News

ਬਾਬਾ ਸ਼੍ਰੀ ਚੰਦ ਜੀ ਅਖਾੜਾ ਵੱਲੋਂ ਲੋੜਵੰਦ ਲੋਕਾਂ ਲਈ ਲਗਾਇਆ ਅੱਖਾਂ ਦਾ ਫਰੀ Check Up Camp, ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਕੀਤੀ ਸ਼ਿਰਕਤ!

ਨਾਭਾ ਵਿਖੇ ਬਾਬਾ ਸ੍ਰੀ ਚੰਦ ਜੀ ਅਖਾੜਾ ਘਮੰਡਾ ਦਾਸ ਜੀ ਅਲਾਸ ਬੇਰੀ ਅੰਮ੍ਰਿਤਸਰ ਵੱਲੋਂ ਵਿਸ਼ਾਲ ਅੱਖਾਂ ਦਾ ਮੁਫਤ ਕੈਂਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 300 ਤੋਂ ਜਿਆਦਾ ਮਰੀਜ਼ਾਂ ਨੇ ਆਪਣੀਆਂ ਅੱਖਾਂ ਦਾ ਚੈੱਕਅੱਪ ਕਰਵਾਇਆ। ਇਸ ਕੈਂਪ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਇਸ ਕੈਂਪ ਦੀ ਸ਼ਲਾਗਾ ਕੀਤੀ ਗਈ। ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਾਰ ਕਰਦੇ ਕਿਹਾ ਕਿ ਬਾਬੇ ਨਾਨਕ ਦੀ ਦਰਗਾਹ ਤੇ ਕੋਈ ਬਚ ਨਹੀਂ ਸਕਦਾ ਅਤੇ ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ ਹੈ। ਜੋ ਚੰਗਾ ਕਰੇਗਾ ਉਸ ਦਾ ਵੀ ਫਲ ਮਿਲਣਾ ਅਤੇ ਜੋ ਮਾੜਾ ਕਰੇਗਾ ਉਸ ਦਾ ਵੀ ਫਲ ਮਿਲਣਾ ਹੈ।

ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਅਖਾੜਾ ਘਮੰਡਾ ਦਾਸ ਜੀ ਅਲਾਸ ਬੇਰੀ ਅੰਮ੍ਰਿਤਸਰ ਵੱਲੋਂ ਵਿਸ਼ਾਲ ਅੱਖਾਂ ਦਾ ਮੁਫਤ ਕੈਂਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਵਿਧਾਇਕ ਦੇਵਮਾਨ ਨੇ ਸੰਸਥਾ ਨੂੰ ਵਧਾਈ ਦਿੱਤੀ ਅਤੇ ਕਿਹਾ ਇਹ ਸੰਸਥਾ ਲੋਕ ਭਲਾਈ ਦੇ ਕੰਮ ਕਰਨ ਵਿੱਚ ਮੋਹਰੀ ਸਾਬਿਤ ਹੋ ਰਹੀ ਹੈ ਅਤੇ ਇਹਨਾਂ ਵੱਲੋਂ ਜਿੱਥੇ ਆਪਰੇਸ਼ਨ ਕਰਾਏ ਜਾਣਗੇ। ਉੱਥੇ ਹੀ ਫਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਅਤੇ ਆਉਣ ਜਾਣ ਦਾ ਖਰਚਾ ਵੀ ਇਹ ਆਪ ਚੁੱਕ ਰਹੇ ਹਨ। ਵਿਧਾਇਕ ਦੇਵਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਾਰ ਕਰਦੇ ਕਿਹਾ ਕਿ ਬਾਬੇ ਨਾਨਕ ਦੀ ਦਰਗਾਹ ਤੇ ਕੋਈ ਬਚ ਨਹੀਂ ਸਕਦਾ ਅਤੇ ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ ਹੈ। ਜੋ ਚੰਗਾ ਕਰੇਗਾ ਉਸ ਦਾ ਵੀ ਫਲ ਮਿਲਣਾ ਅਤੇ ਜੋ ਮਾੜਾ ਕਰੇਗਾ ਉਸ ਦਾ ਵੀ ਫਲ ਮਿਲਣਾ ਹੈ।

ਇਸ ਮੌਕੇ ਤੇ ਯਾਦਵਿੰਦਰ ਸਿੰਘ ਯਾਦੂ ਪ੍ਰਬੰਧਕ ਨੇ ਕਿਹਾ ਕਿ ਜੋ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਲੋੜਵੰਦ ਮਰੀਜ਼ਾਂ ਦੇ ਲਈ ਮੁਫਤ ਆਪਰੇਸ਼ਨ ਅਤੇ ਮੁਫਤ ਚੈੱਕ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ 300 ਤੋਂ ਜਿਆਦਾ ਮਰੀਜ਼ ਹੁਣ ਤੱਕ ਇਸ ਕੈਂਪ ਵਿੱਚ ਆ ਚੁੱਕੇ ਹਨ ਅਤੇ ਹੋਰ ਵੀ ਮਰੀਜ਼ ਆ ਰਹੇ ਹਨ ਅਤੇ ਇਹਨਾਂ ਦਾ ਮੁਫਤ ਆਪਰੇਸ਼ਨ ਕੀਤਾ ਜਾਵੇਗਾ।

ਇਸ ਮੌਕੇ ਤੇ ਸੰਸਥਾ ਦੇ ਮੁਖੀ ਮਹੰਤ ਪ੍ਰਤਾਪ ਦਾਸ ਨੇ ਕਿਹਾ ਕਿ ਸਾਡੀ ਸੰਸਥਾ ਵੱਲੋਂ ਵੱਡੇ ਪੱਧਰ ਤੇ ਅੱਖਾਂ ਵਿੱਚ ਆਪਰੇਸ਼ਨ ਕਰਵਾਏ ਜਾ ਰਹੇ ਹਨ। ਰੱਬ ਰੂਪੀ ਇਹ ਆਪਰੇਸ਼ਨ ਲੁਧਿਆਣਾ ਵਿਖੇ ਕਰਵਾਏ ਜਾਣਗੇ ਅਤੇ ਜਿਸ ਦਾ ਖਰਚਾ ਸਾਰੀ ਹੀ ਸੰਸਥਾ ਵੱਲੋਂ ਚੁੱਕਿਆ ਜਾਏਗਾ ਅਤੇ ਇੱਕ ਆਪਰੇਸ਼ਨ ਤੇ 25 ਤੋਂ ਲੈ ਕੇ 30 ਹਜਾਰ ਰੁਪਏ ਖਰਚਾ ਆਉਂਦਾ ਹੈ। ਇਹ ਆਪਰੇਸ਼ਨ ਅਸੀਂ ਮਰੀਜ਼ਾਂ ਦੇ ਬਿਲਕੁਲ ਮੁਫਤ ਕਰਾਂਗੇ।

ਇਸ ਮੌਕੇ ਤੇ ਸ਼ਹਿਰ ਨਿਵਾਸੀ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਜੋ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਲੋੜਵੰਦ ਮਰੀਜ਼ਾਂ ਦੇ ਲਈ ਮੁਫਤ ਆਪਰੇਸ਼ਨ ਅਤੇ ਮੁਫਤ ਚੈੱਕ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਆ ਚੁੱਕੇ ਹਨ ਅਤੇ ਹੋਰ ਵੀ ਮਰੀਜ਼ ਆ ਰਹੇ ਹਨ ਅਤੇ ਇਹਨਾਂ ਦਾ ਮੁਫਤ ਆਪਰੇਸ਼ਨ ਕੀਤਾ ਜਾਵੇਗਾ।

Comment here

Verified by MonsterInsights