Site icon SMZ NEWS

ਵਾਰਡ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਕੌਂਸਲਰ ਦੀ ਸਕੂਟੀ ਚੋਰੀ,ਏਟੀਐਮ ਕਾਰਡ ਅਤੇ ਕਾਰੋਬਾਰ ਨਾਲ ਸੰਬੰਧਿਤ ਕਿਤਾਬਾਂ ਵੀ ਹੋਈਆਂ ਚੋਰੀ

ਗੁਰਦਾਸਪੁਰ ਦੇ ਵਾਰਡ ਨੰਬਰ 28 ਦੇ ਕਾਂਗਰਸੀ ਕੌਂਸਲਰ ਅਤੇ ਕਾਰੋਬਾਰੀ ਰਾਕੇਸ਼ ਕੁਮਾਰ ਜਦੋਂ ਵਾਰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ ਕਿ ਪਿੱਛੋਂ ਇੱਕ ਚੋਰ ਉਹਨਾਂ ਦੀ ਸਕੂਟਰੀ ਲੈਕੇ ਫਰਾਰ ਹੋ ਗਿਆ ਜਿਸ ਵਿੱਚ ਉਨ੍ਹਾਂ ਦੀਆ ਕਈ ਚੈਕ ਬੁੱਕਾਂ , ਕਾਰੋਬਾਰ ਨਾਲ ਸੰਬੰਧਿਤ ਜਰੂਰੀ ਕਾਗਜਾਤ ਅਤੇ ਏਟੀਐਮ, ਪੈਨ ਕਾਰਡ ਆਦਿ ਵੀ ਮਜੂਦ ਸਨ ।ਚੋਰ ਦੀ ਸਕੂਟਰੀ ਚੋਰੀ ਕਰਦੇ ਦੀ ਵੀਡੀਓ ਵੀ ਸੋਸ਼ਲ ਮੀਡਿਆ ਤੇ ਵਾਈਰਲ ਹੋ ਰਹੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ |

Exit mobile version