ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਸ਼੍ਰੀ ਨੀਲਕੰਠ ਸੇਵਾ ਸਮਿਤੀ ਸਮਰਾਲਾ ਵੱਲੋਂ ਸਮਰਾਲਾ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਭਾਈਚਾਰਿਆਂ ਅਤੇ ਧਾਰਮਿਕ ਸੰਸਥਾਵਾਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾ ਸ੍ਰੀ ਸ਼ਿਵ ਮੰਦਿਰ, ਡੱਬੀ ਬਾਜ਼ਾਰ ਤੋਂ ਸ਼ੁਰੂ ਹੋਇਆ ਅਤੇ ਪੂਰੇ ਸ਼ਹਿਰ ਵਿੱਚ ਘੁੰਮਣ ਤੋਂ ਬਾਅਦ, ਇਹ ਵਾਪਸ ਮੰਦਰ ਵਿੱਚ ਆ ਕੇ ਸਮਾਪਤ ਹੋਈ। ਇਹ ਵਿਸ਼ਾਲ ਸ਼ੋਭਾ ਯਾਤਰਾ ਇੰਨੀ ਵੱਡੀ ਸੀ ਕਿ ਇਹ ਬਾਜ਼ਾਰ ਵਿੱਚ ਲਗਭਗ 5 ਤੋਂ 6 ਘੰਟੇ ਤੱਕ ਚਲਦੀ ਰਹੀ। ਪੂਰਾ ਸਮਰਾਲਾ ਸ਼ਹਿਰ ਸਵੇਰ ਤੋਂ ਹੀ ਵੱਖ-ਵੱਖ ਥਾਵਾਂ ‘ਤੇ ਸ਼ਿਵ ਭਜਨਾਂ ਨਾਲ ਮੰਤਰਮੁਗਧ ਰਿਹਾ। ਸ਼ਹਿਰ ਵਾਸੀਆਂ ਨੇ ਵੀ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਕਈ ਥਾਵਾਂ ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਸਮੇਤ ਸ਼ਹਿਰ ਦੀਆਂ ਕਈ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ।
ਸਮਰਾਲਾ ਸ਼ਹਿਰ ਵਿੱਚ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ 35 ਤੋਂ 40 ਸ਼ਾਨਦਾਰ ਝਾਕੀਆਂ ਕੱਢੀਆਂ ਗਈਆਂ ਅਤੇ ਲਗਭਗ 20 ਤੋਂ 25 ਲੰਗਰ ਲਗਾਏ ਗਏ।
ਸਮਰਾਲਾ ਸ਼ਹਿਰ ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਹੋਇਆ ਮੰਤਰਮੁਗਧ
