News

ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਨੇ 9ਵਾਂ ਕੰਨਿਆਦਾਨ ਸਮਾਗਮ ਕਰਵਾਇਆ

ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ (ਰਜਿ.) ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਨੂੰ ਸਮਰਪਿਤ 5 ਲੋੜਵੰਦ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਮਿਤੀ 23 ਫਰਵਰੀ, 2025 ਦਿਨ ਐਤਵਾਰ ਨੂੰ ਸਿਟੀ ਕਮਿਊਨਿਟੀ ਹਾਲ, ਵਿਖੇ ਕੀਤੇ ਗਏ। ਸੰਸਥਾ ਦੇ ਚੇਅਰਮੈਨ ਪਰਮਜੀਤ ਮਡਾਰ ਤੇ ਪ੍ਰਧਾਨ ਬੀਰ ਚੰਦ ਸੁਰੀਲਾ ਤੇ ਸਾਥੀਆਂ ਦੇ ਸਹਿਯੋਗ ਸਦਕਾ ਇਹ 9ਵਾਂ ਕੰਨਿਆ ਦਾਨ ਸਮਾਗਮ ਬੜੇ ਹੀ ਸੁਚੱਜੇ ਢੰਗ ਨਾਲ ਸੰਪੂਰਨ ਹੋਇਆ। ਜਿਸ ਵਿਚ ਪੰਜ ਸਮੂਹਿਕ ਵਿਆਹ ਕੀਤੇ ਗਏ। ਇਨਾਂ ਵਿਚ ਪ੍ਰਵਾਸੀ ਵੀਰਾਂ ਤੇ ਸੰਸਥਾਂ ਦੇ ਮੈਂਬਰਾਂ ਦਾ ਉੱਘਾ ਯੋਗਦਾਨ ਰਿਹਾ। ਕੰਨਿਆਦਾਨ ਨੂੰ ਉੱਤਮ ਦਾਨ ਸਮਝ ਕੇ ਨਗਰ ਨਿਵਾਸੀਆਂ ਨੇ ਵੀ ਆਪਣੀ ਸਮਰੱਥਾ ਮੁਤਾਬਿਕ ਯੋਗਦਾਨ ਪਾਇਆ। ਇਸ ਮੌਕੇ ਮੁੱਖ ਮਹਿਮਾਨਾਂ ਵੱਲੋਂ ਕੰਨਿਆਦਾਨ ਦੇ ਨਾਲ ਨਾਲ ਸਿੱਖਿਆ, ਖੇਡਾਂ ਅਤੇ ਮੈਡੀਕਲ ਕੈਂਪ ਲਗਾ ਕੇ ਪਰਉਪਕਾਰ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਬੀਰ ਚੰਦ ਸੁਰੀਲਾ, ਉਪ ਪ੍ਰਧਾਨ ਸ. ਸਰਵਣ ਸਿੰਘ ਅਤੇ ਮੁੱਖ ਸਲਾਹਕਾਰ ਸੁਰੇਸ਼ ਕਲੇਰ , ਪ੍ਰੈਸ ਸਕੱਤਰ ਬਲਰਾਜ ਸਿੰਘ ਨੇ ਪੰਜਵੇਂ ਕੰਨਿਆਦਾਨ ਸਮਾਗਮ ‘ਚ ਸਹਿਯੋਗ ਦੇਣ ਵਾਲੇ ਹਰ ਸਹਿਯੋਗੀ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦੇ ਕੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਫ਼ਲ ਬਨਾਉਣ ਲਈ ਹੌਂਸਲਾ ਦਿੰਦੇ ਰਹਿਣ ਦੀ ਬੇਨਤੀ ਕੀਤੀ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਮਾਗਮ ਵਿਚ ਸ਼ਿਰਕਤ ਕਰਕੇ ਸੰਸਥਾ ਦਾ ਮਾਣ ਵਧਾਇਆ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਿਚ, ਸੁਰਿੰਦਰ ਪਾਲ ਜਨਾਗਲ, ਮਦਨ ਸਿੰਘ, ਸੰਤੌਖ ਸਿੰਘ, ਦਵਿੰਦਰ ਸੁਰੀਲਾ, ਖਜਾਨਚੀ ਹਰੀਸ਼ ਵਿਰਦੀ, ਜਗਦੀਪ ਵਾਲੀਆ, ਬਾਬਾ ਜਗੀਰ ਸਿੰਘ, ਲੰਬੜਦਾਰ ਨਛੱਤਰ ਕਲੇਰ, ਭੱਟੀ,ਐਡ. ਜਗਜੀਵਨ ਰਾਮ, ਡਾ. ਮੱਖਣ ਲਾਲ, ਗੁਰਪ੍ਰੀਤ ਕਲੇਰ , ਰਜਿੰਦਰ ਕੁਮਾਰ, ਸੰਜੀਵ ਭੱਟੀ , ਵਿਸ਼ਾਲ ਰੇਰੂ, ਬਾਬਾ , ਤਰਸੇਮ ਬੱਧਣ, ਆਦਿ ਨੇ ਵਿਸ਼ੇਸ਼ ਸਹਿਯੋਗ ਪਾਇਆ।

Comment here

Verified by MonsterInsights