News

ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀ ਵਿਧਵਾ ਔਰਤ ਦੇ ਵਿਦੇਸ਼ ਜਾਣ ਲਈ ਨਿਕਲੇ ਪੁੱਤਰ ਨੂੰ ਪੁਲਿਸ ਨੇ ਕਰ ਲਿਆ ਗਿਰਫਤਾਰ

ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਕਸਬਾ ਘੁਮਾਣ ਦਾ ਨੌਜਵਾਨ ਲਵਦੀਪ ਸਿੰਘ ਆਪਣੀ ਵਿਧਵਾ ਮਾਂ ਦੇ ਬੁੜਾ ਪਹਿਲਾ ਸਹਾਰਾ ਬਣਨ ਲਈ ‌ਅਤੇ ਆਪਣੇ ਘਰ ਦੀ ਹਾਲਤ ਸੁਧਾਰਨ ਲਈ ਇਧਰੋਂ ਉਧਰੋਂ ਪੈਸੇ ਉਧਾਰੀ ਫੜ ਕੇ 12 ਫਰਵਰੀ 2025 ਨੂੰ ਵਿਦੇਸ਼ ਜਾ ਰਿਹਾ ਸੀ ਤਾਂ ਉਸ ਨੂੰ ਮੁੰਬਈ ਏਅਰਪੋਰਟ ਤੇ ਇਮੀਗ੍ਰੇਸ਼ਨ ਨੇ ਗਿ੍ਫ਼ਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਪਰਿਵਾਰ ਕੋਲ ਪੁੱਤਰ ਦੀ ਜਮਾਨਤ ਭਰ ਅਲੀ ਵਕੀਲ ਕਰਨ ਲਈ ਵੀ ਪੈਸੇ ਨਹੀਂ ਹੈ ।
ਰੋਂਦਿਆਂ ਹੋਇਆ ਲਵਦੀਪ ਸਿੰਘ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ,ਕਿ ਉਸ ਦੇ ਪਤੀ ਗੁਰਮੁਖ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੀਆਂ ਦੋ ਲੜਕੀਆਂ ਅਤੇ ਇਕ ਲੜਕਾ ਹੈ।ਮੇਰੀ ਛੋਟੀ ਲੜਕੀ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਉਹ ਵੀ ਮੇਰੇ ਕੋਲ ਰਹਿੰਦੀ ਹੈ। ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀ ਹਾਂ।ਚੰਗੇ ਭਵਿੱਖ ਦੀ ਕਾਮਨਾ ਕਰਨ ਲਈ ਲੋਕਾਂ ਤੋਂ ਵਿਆਜੀ ਰੁਪਏ ਲੈਕੇ ਪੁੱਤਰ ਨੂੰ ਵਿਦੇਸ਼ ਭੇਜਣਾ ਚਾਹਿਆ ਸੀ, ਕਿ ਸਾਡੇ ਵੀ ਦਿਨ ਚੰਗੇ ਆ ਜਾਣਗੇ । ਪਰ ਰੱਬ ਨੂੰ ਇਹ ਮੰਨਜੂਰ ਨਹੀਂ ਹੋਇਆ। ਜੋ ਕੇ 12 ਫਰਵਰੀ ਨੂੰ ਇਥੋਂ ਮੁੰਬਈ ਗਿਆ ਸੀ, ਅਤੇ 16 ਫਰਵਰੀ ਨੂੰ ਮੁੰਬਈ ਏਅਰਪੋਰਟ ਤੋਂ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਮੁੰਬਈ ਜੇਲ ਵਿੱਚ ਭੇਜ ਦਿੱਤਾ ਗਿਆ ਹੈ। ਕਾਰਣ ਇਹ ਹੈ ਕਿ ਲਵਦੀਪ ਸਿੰਘ ਪੰਜਵੀਂ ਪਾਸ ਸੀ ਜਦਕਿ ਉਸਦੇ ਪਾਸਪੋਰਟ ਤੇ ਅਨਪੜ ਲਿਖਿਆ ਹੋਇਆ ਸੀ। ‌ ਜਦੋਂ ਉਸਨੂੰ ਇੱਕ ਕਾਗਜ ਤੇ ਸਾਈਨ ਕਰਨ ਲਈ ਕਿਹਾ ਗਿਆ ਸਾਈਨ ਕਰ ਦਿੱਤੇ ਅਤੇ ‌ ਇਮੀਗ੍ਰੇਸ਼ਨ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫੋਨ ਪਰਿਵਾਰ ਕੋਲ ਉਸਦੀ ਜਮਾਨਤ ਕਰਵਾਉਣ ਲਾਇਕ ਪੈਸੇ ਵੀ ਨਹੀਂ ਹੈ। ਪਰਿਵਾਰ ਵੱਲੋਂ ਭਾਰਤ ਸਰਕਾਰ , ਪੰਜਾਬ ਸਰਕਾਰ ਸਿੱਖ ਜਥੇਬੰਦੀਆਂ ਤੇ ਸਮਾਜਸੇਵੀ ਜਥੇਬੰਦੀਆਂ ਅੱਗੇ ਗੁਹਾਰ ਲਾਈ ਹੈ, ਕਿ ਕਿਸੇ ਵੀ ਢੰਗ ਨਾਲ ਇਸ ਬੱਚੇ ਨੂੰ ਜੇਲ੍ਹ ਵਿੱਚੋਂ ਕਢਵਾਇਆ ਜਾਵੇ , ਤੇ ਇਸ ਪਰਿਵਾਰ ਦੀ ਜਿੰਨੀ ਹੋ ਸਕਦੀ ਹੋਵੇ , ਮਦਦ ਕੀਤੀ ਜਾਵੇ।

Comment here

Verified by MonsterInsights