Site icon SMZ NEWS

ਨਸ਼ਾ ਤਸਕਰ ਤੇ ਪੁਲਿਸ ਵਿਚਾਲੇ ਹੋਏ ਇਨਕਾਊਂਟਰ ਵਾਲੀ ਜਗ੍ਹਾ ਤੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ

ਵੱਖ ਵੱਖ ਨਸ਼ਾ ਤਸਕਰੀ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੋੜਵੰਦ ਆਰੋਪੀ ਨੂੰ ਫੜਨ ਗਈ ਪੁਲਿਸ ਨੂੰ ਦੇਖ ਕੇ ਆਰੋਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਉਸ ਆਰੋਪੀ ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਆ ਕੇ ਪੁਲਿਸ ਅਤੇ ਆਰੋਪੀ ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਦੌਰਾਨ ਕਿ ਪੁਲਿਸ ਦੀ ਗੋਲੀ ਲੱਗਣ ਨਾਲ ਆਰੋਪੀ ਜ਼ਖਮੀ ਹੋ ਗਿਆ ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਤੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਤੇ ਉਹਨਾਂ ਨੇ ਦੱਸਿਆ ਕਿ ਦੇਰ ਰਾਤ ਜਦੋਂ ਪੁਲਿਸ ਚਾਰ ਮਾਮਲਿਆਂ ਦੇ ਵਿੱਚ ਵਾਂਟਡ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੇ ਲਈ ਨਿਕਲੀ ਤਾਂ ਪੁਲਿਸ ਨੂੰ ਦੇਖ ਕੇ ਆਰੋਪੀ ਭੱਜਣ ਲੱਗਾ ਅਤੇ ਜਦੋਂ ਮਜੀਠਾ ਰੋਡ ਬਾਈਪਾਸ ਦੇ ਨਜ਼ਦੀਕ ਪਹੁੰਚੇ ਤਾਂ ਆਰੋਪੀ ਦਾ ਮੋਟਰਸਾਈਕਲ ਸਲਿਪ ਹੋਣ ਕਰਕੇ ਉਹ ਡਿੱਗ ਗਿਆ ਤੇ ਆਰੋਪੀ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਉਕਤ ਆਰੋਪੀ ਜ਼ਖਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਇਹ ਆਰੋਪੀ ਦੀ ਪਹਿਚਾਨ ਸਾਹਿਲ ਨਾਮ ਦੇ ਤੌਰ ਤੇ ਹੋਈ ਹੈ ਜਿਸ ਦੀ ਉਮਰ 22 ਸਾਲ ਹੈ ਅਤੇ ਉਹ ਫਤਿਹਗੜ੍ਹ ਚੂੜੀਆਂ ਰੋਡ ਤੇ ਫੈਜ਼ਪੁਰਾ ਇਲਾਕੇ ਦਾ ਰਹਿਣ ਵਾਲਾ ਹੈ। ਫਿਲਹਾਲ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਬੂ ਕੀਤੇ ਗਏ ਆਰੋਪੀ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Exit mobile version