ਮਹਿਲਾ ਦੇ ਕੋਲ਼ ਜਿਆਦਾ ਸਮਾਨ ਹੋਣ ਕਾਰਨ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦਾ ਪਰਸ ਉਸੇ ਹੀ ਜਗ੍ਹਾ ਤੇ ਰਹਿ ਗਿਆ ਹੈ | ਲੁਧਿਆਣਾ ਕਾਊਂਟਰ ਤੇ ਕੰਮ ਕਰ ਰਹੇ ਨੌਜਵਾਨ ਦੇ ਵੱਲੋਂ ਜਦੋਂ ਪਰਸ ਨੂੰ ਦੇਖਿਆ ਜਾਂਦਾ ਹੈ ਤਾਂ ਉਸ ਦੇ ਵੱਲੋਂ ਪਰਸ ਨੂੰ ਰੱਖ ਕੇ ਬੱਸ ਸਟੈਂਡ ਦੀ ਚੌਂਕੀ ਨੂੰ ਇਤਲਾਹ ਕਰ ਦਿੱਤੀ ਜਾਂਦੀ ਹੈ। ਬਸ ਸਟੈਂਡ ਦੀ ਚੌਂਕੀ ਦੇ ਚੌਂਕੀ ਇੰਚਾਰਜ ਕਪਲ ਦੇਵ ਉਸ ਜਗ੍ਹਾ ਤੇ ਪਹੁੰਚ ਕੇ ਪਰਸ ਨੂੰ ਖੋਲ ਕੇ ਦੇਖਦੇ ਨੇ ਤਾਂ ਉਸ ਦੇ ਵਿੱਚ ਬਹੁਤ ਸਾਰਾ ਕੀਮਤੀ ਸਮਾਨ ਹੁੰਦਾ ਹੈ ਤਾਂ ਪਰਸ ਦੇ ਵਿੱਚੋਂ ਹੀ ਉਹਨਾਂ ਨੂੰ ਨੰਬਰ ਮਿਲਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਫੋਨ ਕੀਤਾ ਜਾਂਦਾ ਹੈ ਜੋ ਕਿ ਅੱਗੋਂ ਕੋਈ ਵੀ ਨਹੀਂ ਚੱਕਦਾ | ਜਦੋਂ ਮਹਿਲਾਂ ਆਪਣਾ ਫੋਨ ਦੇਖਦੀ ਹੈ ਤਾਂ ਉਸ ਨੂੰ ਬਹੁਤ ਸਾਰੇ ਫੋਨ ਕੀਤੇ ਹੁੰਦੇ ਨੇ ਤਾਂ ਉਹ ਬੈਕ ਕਾਲ ਕਰਦੀ ਹੈ ਤਾਂ ਕਪਲ ਦੇਵ ਚੌਕੀ ਚਾਰ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਕੀਮਤੀ ਸਮਾਨ ਵਾਲਾ ਬੈਕ ਬਸ ਸਟੈਂਡ ਚੌਂਕੀ ਦੇ ਵਿੱਚ ਪਿਆ ਹੈ ਤਾਂ ਉਹ ਇੱਥੋਂ ਆ ਕੇ ਲੈ ਜਾਣ | ਜਿਸ ਤੋਂ ਬਾਅਦ ਅੱਜ ਬੱਸ ਸਟੈਂਡ ਦੇ ਚੌਂਕੀ ਇੰਚਾਰਜ ਕਪਲ ਦੇਖ ਹੁਣਾਂ ਦੇ ਵੱਲੋਂ ਕੀਮਤੀ ਸਮਾਨ ਵਾਲਾ ਬੈਕ ਪਰਿਵਾਰ ਨੂੰ ਹੈਂਡ ਆਵਰ ਕਰ ਦਿੱਤਾ ਗਿਆ ਹੈ।
ਪੁਲਿਸ ਅਫਸਰ ਨੇ ਇਮਾਨਦਾਰੀ ਦੀ ਪੇਸ਼ ਕੀਤੀ ਮਿਸਾਲ ,ਬੱਸ ਸਟੈਂਡ ‘ਤੇ ਪਰਸ ਭੁੱਲੀ ਮਹਿਲਾ ਨੂੰ ਕੀਤਾ ਵਾਪਿਸ
