ਗੁਰਦਾਸਪੁਰ ਦੇ ਪੁਰਾਣਾ ਧਾਰੀਵਾਲ ਚ ਬਣ ਰਹੀ ਮਸਜਿਦ ਨੂੰ ਲੈ ਸ਼ਿਵਸੈਨਾ ਨੇ ਬਖੇੜਾ ਖੜਾ ਕਰ ਦਿੱਤਾ ਹੈ। ਸ਼ਿਵ ਸੈਨਾ ਆਗੂਆਂ ਦਾ ਕਹਿਣਾ ਹੈ ਕਿ ਮਸਜਿਦ ਨਗਰ ਕੌਂਸਲ ਧਾਰੀਵਾਲ ਦੀ ਜਗ੍ਹਾ ਤੇ ਨਾਜਾਇਜ਼ ਤੌਰ ਤੇ ਉਸਾਰੀ ਜਾ ਰਹੀ ਹੈ। ਤਾਂ ਨਗਰ ਕੌਂਸਲ ਧਾਰੀਵਾਲ ਦੀ ਹੈ। ਉੱਥੇ ਹੀ ਦੂਜੀ ਧਿਰ ਵੱਲੋਂ ਆਏ ਅਬਦੁਲ ਅਜ਼ੀਜ਼ ਨਾਮਕ ਵਿਅਕਤੀ ਨੇ ਦਾਵਾ ਕੀਤਾ ਹੈ ਕਿ ਇਹ ਜਗਹਾ ਵਕਫ ਬੋਰਡ ਦੀ ਹੈ। ਦੱਸ ਦਈਏ ਕਿ 1998 ਵਿੱਚ ਵੀ ਇਸ ਮਸਜਿਦ ਨੂੰ ਤੋੜਨ ਦੇ ਸ਼ਿਵ ਸੈਨਾ ਆਗੂ ਰੋਹਿਤ ਮੈੰਗੀ ਤੇ ਇਲਜ਼ਾਮ ਲੱਗੇ ਸੀ ਅਤੇ ਉਸ ਵੇਲੇ ਸੱਤ ਫਿਰ ਸਨ ਖਿਲਾਫ ਮਾਮਲਾ ਵੀ ਦਰਜ ਹੋਇਆ ਸੀ ਜਿਸ ਤੋਂ ਬਾਅਦ ਧਾਰੀਵਾਲ ਬੰਦ ਕਰ ਦਿੱਤਾ ਗਿਆ ਸੀ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਸਜਿਦ ਦਾ ਕੰਮ ਰੁਕਵਾ ਦਿੱਤਾ ਹੈ ਅਤੇ ਉਥੇ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਹਨ।
ਗੱਲਬਾਤ ਦੌਰਾਨ ਸ਼ਿਵ ਸੈਨਾ ਉਦਵ ਠਾਕਰੇ ਦੇ ਸੂਬਾ ਆਗੂ ਰੋਹਿਤ ਮੈੰਗੀ ਨੇ ਦੋਸ਼ ਲਗਾਇਆ ਕਿ ਇਹ ਜਮੀਨ ਨਗਰ ਕੌਂਸਲ ਧਾਰੀਵਾਲ ਦੀ ਹੈ ਤੇ ਇਸ ਤੇ ਨਾਜਾਇਜ਼ ਕਬਜ਼ਾ ਕਰਕੇ ਨਜਾਇਜ਼ ਮਸਜਿਦ ਦੀ ਉਸਾਰੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ 1998 ਦੇ ਵਿੱਚ ਵੀ ਇਸ ਜਗਹਾ ਨੂੰ ਲੈ ਕੇ ਵਿਵਾਦ ਗਰਮਾਇਆ ਸੀ ਉਸ ਮੌਕੇ ਤੇ ਵੀ ਇੱਥੇ ਮਸਜਿਦ ਦੀ ਉਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਕਿ ਉਹਨਾਂ ਵੱਲੋਂ ਤੋੜ ਦਿੱਤਾ ਗਿਆ ਅਤੇ ਉਸ ਸਮੇਂ ਸੱਤ ਯੁਵਾ ਨੇਤਾਵਾਂ ਦੇ ਉੱਤੇ ਕੇਸ ਵੀ ਦਰਜ ਹੋਏ ਸਨ ਜਿਸ ਦਾ ਧਾਰੀਵਾਲ ਵਾਸੀਆਂ ਨੇ ਵਿਰੋਧ ਕਰਦਿਆ ਧਾਰੀਵਾਲ ਸ਼ਹਿਰ ਬੰਦ ਕਰ ਦਿੱਤਾ ਸੀ। ਰੋਹਿਤ ਮੈੰਗੀ ਨੇ ਕਿਹਾ ਕਿ ਇਹ ਜਾਣ ਬੁਝ ਕੇ ਮਾਹੌਲ ਨੂੰ ਖਰਾਬ ਕਰਨ ਦੀ ਇੱਕ ਸਾਜ਼ਿਸ਼ ਲੱਗ ਰਹੀ ਹੈ ।
ਉੱਤੇ ਹੀ ਮਸਜਿਦ ਬਣਾਉਣ ਵਾਲੇ ਪੱਖ ਦੇ ਅਬਦੁਲ ਅਜੀਜ ਨੇ ਦਾਅਵਾ ਕੀਤਾ ਹੈ ਕਿ ਇਹ ਜਮੀਨ ਵਕਫ ਬੋਰਡ ਦੀ ਹੈ ਤੇ ਇੱਥੇ ਕੁਝ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ ਸੀ ਜਿਸ ਨੂੰ ਵਕਫ ਬੋਰਡ ਦੇ ਅਧਿਕਾਰੀਆਂ ਨੇ ਪਿਛਲੇ ਦਿਨੀ ਪਹੁੰਚ ਕੇ ਛੁਡਵਾਇਆ ਸੀ। ਲਿਖਤ ਸਹਿਮਤੀ ਤੋਂ ਬਾਅਦ ਮਸਜਿਦ ਦੀ ਉਸਾਰੀ ਸ਼ੁਰੂ ਕਰਵਾਈ ਗਈ ਸੀ।ਹੁਣ ਤਾਂ ਲੈਂਟਰ ਵੀ ਪੈ ਚੁੱਕਿਆ ਹੈ।
ਦੂਜੇ ਪਾਸੇ ਥਾਣੇ ਇਕੱਠੇ ਹੋਏ ਦੋਵੇਂ ਧਿਰਾਂ ਨੂੰ ਐਸ ਐਚ ਓ ਧਾਰੀਵਾਲ ਸੁਰਿੰਦਰ ਸਿੰਘ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਦੋਵਾਂ ਧਿਰਾਂ ਦਾ ਪੱਖ ਵੀ ਉਹਨਾਂ ਨੇ ਸੁਣ ਲਿਆ ਹੈ। ਜੇਕਰ ਜਗ੍ਹਾ ਨਗਰ ਕੌਂਸਲ ਦੀ ਨਿਕਲੀ ਤਾਂ ਨਗਰ ਕੌਂਸਲ ਦੇ ਹਵਾਲੇ ਕੀਤੀ ਜਾਵੇਗੀ ਜੇਕਰ ਇਹ ਜਗਹਾ ਵਕਫ ਬੋਰਡ ਦੀ ਨਿਕਲੀ ਤਾਂ ਫਿਰ ਦੂਜਾ ਪੱਖ ਆਪਣੀ ਮਰਜ਼ੀ ਦੇ ਨਾਲ ਉਸਾਰੀ ਕਰਵਾ ਸਕਦਾ ਹੈ।
Comment here