News

ਗੁਰਦਾਸਪੁਰ ਦੇ ਮਕੌੜਾ ਪੱਤਣ ਤੇ ਅਚਾਨਕ ਪਾਣੀ ਦਾ ਪੱਧਰ ਵਧਿਆ ਪਾਰਲੇ ਪਾਸੇ ਵੱਸੇ ਪਿੰਡਾਂ ਦਾ ਲਿੰਕ ਟੁੱਟਾ , ਪੁਲ ਦੇ ਕਿਨਾਰੇ ਟੁੱਟਣ ਕਾਰਨ ਲੰਘਣਾ ਵੀ ਹੋਇਆ ਖਤਰਨਾਕ

ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਮਕੌੜਾ ਪੱਤਣ ਦੇ ਪਾਰ ਤੇ ਸੱਤ ਪਿੰਡਾਂ ਦਾ ਸੰਪਰਕ ਬਰਸਾਤ ਦੇ ਦਿਨਾਂ ਵਿੱਚ ਤਾਂ ਭਾਰਤ ਨਾਲੋਂ ਟੁੱਟ ਹੀ ਜਾਂਦਾ ਹੈ ਪਰ ਇਸ ਵਾਰ ਸੋਣ ਮਹੀਨਾ ਤੋਂ ਪਹਿਲਾਂ ਇਹ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਰਾਵੀ ਦਰਿਆ ਲੇ ਪਾਰਲੇ ਪਾਸੇ ਦੇ ਸਤਾਂ ਪਿੰਡਾਂ ਦਾ ਬਿਲਕੁਲ ਲਿੰਕ ਟੁੱਟ ਗਿਆ ਹੈ ਕਿਉਂਕਿ ਸਵੇਰੇ ਤੜਕਸਾਰ ਚਾਰ ਬਾਕੀ ਹੈਲ ਵਜੇ ਦੇ ਕਰੀਬ ਪਾਣੀ ਦਾ ਪੱਧਰ ਤੇਜੀ ਨਾਲ ਵਧਿਆ ਤੇ ਪਲਟੂਨ ਪੁੱਲ ਦੇ ਅਗਲੇ ਪਾਸਿਓਂ ਪੁੱਲ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿੱਚ ਆਉਣਾ ਕਾਰਨ ਰੁੜ੍ਹ ਗਿਆ ਹੈ। ਪਾਣੀ ਤੇਜ਼ ਹੋਣ ਕਰਕੇ ਕਿਸ਼ਤੀ ਵੀ ਬਿਲਕੁਲ ਬੰਦ ਹੈ ਜਿਸ ਕਾਰਨ ਪਾਰਲੇ ਪਾਸੇ ਵੱਸੇ ਕੁਝ ਲੋਕਾ ਨਛੱਤਰ ਸਿੰਘ ਪਿਆਰਾ ਸਿੰਘ ਅਤੇ ਦਲੀਪ ਕੌਰ ਨੇ ਦੱਸਿਆ ਕੇ ਪਲਟੂਨ ਪੁੱਲ ਨੂੰ ਪਾਰ ਕਰਨ ਲਈ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਰਹੇ ਹਨ। ਸਕੂਟਰ ,ਮੋਟਰਸਾਈਕਲ, ਸਾਈਕਲ ਸਮੇਤ ਲੋਹੇ ਦੇ ਗਾਡਰ ਤੋਂ ਲੰਘ ਕੇ ਉਹ ਪੁੱਲ ਨੂੰ ਪਾਰ ਕਰ ਰਹੇ ਹਨ। ਜਦਕਿ ਕੁਝ ਲੋਕ ਆਪਣੇ ਘਰਾਂ ਨੂੰ ਜਾਣ ਲਈ ਇਸ ਪਾਰ ਹੀ ਫਸੇ ਹੋਏ ਹਨ। ਉੱਥੇ ਹੀ ਪਾਰਲੇ ਪਾਸੇ ਤੇ ਇੱਕ ਪਿੰਡ ਤੇ ਇੱਕ ਪਰਿਵਾਰ ਵਿੱਚ ਵਿਆਹ ਸਮਾਗਮ ਸੀ ਜਿਸ ਵਿੱਚ ਸਾਰੇ ਦੇ ਸਾਰੇ ਮਹਿਮਾਨ ਵੀ ਹਿੱਸਾ ਨਹੀਂ ਲੈ ਸਕੇ ।

Comment here

Verified by MonsterInsights