ਚੰਦਨ ਦੇ ਦਰਖਤ ਦੱਖਣ ਭਾਰਤ ਵਿੱਚ ਹੀ ਉਗਦੇ ਸੁਣੇ ਜਾਂਦੇ ਰਹੇ ਸਨ ਪਰ ਇੱਕ ਕਿਸਾਨ ਨੇ ਅੱਠ ਸਾਲ ਪਹਿਲਾਂ ਆਪਣੀ ਦੋ ਕਨਾਲ ਜਮੀਨ ਵਿੱਚ ਚੰਦਨ ਦੇ 200 ਬੂਟੇ ਲਗਾ ਦਿੱਤੇ । ਹਾਲਾਂਕਿ ਜਿਆਦਾ ਜਾਣਕਾਰੀ ਨਾ ਹੋਣ ਕਾਰਨ ਇਹਨਾਂ ਵਿੱਚੋਂ ਸਿਰਫ 40 ਬੂਟੇ ਚੱਲ ਰਹੇ ਹਨ ਪਰ ਇਸ ਦੌਰਾਨ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਖੋਖਰ ਦੇ ਰਹਿਣ ਵਾਲੇ ਕਿਸਾਨ ਦੀ ਚਾਰ ਮਹੀਨੇ ਪਹਿਲੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਤਾਂ ਉਸ ਦੇ 20 ਵਰਿਆਂ ਦੇ ਪੁੱਤਰ ਅਵਨੀਤ ਸਿੰਘ ਨੇ ਆਪਣੇ ਪਿਓ ਦੀ ਇਸ ਵਿਰਾਸਤ ਨੂੰ ਸਾਂਭਿਆ ਤੇ ਚੰਦਨ ਬਾਰੇ ਜਾਣਕਾਰੀ ਹਾਸਿਲ ਕੀਤੀ। ਅਵਨੀਤ ਸਿੰਘ ਦਾ ਕਹਿਣਾ ਹੈ ਕਿ ਕਰੀਬ ਸੱਤ ਸਾਲ ਬਾਅਦ ਇਹ ਦਰਖਤ ਵੇਚਣ ਲਾਇਕ ਹੋ ਜਾਣਗੇ ਅਤੇ ਇੱਕ ਦਰਖਤ ਦੀ ਲੱਕੜੀ ਕਰੀਬ 10 ਲੱਖ ਰੁਪਏ ਦੀ ਵਿਕੇਗੀ । ਉਹ ਫੋਨ ਇਸ ਦਾ ਬੀਜ ਵੀ ਤਿਆਰ ਕਰ ਰਿਹਾ ਹੈ ਅਤੇ ਆਪਣੇ ਖੇਤ ਵਿੱਚ ਹੋਰ ਵੀ ਪੌਦੇ ਲਗਾਏਗਾ ਅਤੇ ਪਿਤਾ ਦੇ ਇਲਾਜ ਤੇ ਚੁੱਕਿਆ ਲੱਖਾਂ ਰੁਪਏ ਦਾ ਕਰਜ਼ਾ ਉਹ ਹੁਣ ਚੰਦਨ ਦੀ ਲੱਕੜੀ ਵੇਚ ਕੇ ਹੀ ਕਮਾਏਗਾ । ਜੇਕਰ ਪੰਜਾਬ ਦਾ ਕਿਸਾਨ ਜਾਣਕਾਰੀ ਹਾਸਿਲ ਕਰਕੇ ਸਫੈਦਾ ਤੇ ਪਾਪੂਲਰ ਦੀ ਬਜਾਏ ਚੰਦਨ ਦੇ ਦਰਖਤ ਲਗਾਏ ਤਾਂ ਵੀ ਲੱਖਾਂ ਰੁਪਏ ਕਮਾ ਸਕਦੇ ਹਨ।
ਆਹ ਦੇਖ ਲਓ ਕਿਸਾਨ ਨੇ ਕੀਤੀ ਚੰਦਨ ਦੀ ਖੇਤੀ! ਆਪ ਹੋਇਆ ਰੱਬ ਨੂੰ ਪਿਆਰਾ ਫ਼ਿਰ ਪੁੱਤ ਨੇ ਨਿਭਾਇਆ ਫਰਜ਼ !

Related tags :
Comment here