ਸੂਬੇ ਭਰ ਵਿੱਚ 28 ਫਰਵਰੀ ਨੂੰ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਅਤੇ ਉਮੀਦਵਾਰਾਂ ਵੱਲੋਂ ਨੋਮੀਨੇਸ਼ਨ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤੀ ਹੈ। ਪਰ ਨਾਭਾ ਬਾਰ ਐਸੋਸੀਏਸ਼ਨ ਵੱਲੋਂ ਸਮੁੱਚੇ ਵਕੀਲ ਭਾਈਚਾਰੇ ਨੇ ਸਰਬ ਸੰਮਤੀ ਦੇ ਨਾਲ ਦੁਬਾਰਾ ਗਿਆਨ ਸਿੰਘ ਮੂੰਗੋ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰਕੇ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਗਿਆਨ ਸਿੰਘ ਮੂੰਗੋ 24ਵੀ ਵਾਰ ਲਗਾਤਾਰ ਪ੍ਰਧਾਨ ਬਣੇ ਹਨ। ਖੁਸ਼ੀ ਵਿੱਚ ਵਕੀਲ ਭਾਈਚਾਰੇ ਵੱਲੋਂ ਨਵ ਨਿਯੁਕਤ ਪ੍ਰਧਾਨ ਗਿਆਨ ਸਿੰਘ ਮੂੰਗੋ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਜੋ ਵਕੀਲ ਭਾਈਚਾਰੇ ਨੇ ਮੇਰੇ ਤੇ ਭਰੋਸਾ ਕੀਤਾ ਹੈ ਮੈਂ ਇਹਨਾਂ ਦੇ ਭਰੋਸੇ ਤੇ ਖਰਾ ਉਤਰਾਂਗਾ ਅਤੇ ਵਕੀਲ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ।
ਨਾਭਾ ਬਾਰ ਐਸੋਸੀਏਸ਼ਨ ਦੀ ਚੋਣ ਤੋਂ ਪਹਿਲਾਂ ਸਰਬ ਸੰਮਤੀ ਦੇ ਨਾਲ ਗਿਆਨ ਸਿੰਘ ਮੂੰਗੋ ਨੂੰ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰ ਲਿਆ ਗਿਆ ਹੈ। ਗਿਆਨ ਸਿੰਘ ਮੁੰਗੋ 24ਵੀ ਬਾਰ ਪ੍ਰਧਾਨ ਬਣੇ ਹਨ। ਜਿਆਦਾਤਰ ਹੁਣ ਤੱਕ ਸਭ ਤੋਂ ਜਿਆਦਾ ਪ੍ਰਧਾਨਾਂ ਦੀ ਲਿਸਟ ਵਿੱਚ ਗਿਆਨ ਸਿੰਘ ਮੁੰਗੋ ਦਾ ਨਾਮ ਸਭ ਤੋਂ ਉੱਪਰ ਹੈ। ਭਾਵੇਂ ਇਲੈਕਸ਼ਨ ਹੋਵੇ ਤਾਂ ਵੀ ਗਿਆਨ ਸਿੰਘ ਮੂੰਗੋ ਨੇ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਿਆ ਅਤੇ ਹੁਣ ਵਕੀਲ ਭਾਈਚਾਰੇ ਵੱਲੋਂ ਬਿਨਾਂ ਇਲੈਕਸ਼ਨ ਲੜੇ ਹੀ ਸਰਬ ਸੰਮਤੀ ਦੇ ਨਾਲ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਭਾਵੇਂ ਕਿ ਸਾਰੇ ਸੂਬੇ ਵਿੱਚ 28 ਫਰਵਰੀ ਨੂੰ ਚੋਣ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਨਾਭਾ ਦੇ ਵਕੀਲਾਂ ਵੱਲੋਂ ਸਰਬ ਸੰਮਤੀ ਨਾਲ ਪ੍ਰਧਾਨ ਚੁਣਨ ਦੇ ਨਾਲ ਹੋਰਾਂ ਸ਼ਹਿਰਾਂ ਦੇ ਵਕੀਲਾਂ ਨੂੰ ਇੱਕ ਵਧੀਆ ਸੁਨੇਹਾ ਦਿੱਤਾ ਹੈ।
ਇਸ ਮੌਕੇ ਤੇ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਮੈਂ ਲਗਾਤਾਰ 24ਵੀ ਵਾਰ ਪ੍ਰਧਾਨ ਬਣਿਆ ਹਾਂ ਮੈਂ ਵਕੀਲ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਜੋ ਵਕੀਲ ਭਾਈਚਾਰੇ ਨੇ ਮੇਰੇ ਤੇ ਭਰੋਸਾ ਕੀਤਾ ਹੈ ਮੈਂ ਇਹਨਾਂ ਦੇ ਭਰੋਸੇ ਤੇ ਖਰਾ ਉਤਰਾਂਗਾ ਅਤੇ ਵਕੀਲ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗਾ।
ਇਸ ਮੌਕੇ ਤੇ ਸੀਨੀਅਰ ਵਕੀਲ ਰੀਤਇੰਦਰ ਸਿੰਘ ਮਝੈਲ ਅਤੇ ਸੀਨੀਅਰ ਵਕੀਲ ਗੁਰਜਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਰੇ ਵਕੀਲ ਭਾਈਚਾਰੇ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਅਸੀਂ ਇਲੈਕਸ਼ਨ ਨਹੀਂ ਕਰਾਵਾਂਗੇ ਅਤੇ ਸਰਬ ਸੰਮਤੀ ਦੇ ਨਾਲ ਗਿਆਨ ਸਿੰਘ ਨਾਭਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੂੰ ਦੁਬਾਰਾ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਵਕੀਲ ਭਾਈਚਾਰਾ ਵੀ ਇਸ ਫੈਸਲੇ ਨੂੰ ਲੈ ਕੇ ਕਾਫੀ ਖੁਸ਼ ਹੈ।
ਇਸ ਮੌਕੇ ਤੇ ਨਾਭਾ ਬਾਰ ਐਸੋਸੀਏਸ਼ਨ ਦੇ ਆਰ.ਓ. ਬੀਪੀ ਸ਼ੁਕਲਾ ਅਤੇ ਆਰ.ਓ. ਰਜਿੰਦਰ ਸਿੰਘ ਜੱਸੜ ਨੇ ਕਿਹਾ ਕਿ ਇਸ ਵਾਰ ਸਰਬ ਸੰਮਤੀ ਦੇ ਨਾਲ ਵਕੀਲ ਭਾਈਚਾਰੇ ਵੱਲੋਂ ਗਿਆਨ ਸਿੰਘ ਮੂੰਗੋ ਨੂੰ ਪ੍ਰਧਾਨ ਚੁਣਿਆ ਗਿਆ ਹੈ ਅਤੇ ਵਕੀਲ ਭਾਈਚਾਰਾ ਵੀ ਬਹੁਤ ਖੁਸ਼ ਹੈ।
Comment here