ਅਜਨਾਲਾ ਸ਼ਹਿਰ ਦੇ ਬਾਹਰਵਾਰ ਸੱਕੀ ਪੁਲ ਨਜ਼ਦੀਕ ਦੇਰ ਸ਼ਾਮ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਅਜਨਾਲਾ ਤੋਂ ਰਮਦਾਸ ਵਾਲੀ ਸਾਈਡ ਨੂੰ ਜਾ ਰਹੀ ਬੱਸ ਨੂੰ ਰੋਕ ਕੇ ਉਸ ਤੇ ਪੱਥਰਬਾਜ਼ੀ ਕੀਤੀ ਅਤੇ ਕੰਡਕਟਰ ਦਾ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਬੱਸ ਵਿੱਚ ਬੈਠੀਆਂ ਸਵਾਰੀਆਂ ਤੇ ਡਰਾਈਵਰ ਕੰਡਕਟਰ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਅਜਨਾਲਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਨ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਧਰ ਇਸ ਸਬੰਧੀ ਜਾਣਕਾਰੀ ਦਿੰਦਿਆ ਕੰਡਕਟਰ ਸਾਹਿਬ ਸਿੰਘ ਨੇ ਦੱਸਿਆ ਮੈਂ ਕਹਿਲੋ ਟਰਾਂਸਪੋਰਟ ਦੀ ਬੱਸ ਵਿੱਚ ਕੰਡਕਟਰ ਦਾ ਕੰਮ ਕਰਦਾ ਹਾਂ! ਇਹਨਾਂ ਨੌਜਵਾਨਾਂ ਨੇ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਅਸੀਂ ਬਸ ਨਹੀਂ ਰੋਕੀ ਉਸ ਤੋਂ ਬਾਅਦ ਇਹ ਤਿੰਨੇ ਨੌਜਵਾਨ ਸਾਡੀ ਬੱਸ ਦੇ ਅੱਗੇ ਮੋਟਰਸਾਇਕਲ ਲਗਾ ਦਿੱਤਾ! ਇਹਨਾਂ ਨੇ ਸਾਡੇ ਕੋਲੋਂ ਪੈਸਿਆਂ ਵਾਲਾ ਜੋ ਬੈਗ ਖੋਹਿਆ ਸੀ ਉਸ ਨੂੰ ਸਵਾਰੀਆਂ ਅਤੇ ਲੋਕਾਂ ਦੀ ਮਦਦ ਨਾਲ ਵਾਪਸ ਲੈਣ ਤੋਂ ਬਾਅਦ ਇਹਨਾਂ ਦੁਆਰਾ ਬਸ ਤੇ ਰੋੜੇ ਮਾਰੇ, ਜਿਸ ਨਾਲ ਬਸ ਦੀ ਪਿਛਲੀ ਸਾਈਡ ਦੀ ਸ਼ੀਸ਼ੇ ਟੁੱਟ ਗਏ! ਕੰਡਕਟਰ ਨੇ ਅੱਗੇ ਦੱਸਿਆ ਕਿ ਸਵਾਰੀਆਂ ਦਾ ਬੜੀ ਮੁਸ਼ਕਿਲ ਨਾਲ ਬਚਾ ਹੋਇਆ!ਕੰਡਕਟਰ ਸਾਹਿਬ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ |

