ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੋਰ ਵਿੱਚ ਪੈਂਦੇ ਪਿੰਡ ਨਾੜਾਂਵਾਲੀ ਦੇ ਉੱਪਰ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਜਿੱਥੇ ਦੁਕਾਨਦਾਰ ਦੇ ਕਹਿਣ ਮੁਤਾਬਿਕ ਉਸ ਦੀ ਦੁਕਾਨ ਦੀ ਸ਼ਰੇਆਮ ਹਥਿਆਰਾਂ ਨਾਲ ਲੈਸ ਹੋ ਕੇ ਨੌਜਵਾਨਾਂ ਨੇ ਦੁਕਾਨ ਦੀ ਤੋੜਫੋੜ ਕੀਤੀ ਹੈ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ ਜਿੱਥੇ ਉਸਨੇ ਆਰੋਪ ਲਗਾਇਆ ਹੈ ਕਿ ਗੱਲੇ ਵਿੱਚ ਪੇਜ 40 ਹਜਾਰ ਰੁਪਏ ਨਗਦੀ ਵੀ ਲੈ ਕੇ ਫਰਾਰ ਹੋ ਗਏ ਹਨ,,, ਜਿੱਥੇ ਉਸਦਾ ਮਠਿਆਈ ਵਾਲਾ ਇਹ ਸੀ ਕਾਊਂਟਰ ਵੀ ਤੋੜ ਦਿੱਤਾ ਗਿਆ,,, ਅਤੇ ਦੁਕਾਨ ਦੇ ਅੰਦਰ ਫਰੂਟ ਦੇ ਕ੍ਰੇਟ ਅਤੇ ਸਬਜ਼ੀਆਂ ਦੇ ਕਰੇਟਾ ਦੀ ਵੀ ਤੋੜਫੋੜ ਕੀਤੀ ਹੈ ਜਿੱਥੇ ਪੀੜਤ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਉਤਰੇ ਹਨ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਨਾੜਾਵਾਲੀ ਅੱਡੇ ਦੇ ਉੱਪਰ ਪਿਛਲੇ ਕਈ ਸਾਲਾਂ ਤੋਂ ਹਲਵਾਈ ਫਰੂਟ ਅਤੇ ਸਬਜੀ ਦਾ ਸੜਕ ਤੇ ਬਣੇ ਖੋਖੇ ਅੰਦਰ ਪੀੜਤ ਤੇ ਦੁਕਾਨਦਾਰ ਗੁਰਨਾਮ ਸਿੰਘ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਪਿੰਡ ਦੇ ਸਰਪੰਚ ਨਾਲ ਦੱਸਿਆ ਹੈ ਕਿ ਬੀਤੇ ਦਿਨ ਰਾਤ ਉਹ ਦੁਕਾਨ ਤੇ ਨਹੀਂ ਸੀ ਤਾਂ ਪਿੰਡ ਦੇ ਹੀ ਕੁਝ ਲੋਕ ਉਸਦੀ ਦੁਕਾਨ ਦੇ ਉੱਪਰ ਹਥਿਆਰਾਂ ਨਾਲ ਲੈਸ ਹੋ ਕੇ ਆਉਂਦੇ ਹਨ ਅਤੇ ਉਸ ਦੀ ਦੁਕਾਨ ਦੀ ਭਣਤੋੜ ਕਰ ਦਿੰਦੇ ਹਨ ਜਿੱਥੇ ਉਸ ਦਾ ਲੱਖਾਂ ਪੈਂ ਦਾ ਨੁਕਸਾਨ ਹੋ ਜਾਂਦਾ ਹੈ ਜਿੱਥੇ ਉਹਨਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਕੰਪਲੇਂਟ ਦਾ ਦਰਜ ਕਰ ਦਿੱਤੀ ਹ ਪਰ ਉਹਨਾਂ ਦਾ ਕਹਿਣਾ ਕਿ ਅਜੇ ਤੱਕ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਿਆ ਹੈ ,,, ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਸਬੰਧੀ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਐਸਐਸਪੀ ਦਫਤਰ ਦਾ ਘਰਾਓ ਕਰਨਗੇ |
ਲੜਾਈ ਝਗੜੇ ਦੌਰਾਨ ਸੜਕ ਤੇ ਬਣੀ ਗਰੀਬ ਦੀ ਤੋੜੀ ਖੋਖੇ ਵਾਲੀ ਦੁਕਾਨ
