ਮੇਰੇ ਤੇ ਵਾਰ ਵਾਰ ਗੱਲਾਂ ਕਰਕੇ ਮੈਂ ਅੱਕ ਗਿਆ ਜਿਸਦੇ ਚਲਦੇ ਮੈਨੂੰ ਉਸ ਬਾਰੇ ਬੋਲਣਾ ਪੈ ਰਿਹਾ ਹੈ ਜਿਸ ਵਿਅਕਤੀ ਨੇ ਅਕਾਲੀ ਦਲ ਦਾ ਨੁਕਸਾਨ ਕਰਨ ਦੀਆਂ ਹੋਈਆ ਸਾਜਿਸ਼ਾਂ ਰਚੀਆਂ ਹਨ ਜੋ ਸਾਬਕਾ ਜੱਥੇਦਾਰ ਕੌਮ ਅੱਗੇ ਉੱਚੀਆਂ ਉੱਚੀਆਂ ਗੱਲਾਂ ਕਰਦੇ ਹਨ ਪਰ ਝੂਠ ਬੋਲ ਰਹੇ ਹਨ ਉਨ੍ਹਾ ਕਿਹਾ ਕਿ ਅਸੀਂ ਅਕਤੂਬਰ 2024 ਨੂੰ ਮਿਲ ਕੇ ਨਿਮਰਤਾ ਸਹਿਤ ਅਪੀਲ ਕੀਤੀ ਸੀ ਕਿ ਸੁਖਬੀਰ ਬਾਦਲ ਦੇ ਪੈਂਡਿੰਗ ਕੇਸ ਸਬੰਧੀ ਅਪੀਲ ਕੀਤੀ ਸੀ ਉਥੇ ਹੀ ਕਲ ਫਰੀਦਕੋਟ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ ਝੂਠ ਬੋਲਦਿਆਂ ਕਿਹਾ ਕਿ ਇੱਕ ਲੀਡਰ ਸਾਨੂੰ ਅਧਿਕਾਰ ਖੇਤਰ ਸਿਖਾਉਣ ਆਇਆ ਸੀ ਉਸ ਨੂੰ ਅਸੀਂ ਸੀਮਾ ਦੱਸ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਉਸ ਨੂੰ 10 ਸਾਲ ਲਈ ਅਕਾਲੀ ਦਲ ਤੋਂ ਕੱਢ ਦਿੱਤਾ ਉਸ ਨੂੰ ਦੱਸ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਰਾਜਨੀਤਿਕ ਫੈਸਲੇ ਵੀ ਕਰ ਸਕਦਾ ਹੈ ਫਿਰ ਦੂਸਰਾ ਝੂਠ ਬੋਲਿਆ ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਹਰਪ੍ਰੀਤ ਦੇ ਕੇਸ ਸਬੰਧੀ ਜਾਂਚ ਕਰ ਰਹੀ 3 ਮੈਂਬਰੀ ਕਮੇਟੀ ਨੂੰ ਵਲਟੋਹਾ ਨੇ ਬੁਰਜ ਜਵਾਹਰ ਸਬੰਧੀ ਝੂਠਾ ਬਿਆਨ ਦਰਜ ਕਰਵਾਇਆ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਰ ਗਿਆਨੀ ਹਰਪ੍ਰੀਤ ਸਿੰਘ ਨੇ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਅਤੇ ਇਹ ਰਿਪੋਰਟ 12 ਮਾਰਚ ਨੂੰ ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਜਮਾਂ ਕਰਵਾਈ ਗਈ ਸੀ।ਗਿਆਨੀ ਹਰਪ੍ਰੀਤ ਸਿੰਘ ਨੇ ਝੂਠ ਬੋਲਿਆ ਕਿ ਮੇਰੇ ਜਥੇਦਾਰ ਹੁੰਦਿਆਂ ਕੋਈ ਰਿਪੋਰਟ ਨਹੀਂ ਆਈ ਜਦਕਿ ਰਿਕਾਰਡ ਚ ਦਰਜ ਹੈ ਕਿ 12 ਮਾਰਚ ਨੂੰ ਰਿਪੋਰਟ ਜਮਾਂ ਕਰਵਾਈ ਗਈ ਤੇ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਹੀ ਜੱਥੇਦਾਰ ਸ਼ਨ ਜੋ ਕਿ ਅਕਤੂਬਰ 2023 ਤਕ ਜਥੇਦਰ ਰਹੇ। ਉਨ੍ਹਾ ਕਿਹਾ ਕਿ 7 ਜੁਲਾਈ 2023 ਚ ਭਗਵੰਤ ਮਾਨ ਦਾ ਦੂਸਰਾ ਵਿਆਹ ਹੋਇਆ ਮੁੱਖ ਮੰਤਰੀ ਦੇ ਵਿਆਹ ਵਿੱਚ ਜਾਣ ਨਾਲ ਮਰਿਆਦਾ ਭੰਗ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਪਹੁੰਚੀ ਗੱਡੀ ਦੀ ਤਲਾਸ਼ੀ ਲਈ ਗਈ। ਉਨ੍ਹਾ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਨੋਟਿਸ ਲੈਂਦਿਆਂ ਐਡਵੋਕੇਟ ਧਾਮੀ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਦਿੱਤਾ ਗਿਆ ਸੀ। ਉਸ ਸਮੇਂ
ਮਰਿਆਦਾ ਭੰਗ ਹੋਣ ਦੀਆਂ ਵੀਡੀਓਜ਼ ਅਨੇਕਾਂ ਚੈਨਲਾਂ ਤੇ ਚੱਲੀਆਂ ਸਨ ਇਸਦਾ ਜਥੇਦਾਰ ਸਾਹਿਬ ਨੂੰ ਖੁਦ ਨੋਟਿਸ ਲੈਣਾ ਚਾਹੀਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਤੇ ਦੋਸ਼ ਲਾਇਆ ਕਿ ਮੈਨੂੰ ਕੀ ਪਤਾ ਕਿ ਉੱਥੇ ਕੀ ਹੋਇਆ ਮੈਨੂੰ ਕਿਹੜਾ ਕਿਸੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਜਦਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਮੈਂਬਰਾਂ ਦੇ ਵਫਦ ਨਾਲ ਜਾ ਕੇ ਅਰਜ਼ੀ ਸਬੂਤਾਂ ਸਮੇਤ ਦਿੱਤੀ ਗਈ ਸੀ।
ਉਹ ਵੀਡੀਓ ਵੀ ਸਾਂਝੀ ਕੀਤੀ ਗਈ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਖੁੱਦ ਬਾਈਟ ਦੇ ਰਹੇ ਹਨ ਕਿ ਐਡਵੋਕੇਟ ਧਾਮੀ ਵਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੀ ਗੱਡੀ ਦੀ ਤਲਾਸ਼ੀ ਲੈਣੀ ਬਹੁਤ ਗਲਤ ਹੈ ਉਸ ਸਮੇਂ ਅਖਬਾਰਾਂ ਦੀਆਂ ਖਬਰਾਂ ਵੀ ਸਾਂਝੀਆਂ ਕੀਤੀਆਂ ਕਿ ਭਗਵੰਤ ਮਾਨ ਦੇ ਵਿਆਹ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲਿਆ।ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਔਰਤ ਨਾਲ ਸਬੰਧ ਸੀ ਉਸ ਨੂੰ ਬਹਿਰੀਨ ਲੈ ਕੇ ਜਾਂਦੇ ਰਹੇ ਤੇ ਉਸ ਔਰਤ ਨੂੰ ਆਪਣਾ ਪੀਂ ਏ ਦੱਸਦੇ ਰਹੇ ਜਿਸ ਦਾ ਬਹਿਰੀਨ ਦੀ ਸੰਗਤ ਨੇ ਨੋਟਿਸ ਵੀ ਲਿਆ ਹੁਣ ਉਸ ਔਰਤ ਦੇ ਪਤੀ ਨੇ ਉਸ ਦੇ ਗਿਆਨੀ ਹਰਪ੍ਰੀਤ ਨਾਲ ਸਬੰਧਾਂ ਤੋਂ ਦੁਖੀ ਹੋ ਕੇ ਤਲਾਕ ਦੇ ਦਿੱਤਾ ਪਰ ਉਸ ਦੇ ਸਬੰਧ ਗਿਆਨੀ ਹਰਪ੍ਰੀਤ ਨਾਲ ਬਰਕਰਾਰ ਹਨ
ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ 5 ਪਿਆਰੇ ਸਾਹਿਬਾਨ ਨੇ ਲਿੱਖ ਕੇ ਦਿੱਤਾ ਹੈ ਕਿ ਜਥੇਦਾਰ ਸਾਹਿਬ ਨੇ ਆਪਣੀ ਰਿਹਾਇਸ਼ ਤੇ ਬੁਲਾਇਆ ਸੀ ਜਿਥੋਂ ਬਿਨਾ ਕੁਛ ਦੱਸੇ ਤਖਤ ਸਾਹਿਬ ਲੈ ਕੇ ਗਏ ਤੇ ਚਲਦਾ ਕੀਰਤਨ ਰੁਕਵਾ ਕੇ ਪੰਜ ਪਿਆਰੇ ਸਹਿਬਾਨ ਨੂੰ ਖੜਨ ਦਾ ਆਦੇਸ਼ ਦੇ ਕੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਜਿਸ ਦੇ ਚਲਦੇ ਗੁਰੂ ਘਰ ਦੀ ਮਰਿਆਦਾ ਭੰਗ ਕੀਤੀ ਗਈ 2 ਦਸੰਬਰ ਨੂੰ ਕਿਹਾ ਗਿਆ ਕਿ ਅਕਾਲੀ ਦਲ ਇੱਕ ਹੋਵੇ ਧੜੇ ਆਪੋ ਆਪਣੇ ਚੁੱਲ੍ਹੇ ਸਮੇਟਨ ਜਦਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਅਲਗ ਹੀ ਚੁੱਲੀ ਚੁੱਕੀ ਫਿਰਦੇ ਨੇ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਹੈ |
ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਝੂਠ ਨੰਗੇ ਕਰਨ ਦਾ ਕੀਤਾ ਦਾਅਵਾ 1925 ਦੇ ਗੁਰੂਦੁਆਰਾ ਐਕਟ ਤਹਿਤ ਸ਼੍ਰੋਮਣੀ ਕਮੇਟੀ ਵਲੋਂ ਅਨੇਕਾਂ ਸਿੰਘ ਸਾਹਿਬਾਨ ਨੂੰ ਸੇਵਾ ਦਿੱਤੀ ਗਈ ਤੇ ਸੇਵਾ ਮੁਕਤ ਵੀ ਕੀਤਾ ਗਿਆ ਇਸੇ ਅਧਿਕਾਰ ਤਹਿਤ ਗਿਆਨੀ ਹਰਪ੍ਰੀਤ ਸਿੰਘ ਨੇ 16 ਅਕਤੂਬਰ 2024 ਨੂੰ ਦਮਦਮਾ ਸਾਹਿਬ ਵਿਖੇ ਇੱਕ ਵੀਡੀਓ ਪਾ ਕੇ ਮੇਰੇ ਤੇ ਦੋਸ਼ ਲਗਾਏ ਤੇ ਆਪਣਾ ਅਸਤੀਫਾ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਜਿਸ ਤੇ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਅਸਤੀਫਾ ਨਾ ਮਨਜ਼ੂਰ ਕਰਨ ਲਈ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਰ ਆਦੇਸ਼ ਸਿਰਫ ਸ਼੍ਰੋਮਣੀ ਅਕਾਲੀ ਦਲ ਵਲੋਂ ਮੰਨਿਆ ਜਾਂਦਾ ਹੈ ਪਰ ਅਨੇਕਾਂ ਧੜੇ ਜਾਂ ਜਥੇਬੰਦੀਆਂ ਨਹੀਂ ਮੰਨਦੀਆਂ |
ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇੱਕ ਨਿੱਜੀ ਚੈਨਲ ਦਾ ਬਾਈਕਾਟ ਕਰਨ ਦਾ ਆਦੇਸ਼ ਦਿੱਤਾ ਸੀ ਪਰ ਜਥੇਦਾਰ ਖੁਦ ਸਪੋਕਸਮੈਨ ਪੜਦੇ ਹਨ ਸੱਜਨ ਕੁਮਾਰ ਨੂੰ ਉਮਰ ਕੈਦ ਹੋਣ ਤੇ ਵਲਟੋਹਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਸੀ ਕਾਂਗਰਸੀ ਆਗੂਆਂ ਖਿਲਾਫ਼ ਸਾਰੇ ਦੋਸ਼ ਸੱਚ ਸਾਬਿਤ ਹੋਏ ਪਰ ਸੱਜਣ ਕੁਮਾਰ ਫਾਂਸੀ ਦਾ ਹੱਕਦਾਰ ਸੀ।