ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਸਾਡੇ ਬੱਚੇ ਨੂੰ ਆਪਣੇ ਘਰ ਦੇ ਵਿੱਚ ਵਾੜ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਇਹ ਝਗੜਾ ਇੰਨਾ ਜਿਆਦਾ ਵੱਧ ਜਾਂਦਾ ਹੈ ਕੀ ਉੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾਂਦੀ ਹੈ। ਤੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਜਿਸਦੇ ਚਲਦੇ ਇੱਕ ਨੋਜਵਾਨ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸਨੂੰ ਇਲਾਜ਼ ਦੇ ਲਈ ਕਰਵਾਈਆ ਗਿਆ ਹਸਪਤਾਲ਼ ਵਿਚ ਦਾਖਿਲ ਜਿੱਥੇ ਚਲ ਰਿਹਾ ਹੈ ਓਸਦਾ ਇਲਾਜ ਉੱਥੇ ਹੀ ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਦੂਸਰੀ ਪਾਰਟੀ ਦਾ ਕਹਿਣਾ ਹੈ ਕਿ ਮੁਹੱਲੇ ਵਾਲਿਆਂ ਦੇ ਵੱਲੋਂ ਨਸ਼ਾ ਵੇਚਿਆ ਜਾਂਦਾ ਹੈ ਜਿਸ ਦੇ ਕਰਕੇ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਸਾਡੇ ਘਰ ਦੇ ਬਾਹਰ ਇਹ ਜਿਹੜਾ ਕੰਮ ਉਹ ਨਾ ਕੀਤਾ ਜਾਵੇ ਜਿਸ ਨੂੰ ਲੈ ਕੇ ਇਹਨਾਂ ਦੇ ਵੱਲੋਂ ਸਾਡੇ ਘਰ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਤਾਂ ਪੂਰੇ ਘਰ ਦੀ ਭੰਨਤੋੜ ਕਰ ਦਿੱਤੀ ਗਈ ਹੈ।
ਉੱਥੇ ਹੀ ਸਬ ਇੰਸਪੈਕਟਰ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਾਨੂੰ ਦੋਵੇਂ ਪਾਰਟੀਆਂ ਦੇ ਵੱਲੋਂ ਸ਼ਿਕਾਇਤ ਆਈ ਹੈ ਇਸ ਮਾਮਲੇ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਜਿਸ ਦੀ ਬਾਂਹ ਨੌਜਵਾਨਾਂ ਦੇ ਵੱਲੋਂ ਵੱਡੀ ਗਈ ਹੈ ਮੈਡੀਕਲ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ।
Comment here