Site icon SMZ NEWS

ਫਿਲਮੀ ਅਦਾਕਾਰ ਰਜਾ ਮੁਰਾਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਰੋਜ਼ਾਨਾ ਹੀ ਮੱਥਾ ਟੇਕਣ ਆਉਂਦੀਆਂ ਹਨ ਉੱਥੇ ਹੀ ਕਈ ਫਿਲਮੀ ਸਿਤਾਰੇ ਕਈ ਰਾਜਨੀਤਿਕ ਲੀਡਰ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਆਪਣੀ ਆਸਥਾ ਦਾ ਪ੍ਰਗਟਾਵਾ ਕਰਦੇ ਹਨ ਜਿਸ ਦੇ ਚਲਦੇ ਅੱਜ ਫਿਲਮੀ ਅਦਾਕਾਰ ਰਜਾ ਮੁਰਾਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਸਰਬੱਤ ਤੇ ਭਲੇ ਦੀ ਅਰਦਾਸ ਵੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਿਲਮੀ ਅਦਾਕਾਰ ਰਜ਼ਾ ਮੁਰਾਦ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਹੈ ਤਾਂ ਸਿੱਖ ਕੌਮ ਹਮੇਸ਼ਾ ਉਸ ਆਫਤ ਦਾ ਮੁਕਾਬਲਾ ਕਰਦੀ ਹੈ ਤੇ ਗਰੀਬਾਂ ਦੀ ਮਦਦ ਕਰਦੀ ਹੈ। ਚਾਹੇ ਲੰਗਰ ਲਗਾ ਕੇ ਹੋਵੇ ਚਾਹੇ ਕਿਸੇ ਨੂੰ ਆਫਤ ਚੋਂ ਲੈ ਕੇ ਬਾਹਰ ਆਉਣ ਚ ਹੋਵੇ ਸਿੱਖ ਹਮੇਸ਼ਾ ਹੀ ਅੱਗੇ ਰਹਿੰਦੇ ਹਨ। ਅਤੇ ਇਸ ਨਾਲ ਪੂਰੀ ਦੁਨੀਆਂ ਦੇ ਵਿੱਚ ਸਿੱਖਾਂ ਦੀ ਸ਼ਾਨ ਤੇ ਸਿੱਖਾਂ ਦਾ ਮਾਣ ਹੋਰ ਉੱਚਾ ਹੁੰਦਾ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਚ ਕੰਮ ਕੀਤਾ ਹ ਤੇ ਆਉਣ ਵਾਲੀਆਂ ਕਈ ਫਿਲਮਾਂ ਚ ਵੀ ਮੈਂ ਕੰਮ ਕਰ ਰਿਹਾ ਹਾਂ ਅਤੇ ਇੱਕ ਫਿਲਮ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਪਤਨੀ ਰਮਾਈ ਦੇ ਉੱਪਰ ਬਣਾਈ ਗਈ ਹੈ ਜਿਸ ਦੇ ਵਿੱਚ ਵੀ ਮੈਂ ਆਪਣਾ ਕਿਰਦਾਰ ਨਿਭਾਇਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਈ ਪੰਜਾਬੀ ਫਿਲਮਾਂ ਵਿੱਚ ਵੀ ਉਹ ਕੰਮ ਕਰ ਚੁੱਕੇ ਹਨ ਅਤੇ ਪੀਟੀਸੀ ਅਵਾਰਡ ਫੰਕਸ਼ਨ ਦੇ ਵਿੱਚ ਉਹਨਾਂ ਨੂੰ ਅਵਾਰਡ ਵੀ ਹਾਸਲ ਹੋਇਆ ਹੈ ਅਤੇ ਮੈਂ ਦਿਲੋਂ ਚਾਹਾਂਗਾ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਵੀ ਕਿਸੇ ਨਾ ਕਿਸੇ ਪੰਜਾਬੀ ਫਿਲਮ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਦਿਖਾਈ ਦਵਾਂ |

Exit mobile version