ਦਿੱਲੀ ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਭਾਜਪਾ ਵੱਲੋਂ ਆਪਣੀ ਸਰਕਾਰ ਬਣਾਈ ਗਈ ਹੈ ਤੇ ਪਹਿਲੇ ਛੇ ਮੰਤਰੀਆਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਕੈਬਨਟ ਚ ਅਹੁਦਾ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਾ ਮੱਥਾ ਟੇਕਣ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਭਾਜਪਾ ਦੇ ਮੁੱਖ ਦਫਤਰ ਵਿੱਚ ਪ੍ਰੈਸ ਕਾਨਫਰਸ ਕੀਤੀ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਵੱਡਾ ਸਮਰਥਨ ਦਿਖਾਇਆ ਹੈ ਕਿਉਂਕਿ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਤੋਂ ਠੱਗੇ ਮਹਿਸੂਸ ਕਰ ਰਹੇ ਸਨ ਅਤੇ ਹੁਣ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਉਹ ਮੰਤਰੀ ਬਣੇ ਹਨ ਤੇ ਆਪਣੇ ਅਹੁਦੇ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਸਨ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਪਹੁੰਚੇ ਸਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਲੁੱਟ ਸੋਟਾ ਮਚਾਈ ਹੋਈ ਸੀ ਉਹਨਾਂ ਕਿਹਾ ਕਿ ਪਿਛਲੇ 12 ਸਾਲਾਂ ਚ ਆਮ ਆਦਮੀ ਪਾਰਟੀ ਨੇ ਦਿੱਲੀ ਚ ਪੰਜਾਬੀਆਂ ਨੂੰ ਖਤਮ ਕਰਨ ਚ ਕੋਈ ਕਸਰ ਨਹੀਂ ਛੱਡੀ ਅਤੇ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕੀਤੀ ਮੰਤਰੀਆਂ ਦੇ ਨਾਲ ਪੰਜਾਬੀ ਸਟੈਨੋ ਨੂੰ ਵੀ ਹਟਾਇਆ ਅਤੇ ਇਥੋਂ ਤੱਕ ਕਿ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਨੂੰ ਆਪਸ਼ਨਲੀ ਕਰ ਦਿੱਤਾ ਜਦਕਿ ਪੰਜਾਬੀ ਕੰਪਲਸਰੀ ਹੁੰਦੀ ਸੀ ਉਹਨਾਂ ਕਿਹਾ ਕਿ ਜੋ ਕੰਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਚ ਕੀਤਾ ਹੈ ਉਹੀ ਉਹ ਪੰਜਾਬ ਚ ਕਰਨਾ ਚਾਹੁੰਦਾ ਹੈ ਲੇਕਿਨ ਪੰਜਾਬ ਦੇ ਬਹਾਦਰ ਸਿੱਖ ਅਜਿਹਾ ਕਦੀ ਵੀ ਨਹੀਂ ਹੋਣ ਦੇਣਗੇ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਦੇ ਘਰ ਸੀਸ ਮਹਿਲ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸੀਸ ਮਹਿਲ ਦੇ ਵਿੱਚ ਹੁਣ ਸਿਰਫ ਅਰਵਿੰਦ ਕੇਜਰੀਵਾਲ ਦੀਆਂ ਯਾਦਾਂ ਹੀ ਨਜ਼ਰ ਆਉਣਗੀਆਂ। ਅਤੇ ਜਿਨਾਂ ਲਗਜ਼ਰੀ ਸੀਸ ਮਹਿਲ ਨੂੰ ਬਣਾਇਆ ਗਿਆ ਸੀ ਉਸ ਵਿੱਚ ਆਮ ਬੰਦੇ ਦਾ ਰਹਿਣਾ ਮੁਨਕਿਨ ਨਹੀਂ ਹੈ ਇਸ ਲਈ ਉਸਨੂੰ ਇੱਕ ਮਿਊਜ਼ੀਅਮ ਦੇ ਤੌਰ ਤੇ ਬਣਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਬੰਧਕੀ ਸੁਧਾਰ ਵਿਭਾਗ ਵਾਪਸ ਲਿੱਤਾ ਗਿਆ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਮੰਤਰੀਆਂ ਨੂੰ ਵਿਭਾਗ ਵੰਡਣ ਦਾ ਵੀ ਪਤਾ ਨਹੀਂ ਸੀ ਜੋ ਵਿਭਾਗ ਨਹੀਂ ਵੀ ਸਨ ਉਹ ਵੀ ਵਿਭਾਗ ਮੰਤਰੀਆਂ ਨੂੰ ਵੰਡੇ ਗਏ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਦਿੱਲੀ ਦੇ ਲੋਕਾਂ ਨੂੰ ਸਿਕਿਓਰਟੀ ਦੇਣ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕੀਤਾ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਮਰੀਕਾ ਡੋਂਕੀ ਲਗਾ ਕੇ ਜਾ ਰਹੇ ਏਜਂਟਾਂ ਦੇ ਖਿਲਾਫ ਕਾਰਵਾਈ ਦੇ ਬਾਰੇ ਵਿੱਚ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਲੇਕਿਨ ਇਹਨਾਂ ਏਜੰਟਾਂ ਦੇ ਵਿੱਚੋਂ ਜਿਆਦਾਤਰ ਏਜੰਟ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹਨ ਅਤੇ ਉਹਨ੍ਾਂ ਨੇ ਕਿਹਾ ਕਿ 2027 ਦੇ ਵਿੱਚ ਭਾਜਪਾ ਪੰਜਾਬ ਦੇ ਵਿੱਚ ਇਕੱਲੀ ਆਪਣੇ ਬਲਬੂਤੇ ਤੇ ਹੀ ਚੋਣ ਲੜੇਗੀ ਅਤੇ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰੇਗੀ।
ਅੰਮ੍ਰਿਤਸਰ ਭਾਜਪਾ ਦਫਤਰ ਵਿੱਚ ਦਿੱਲੀ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ

Related tags :
Comment here