ਸਮਰਾਲਾ ਦੇ ਨਜ਼ਦੀਕੀ ਪਿੰਡ ਬਰਮਾ ਦੇ ਨਿਵਾਸੀ ਪਤੀ ਪਤਨੀ ਨੇ ਪਤਨੀ ਦੀ ਡਿਲੀਵਰੀ ਚ ਹੋਈ ਅਣਗਹਿਲੀ ਕਾਰਨ ਹੋਈ ਬੱਚੇ ਦੀ ਮੌਤ ਦਾ ਜਿੰਮੇਵਾਰ ਸਮਰਾਲਾ ਸਿਵਲ ਹਸਪਤਾਲ ਦੀ ਡਾਕਟਰ ਨੂੰ ਠਹਿਰਾਇਆ ਜਿਸ ਦੀ ਪੋਸਟ ਪਤੀ ਵੱਲੋਂ ਸੋਸ਼ਲ ਮੀਡੀਆ ਤੇ ਵੀ ਪਾਈ ਗਈ ਜੋ ਕਿ ਬਹੁਤ ਜਿਆਦਾ ਵਾਇਰਲ ਹੋਈ . ਪੋਸਟ ਵਿੱਚ ਪੀੜਤ ਨੇ ਕਿਹਾ ਕਿ ਹਸਪਤਾਲ ਵਿੱਚ ਮੇਰੀ ਪਤਨੀ ਸ਼ਾਮ 4 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਕਲਪਦੀ ਰਹੀ .ਇਸ ਸਬੰਧ ਵਿੱਚ ਪੀੜਤ ਪਰਿਵਾਰ ਦੇ ਜਤਿੰਦਰ ਸਿੰਘ ਨੇ ਇੱਕ ਲਿਖਤੀ ਸ਼ਿਕਾਇਤ ਸਮਰਾਲਾ ਸਿਵਲ ਹਸਪਤਾਲ ਦੇ ਐਸਐਮਓ , ਐਸਡੀਐਮ ਸਮਰਾਲਾ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ.
ਸ਼ਿਕਾਇਤ ਕਰਤਾ ਪਤੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਮੰਜੂ ਬਾਲਾ ਦਾ ਇਲਾਜ ਸਿਵਲ ਹਸਪਤਾਲ ਸਮਰਾਲਾ ਵਿੱਚ ਡਾਕਟਰ ਸੁਖਵਿੰਦਰ ਕੌਰ ਦੇ ਕੋਲ ਪਹਿਲੇ ਮਹੀਨੇ ਤੋ ਲੈ ਕੇ ਹੁਣ ਬੱਚਾ ਹੋਣ ਤੱਕ ਸਾਰਾ ਇਲਾਜ ਸੁਖਵਿੰਦਰ ਕੌਰ ਕੌਲ ਚੱਲਦਾ ਆ ਰਿਹਾ ਸੀ ਅਤੇ ਸਾਰੀਆ ਸਕੈਨਾ ਵਗੈਰਾ ਵੀ ਅਸੀਂ ਡਾਕਟਰ ਦੇ ਕਹਿਣ ਤੇ ਸਮੇਂ ਸਮੇਂ ਕਰਾਉਦੇ ਰਹੇ।ਅਤੇ ਜਦੋ ਅਸੀ ਮੇਰੀ ਪਤਨੀ ਦੀ ਪੇਟ ਵਿੱਚ ਪਲ ਰਹੇ ਬੱਚੇ ਦੀ ਆਖਰੀ ਸਕੈਨਾ ਕਰਵਾਈ ਸੀ ਅਤੇ ਜਦੋ ਡਾਕਟਰ ਸਾਹਿਬ ਨੂੰ ਦਖਾਈ ਸੀ ਤਾਂ ਇਹ ਡਾਕਟਰ ਸਾਹਿਬ ਕਹਿਣ ਲੱਗੇ ਕਿ ਬੱਚਾ ਬਿਲਕੁਲ ਨੌਰਮਲ ਹੈ ਅਤੇ ਇਸ ਨੂੰ ਮੇਰੇ ਕੋਲ ਲੈ ਕੇ ਆਉਣ ਦੀ ਕੋਈ ਜਰੂਰਤ ਨਹੀ ਹੈ ਅਤੇ ਇਸਦੀ ਡਿਲਵਰੀ ਸਟਾਫ ਨੇ ਹੀ ਕਰਵਾ ਦੇਣੀ ਹੈ , ਇਸ ਵਿੱਚ ਡਰਨ ਵਾਲੀ ਕੋਈ ਗੱਲ ਨਹੀ ਹੈ ਜਦੋਂ ਮੈਂ ਆਪਣੀ ਪਤਨੀ ਮੰਜੂ ਬਾਲਾ ਨੂੰ 17-02-2025 ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਅਤੇ ਮੇਰੀ ਪਤਨੀ ਦੇ ਦਰਦਾ ਹੋ ਰਿਹਾ ਸੀ ਉਦੋਂ ਕੋਈ ਵੀ ਮੌਕੇ ਦਾ ਡਾਕਟਰ ਮੌਜੂਦ ਨਹੀ ਸੀ ਅਤੇ ਰਾਤ ਦੀ ਡਿਊਟੀ ਤੇ ਜੋ ਸਟਾਫ ਸੀ, ਉਨ੍ਹਾਂ ਨੇ ਮੇਰੀ ਪਤਨੀ ਦੀ ਦੇਖ ਰੇਖ ਕੀਤੀ ਅਤੇ ਉਨ੍ਹਾਂ ਮੇਰੀ ਪਤਨੀ ਨੂੰ ਕੋਈ ਵੀ ਦੀਵਾਈ ਜਾਂ ਕੋਈ ਗੁਲੂਕੋਜ ਵਗੈਰ ਨਹੀ ਲਗਾਇਆ ਅਤੇ ਮੇਰੀ ਪਤਨੀ ਤੜਫਦੀ ਰਹੀ ਅਤੇ ਰਾਤ ਦੀ ਡਿਊਟੀ ਤੇ ਇੱਕ ਸਫਾਈ ਕਰਮਚਾਰੀ ਸੀ, ਉਸਨੇ ਮੇਰੀ ਪਤਨੀ ਦਾ ਧੱਕੇ ਨਾਲ ਜੋਰ ਮਰਵਾਇਆ ਅਤੇ ਜਦੋ ਮੈ ਅਪਣੀ ਪਤਨੀ ਦਾ ਦਰਦ ਬਰਦਾਸ਼ਤ ਨਾ ਕਰ ਸਕਿਆ ਤਾਂ ਮੈਂ ਡਾਕਟਰ ਸੁਖਵਿੰਦਰ ਕੌਰ ਨੂੰ ਫੋਨ ਕੀਤਾ ਜੋ ਕਿ ਉਸ ਨੇ ਮੇਰੀ ਪਤਨੀ ਨੂੰ ਹਸਪਤਾਲ ਵਾਲੀ ਪਰਚੀ ਤੇ ਸਪੈਸਲ ਲਿਖ ਕੇ ਦਿੱਤਾ ਸੀ ਅਤੇ ਡਾਕਟਰ ਮੇਰੀ ਪਤਨੀ ਨੂੰ ਨਿੱਜੀ ਤੌਰ ਵੀ ਜਾਣਦੀ ਸੀ ਅਤੇ ਜਦੋ ਮੈਂ ਉਨ੍ਹਾਂ ਫੋਨ ਕੀਤਾ ਤਾਂ ਉਕਤ ਡਾਕਟਰ ਨੂੰ ਮੇਰੀ ਭੈਣ ਨੇ ਫੋਨ ਕਰਕੇ ਦੱਸਿਆ ਕਿ ਆਪ ਜੀ ਦੇ ਸਟਾਂਫ ਦੇ ਮੁਲਾਜਮ ਮੇਰੀ ਭਰਜਾਈ ਦੀ ਸਹੀ ਤਰੀਕੇ ਨਾਲ ਕੇਅਰ ਨਹੀ ਕਰ ਰਹੇ ਤਾਂ ਅੱਗੋ ਡਾਕਟਰ ਸਾਹਿਬ ਕਹਿਣ ਲੱਗੀ ਕਿ ਤੁਸੀ ਮੇਨੂੰ ਇਹੀ ਦੱਸਣ ਲਈ ਫੋਨ ਕੀਤਾ ਸੀ ਤਾਂ ਉਸ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਤੁਸੀ ਸਟਾਫ ਨਾਲ ਗੱਲ ਕਰੋ ਮੈਨੂੰ ਪਰੇਸ਼ਾਨ ਨਾ ਕਰੋ .ਸ਼ਿਕਾਇਤ ਕਰਤਾ ਨੇ ਅੱਗੇ ਕਿਹਾ ਇਹ ਗੱਲ ਇਥੇ ਦੱਸਣਯੋਗ ਹੈ ਕਿ ਡਾਕਟਰਾਂ ਦੀ ਗੈਰ ਹਾਜਰੀ ਵਿੱਚ ਮੇਰੀ ਪਤਨੀ ਦੀ ਡਿਲਵਰੀ ਇੱਕ ਸਫਾਈ ਕਰਮਚਾਰੀ ਕਰਵਾ ਰਹੀ ਸੀ ਅਤੇ ਉਹ ਮੇਰੀ ਪਤਨੀ ਨਾਲ ਬਹੁਤ ਰੁੱਖਾ ਵਰਤਾਵ ਕਰ ਰਹੀ ਸੀ ।ਇਸ ਤੋ ਬਾਅਦ ਜਦੋ ਬੱਚਾ ਨਾ ਜਨਮ ਲੈ ਸਕਿਆ ਤਾਂ ਇਨ੍ਹਾਂ ਨੇ ਸਾਨੂੰ 12 ਵਜੇ ਰਾਤ ਨੂੰ ਕਹਿ ਦਿੱਤਾ ਕਿ ਤੁਸੀ ਮਰੀਜ ਨੂੰ ਲੁਧਿਆਣਾ ਹਸਪਤਾਲ ਵਿੱਚ ਲੈ ਜਾਵੋ ਤਾਂ ਮੈਂ ਅਪਣੀ ਪਤਨੀ ਨੂੰ ਲੈ ਕੇ ਲੁਧਿਆਣਾ ਸਿਵਲ ਹਸਪਤਾਲ ਲੈ ਗਿਆ ਤਾਂ ਉਥੇ ਜਾ ਕੇ ਡਾਕਟਰਾਂ ਨੇਂ ਸਾਨੂੰ ਕਿਹਾ ਕਿ ਤੁਸੀ ਬੱਚਾ ਪਿੱਛੋਂ ਹੀ ਡਿਲੀਵਰੀ ਸਮੇਂ ਫਸਾ ਕੇ ਲੈ ਕੇ ਆਏ ਹੋ ਅਸੀ ਇਸ ਦਾ ਅਪਰੇਸ਼ਨ ਨਹੀ ਕਰ ਸਕਦੇ । ਇਸ ਤੋਂ ਬਾਅਦ ਲੁਧਿਆਣਾ ਸਿਵਲ ਹਸਪਤਾਲ ਵਿੱਚ ਮੇਰੇ ਪਤਨੀ ਦੀ ਡਿਲੀਵਰੀ ਹੋਈ ਅਤੇ ਉਸ ਤੋਂ ਬਾਅਦ ਪਤਨੀ ਨੂੰ ਪੀਜੀਆਈ ਲੈ ਗਏ ਜਿੱਥੇ ਡਾਕਟਰਾਂ ਨੇ ਕਿਹਾ ਕਿ ਤੁਹਾਡੇ ਬੱਚੇ ਦੀ ਮੌਤ ਹੋ ਚੁੱਕੀ ਹੈ |
Comment here