ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਤਿੰਨ ਮਾਮਲੇ ਸੱਜਣ ਕੁਮਾਰ ਤੇ ਚੱਲ ਰਹੇ ਸੀ ਜਿਸ ਵਿੱਚ ਇੱਕ ਵਿੱਚ ਉਹ ਬਰੀ ਹੋ ਚੁੱਕਾ ਹੈ ਤੇ ਇੱਕ ਵਿੱਚ ਉਹ ਪਹਿਲਾਂ ਹੀ ਤਿਹਾੜ ਜੇਲ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਤੇ ਅੱਜ ਦੂਸਰੇ ਮਾਮਲੇ ਵਿੱਚ ਵੀ ਉਸ ਨੂੰ ਅਦਾਲਤ ਵਲੋਂ ਉਮਰ ਕੈਦ ਸਜ਼ਾ ਸੁਣਾਈ ਗਈ।
ਅੰਮ੍ਰਿਤਸਰ ਅੱਜ 1984 ਦੰਗਾ ਵਿਰੋਧੀ ਮਾਮਲਿਆਂ ਵਿੱਚ ਕਾਂਗਰਸੀ ਸਾਂਸਦ ਰਹਿ ਚੁੱਕੇ ਸੱਜਣ ਕੁਮਾਰ ਨੂੰ ਇੱਕ ਵਾਰ ਫਿਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 21 ਫਰਵਰੀ ਨੂੰ ਇਹ ਫੈਸਲਾ ਅਦਾਲਤ ਵੱਲੋਂ ਸੁਰਖਤ ਰੱਖਿਆ ਗਿਆ ਸੀ ਜਿਸ ਦੇ ਚਲਦੇ ਅੱਜ ਦਿੱਲੀ ਦੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਉੱਥੇ ਹੀ ਅੰਮ੍ਰਿਤਸਰ ਵਿੱਚ ਰਹਿੰਦੇ ਦੰਗਾ ਪੀੜਤ ਪਰਿਵਾਰਾਂ ਨੇ ਕਿਹਾ ਕਿ ਅਸੀਂ ਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਹੈ ਪਰ ਅੱਜ ਵੀ ਸਾਡੇ ਮਨ ਵਿੱਚ ਜਦੋਂ ਉਹ ਜਾਤ ਤਾਜ਼ਾ ਹੁੰਦੀ ਹੈ ਤੇ ਰੋਂਗਟੇ ਖੜੇ ਹੋ ਜਾਂਦੇ ਹਨ ਕਿਸ ਤਰ੍ਹਾਂ ਪੰਜ-ਸੱਤ ਹਜ਼ਾਰ ਦੇ ਕਰੀਬ ਬੰਦਿਆਂ ਨੇ ਸਾਡੇ ਘਰ ਵੀ ਦਾਖਲ ਹੋ ਕੇ ਹਮਲਾ ਕੀਤਾ ਸੀ ਤੇ ਮੇਰੇ ਪਤੀ ਦੀ ਲੱਤ ਤੋੜ ਦਿੱਤੀ । ਉਸ ਵੇਲੇ ਅਸੀਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਸੀ ਤੇ ਅੱਜ ਵੀ ਮਨ ਨੂੰ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਆਪਣਾ ਪਰਿਵਾਰ ਖੋ ਦਿੱਤਾ ਅੱਜ ਅਸੀਂ ਅੰਮ੍ਰਿਤਸਰ ਕਿਰਾਏ ਤੇ ਦਰ ਦਰ ਤੇ ਧੱਕੇ ਖਾ ਰਹੇ ਹਾਂ
ਬਲਬੀਰ ਕੌਰ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਨੂੰ ਤਾਂ ਉਮਰ ਕੈਦ ਦੀ ਸਜ਼ਾ ਮਿਲ ਗਈ ਪਰ ਸਾਡੀ ਕਿਸੇ ਵੀ ਸਰਕਾਰ ਨੇ ਬਾਂਹ ਨਹੀਂ ਫੜੀ ਅੱਜ ਵੀ ਸਾਡੀਆਂ ਅੱਖਾਂ ਸਰਕਾਰ ਦੇ ਵੱਲ ਵੇਖ ਰਹੀਆਂ ਹਨ ਕਿ ਸਰਕਾਰ ਕਦੋਂ ਸਾਡੇ ਤੇ ਰਹਿਮ ਕਰੇਗੀ।
ਉੱਥੇ ਹੀ ਸਮਾਜ ਸੇਵਕ ਸਰਬਜੀਤ ਸਿੰਘ ਜੰਡਿਆਲਾ ਨੇ ਕਿਹਾ ਕਿ ਅਜਿਹੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਪਰ ਕੋਰਟ ਦਾ ਫੈਸਲਾ ਸਿਰ ਮੱਥੇ ਤੇ ਉਹਨਾਂ ਕਿਹਾ ਕਿ ਇਸ ਦੋਸ਼ੀ ਨੇ ਕਈ ਘਰ ਤਬਾਹ ਕੀਤੇ ਤੇ ਕਈ ਜਾਨਾਂ ਲਈਆਂ ਅੱਜ ਇਸ ਨੂੰ ਕੋਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
Comment here