕਲਿਆਣ ਤੇ ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ।
ਪਿੰਡ ਭੀਲੋਵਾਲ ਪੱਕਾ ਬਠਿੰਡਿਆਂ ਦੀ ਬਹਿਕ ‘ਤੇ ਲੁਟੇਰਿਆਂ ਚਲਾਈਆਂ ਗੋਲੀਆਂ, ਲੁਟੇਰੇ ਦੀ ਮੌਤ, ਡੇਰੇ ਵਾਲਾ ਜ਼ਖਮੀ
