News

ਸ਼ਿਵਰਾਤਰੀ ਦੇ ਪਾਵਨ ਪਵਿੱਤਰ ਤਿਉਹਾਰ ਦੇ ਮੌਕੇ ਸ਼ਿਵਾਲਾ ਬਾਗ ਭਾਈਆਂ ਦੇ ਵਿੱਚ ਲੱਗੀਆਂ ਰੌਣਕਾਂ

ਅੰਮ੍ਰਿਤਸਰ ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਭਾਰਤ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅੱਜ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਰੌਣਕਾਂ ਵੇਖਣ ਨੂੰ ਮਿਲਿਆ ਅੱਜ ਦੇ ਦਿਨ ਸ਼ਰਧਾਲੂ ਮੰਦਰਾਂ ਵਿੱਚ ਭੋਲੇ ਬਾਬਾ ਦੇ ਦਰਸ਼ਨ ਕਰਨ ਲਈ ਪੁੱਜੇ ਤੇ ਉਨ੍ਹਾਂ ਵੱਲੋਂ ਸ਼ਿਵ ਭੋਲੇ ਨਾਥ ਦੀ ਪੂਜਾ ਅਰਚਨਾ ਵੀ ਕੀਤੀ ਗਈ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸ਼ਰਧਾਲੂ ਸੀ ਭੋਲੇ ਬਾਬਾ ਵਰਤ ਵੀ ਰੱਖਦੇ ਹਨ ਕਹਿੰਦੇ ਹਨ ਕਿ ਇਸ ਵਰਤ ਵਿੱਚ ਜੋ ਵੀ ਸ਼ਰਧਾਲੂ ਕੋਈ ਮਨੋਕਾਮਨਾ ਮੰਗਦਾ ਹੈ ਸ਼ਿਵ ਭੋਲੇ ਬਾਬਾ ਜ਼ਰੂਰ ਪੂਰੀ ਕਰਦੇ ਹਨ ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਿਵਾਲਾ ਬਾਗ ਭਾਈਆ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਦਿਨ ਭੋਲੇ ਬਾਬਾ ਦਾ ਵਿਆਹ ਮਾਤਾ ਪਾਰਵਤੀ ਦੇ ਨਾਲ ਹੋਇਆ ਸੀ ਕਹਿੰਦੇ ਹਨ ਕਿ ਭੋਲੇ ਬਾਬਾ ਨੂੰ ਮਨਾਉਣ ਦੇ ਲਈ ਤੇ ਉਨ੍ਹਾਂ ਦੀ ਪੂਜਾ ਅਰਚਨਾ ਕਰਨ ਲਈ ਅਕ ਧਤੂਰਾ ਭੰਗ ਬੇਲ ਪਤਰ ਦੇ ਸ਼ਿਵ ਭੋਲੇ ਬਾਬਾ ਨੂੰ ਚੜਾਉਂਦੇ ਹਨ ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਹਨ ਤੇ ਭੋਲੇ ਬਾਬਾ ਤੇ ਪ੍ਰਸ਼ਾਦ ਦੇ ਵਿੱਚ ਭੰਗ ਦਾ ਪ੍ਰਸ਼ਾਦ ਮਿਲਦਾ ਹੈ ਆਈ ਦੇ ਦਿਨ ਲੋਕ ਭੰਗ ਦਾ ਪ੍ਰਸ਼ਾਦ ਪੀ ਕੇ ਭੋਲੇ ਬਾਬਾ ਦੀ ਮਸਤੀ ਵਿੱਚ ਨੱਚਦੇ-ਟੱਪਦੇ ਤੇ ਗਾਉਂਦੇ ਹਨ ਤੇ ਭੋਲੇ ਬਾਬਾ ਦੇ ਜੈਕਾਰੇ ਲਾਉਂਦੇ ਹਨ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਤੋਂ ਭੋਲੇ-ਭਾਲੇ ਦਰਸ਼ਨ ਲਈ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ ਜੋ ਕਟਾਸਰਾਜ ਦੀ ਜਾਤਰਾ ਮਨਾਉਣ ਲਈ ਗਿਆ ਹੈ ਤੇ ਇਥੇ ਸ਼ਿਵਰਾਤਰੀ ਦਾ ਤਿਉਹਾਰ ਮਨਾ ਕੇ ਵਾਪਸ ਆਵੇਗਾ ਕਹਿੰਦੇ ਹਨ ਕਿ ਭੋਲੇ ਬਾਬਾ ਬਹੁਤ ਭੋਲੇ ਸਨ ਉਨ੍ਹਾਂ ਕੋਲੋਂ ਜੌ ਵੀ ਕੋਈ ਵਰ ਮੰਗਦਾ ਸੀ ਭੋਲ਼ੇ ਬਾਬਾ ਉਸਦੀ ਮਨੋਕਾਮਨਾ ਪੂਰੀ ਕਰਦੇ ਹਨ ਕਹਿੰਦੇ ਹਨ ਕਿ ਜੇਕਰ ਭੋਲੇ ਬਾਬਾ ਨੂੰ ਮਨਾਉਣਾ ਹੈ ਤਾਂ ਉਹਨਾਂ ਦੇ ਸ਼ੀਰੀਂ ਉੱਤੇ ਬਿਲ ਪੱਤਰ ਤੇ ਅਕ ਧਤੂਰਾ ਚੜ੍ਹਾ ਦਿਓ ਇਸ ਨਾਲ ਭੋਲੇ ਬਾਬਾ ਪ੍ਰਸੰਨ ਹੋ ਜਾਂਦੇ ਹਨ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਦਾ ਦਿਨ ਕੁਆਰੀ ਕੁੜੀਆਂ ਤਾਂ ਪਾਰਵਤੀ ਜਿਸ ਨੂੰ ਮਾਤਾ ਗੌਰਾ ਵੀ ਕਿਹਾ ਜਾਂਦਾ ਹੈ ਉਸ ਦਾ ਵਰਤ ਰੱਖਦਿਆ ਹਨ ਤਾਂ ਜੌ ਉਨ੍ਹਾਂ ਨੂੰ ਚੰਗਾ ਪਤੀ ਮਿਲੇ। ਅੱਜ ਦਿਨ ਮੰਦਰਾਂ ਵਿੱਚ ਸ਼ਰਧਾਲੂਆਂ ਦੀਆਂ ਕਾਫੀ ਰੌਣਕਾਂ ਲੱਗੀਆਂ ਹਨ। ਪੰਡਿਤ ਜੀ ਨੇ ਦੱਸਿਆ ਕਿ 16 ਸੋਮਵਾਰ ਦੇ ਵਰਤ ਲੋਕ ਰੱਖਦੇ ਹਨ ਉਹਨਾਂ ਕਿਹਾ ਕਿ ਸ਼ਿਵਰਾਤਰੀ ਵਾਲੇ ਦਿਨ ਤੁਸੀਂ ਵਰਤ ਰੱਖ ਲਓ 16 ਸੋਮਵਾਰ ਦੇ ਵਰਤਦੇ ਬਰਾਬਰ ਹੈ। ਉਹਨਾਂ ਕਿਹਾ ਕਿ ਕਈ ਲੋਕ ਫਲਾਹਾਰ ਤੇ ਕਈ ਲੋਕ ਨਿਰਾਹਾਰ ਵਰਤ ਰੱਖਦੇ ਹਨ।

Comment here

Verified by MonsterInsights