ਗੁਰਦਾਸਪੁਰ 23 ਫਰਵਰੀ ਪੁਲਿਸ ਜਿਲਾ ਬਟਾਲਾ ਅਧੀਨ ਪੈਂਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਖੁਰਦ ਤੋਂ 750 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਪਿੰਡ ਹਰਦਰੋਵਾਲ ਦਾ ਇੱਕ ਵਿਅਕਤੀ ਕਾਫੀ ਚਿਰ ਤੋਂ ਨਸਾ ਵੇਚਣ ਦਾ ਕੰਮ ਕਰ ਰਿਹਾ ਹੈ ਤੇ ਜਿਸ ਦੇ ਕੋਲ ਹਥਿਆਰ ਵੀ ਹਨ।ਉਹਨਾਂ ਕਿਹਾ ਕਿ ਜਦ ਅਸੀਂ ਪੁਲਿਸ ਪਾਰਟੀ ਸਮੇਤ ਉਕਤ ਵਿਅਕਤੀ ਦੇ ਘਰ ਰੇਡ ਕੀਤਾ ਤਾਂ ਉਕਤ ਨੌਜਵਾਨ ਦੀ ਮਾਤਾ ਕੋਲੋਂ 750 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਮਾਂ ਪੁੱਤਰਾਂ ਉੱਪਰ ਨਸਾ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਦੂਸਰੇ ਭਗੌੜੇ ਨੌਜਵਾਨ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਮਾਂ ਪੁੱਤ ਕਰਦੇ ਸੀ ਚਿੱਟੇ ਦਾ ਕਾਰੋਬਾਰ , 750 ਗ੍ਰਾਮ ਹੈਰੋਇਨ ਸਮੇਤ ਮਾਂ ਗ੍ਰਿਫਤਾਰ ਪੁੱਤਰ ਭੱਜਣ ਵਿੱਚ ਹੋਇਆ ਕਾਮਯਾਬ
