ਜਮੀਨ ਜਾਇਦਾਦ ਦੀ ਲੜਾਈ ਨੂੰ ਲੈ ਕੇ ਸ਼ਰੀਕੇ ਵਿੱਚ ਹੋਈ ਲੜਾਈ ਝਗੜੇ ਦੌਰਾਨ 60 ਸਾਲਾ ਮਹਿਲਾ ਦੇ ਸਿਰ ਵਿੱਚ ਇੱਟ ਮਾਰਕੇ ਉਤਾਰਿਆ ਮੋਦੀ ਘਾਟ,,,, ਜਿੱਥੇ ਸਿਵਿਲ ਹਸਪਤਾਲ ਵਿੱਚ ਗੁਰਦਾਸਪੁਰ ਵਿੱਚ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਹੋਇਆਂ ਐਸਐਸਪੀ ਗੁਰਦਾਸਪੁਰ ਤੋਂ ਦੋਸ਼ੀਆਂ ਉਪਰ ਸਖਤ ਕਾਰਵਾਈ ਦੀ ਕੀਤੀ ਮੰਗ,,, ਜਦ ਕਿ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਠੂਵਾਲ ਥਾਣਾ ਧਾਰੀਵਾਲ ਦੀ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਕ੍ਰਿਸ਼ਨਾ ਦੇਵੀ (60 ਸਾਲ) ਦੇ ਪੁੱਤਰ ਜਤਿੰਦਰ ਕੁਮਾਰ ਉਰਫ ਸੋਨੂ ਪੁੱਤਰ ਲੇਟ ਹੰਸਰਾਜ ਨਿਵਾਸੀ ਜਠੂਵਾਲ ਨਹੀਂ ਦੱਸਿਆ ਕੀ ਸ਼ਰੀਕੇ ਵਿੱਚ ਉਸਦੇ ਚਾਚਿਆਂ ਨਾਲ ਉਹਨਾਂ ਦੀ ਕੁਛ ਮਰਲੇ ਹਾਂਜੀ ਬਾ ਜਮੀਨ ਨੂੰ ਲੈ ਕੇ ਅਤੇ ਨੀਹਾਂ ਕੱਢਣ ਨੂੰ ਲੈ ਕੇ ਤਕਰਾਰਬਾਜੀ ਚੱਲ ਰਹੀ ਸੀ ਜਿਸ ਬਾਰੇ ਪਹਿਲਾਂ ਵੀ ਪੁਲਿਸ ਥਾਣੇ ਵਿੱਚ ਕਈ ਵਾਰ ਕੰਪਲੇਂਟ ਕੀਤੀ ਹੋਈ ਹੈ ਪਰ ਅੱਜ ਦੁਪਹਿਰੇ ਡੇਢ ਵਜੇ ਸਾਡੇ ਚਾਚੇ ਦੇ ਜਵਾਈਆਂ ਨੇ ਨੀਹਾਂ ਕੱਢਦੇ ਹੋਏ ਸਾਡੇ ਉੱਪਰ ਇੱਟਾਂ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਤਾਂ ਸਾਡੇ ਚਾਚੇ ਦੇ ਇੱਕ ਜਵਾਈ ਨੇ ਮੇਰੀ ਮਾਂ ਦੇ ਸਿਰ ਵਿੱਚ ਇੱਟ ਮਾਰ ਦਿੱਤੀ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਅਸੀਂ ਭੱਜ ਕੇ ਜਾਨ ਬਚਾਈ ਹੈ,,, ਜਿੱਥੇ ਉਹਨਾਂ ਨੇ ਐਸਐਸਪੀ ਗੁਰਦਾਸਪੁਰ ਤੋਂ ਇਨਸਾਫ ਦੀ ਗੁਹਾਰ ਵੀ ਲਗਾਈ ਹੈ ਅਤੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਡੈਡ ਬੋਡੀ ਸੜਕ ਤੇ ਰੱਖ ਕੇ ਧਰਨਾ ਪ੍ਰਦਰਸ਼ਨ ਕਰਨਗੇ।
ਉਥੇ ਹੀ ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਐਮਰਜਂਸੀ ਵਿੱਚ ਤੈਨਾਤ ਡਾਕਟਰ ਨਿੱਕੀਤਾ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਡੇ ਕੋਲ ਲੜਾਈ ਝਗੜੇ ਦਾ ਕੇਸ ਆਇਆ ਸੀ ਮ੍ਰਿਤਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਮ੍ਰਿਤਕ ਦੀ ਪਹਿਚਾਨ ਕ੍ਰਿਸ਼ਨਾ ਦੇਵੀ ਨਿਵਾਸੀ ਜਠੂਵਾਲ ਵਜੋਂ ਹੋਈ ਹੈ ਜਿਸ ਸਬੰਧੀ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮ੍ਰਿਤਕ ਦੀ ਡੈਡ ਬੋਡੀ ਨੂੰ ਮੋਰਚਰੀ ਵਿੱਚ ਦਿਖਾ ਦਿੱਤਾ ਹੈ।
ਉਥੇ ਸੀ ਜਦ ਧਾਰੀਵਾਲ ਪੁਲਿਸ ਨਾਲ ਥਾਣੇ ਵਿੱਚ ਜਾ ਕੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਬਿਨਾਂ ਕੈਮਰੇ ਤੋਂ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਦੇ ਉੱਪਰ ਬਖਸ਼ਿਆ ਨਹੀਂ ਜਾਵੇਗਾ। ਜਿਸ ਸਬੰਧੀ ਅਸੀਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਹਾਂ।