ਪਟਿਆਲਾ ਚੰਡੀਗੜ੍ਹ ਹਾਈਵੇ ਦੇ ਉੱਪਰ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਕਰੀਬਨ 50 ਤੋਂ 55 ਸਵਾਰੀਆਂ ਸਵਾਰ ਸਨ। ਇਹ ਹਾਦਸਾ ਰਾਜਪੁਰਾ ਦੇ ਗਗਨ ਚੌਂਕ ਨਜ਼ਦੀਕ ਗਗਨ ਘੀ ਮਿਲ ਕੋਲ ਹੋਇਆ ਜਿੱਥੇ ਮੋੜ ਉੱਪਰ ਇੱਕ ਟਰੱਕ ਮੁੜਨ ਲੱਗਾ ਤਾਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਟਕਰਾ ਗਈ ਜਿਸ ਵਿੱਚ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਈਆਂ। ਇਹ ਹਾਦਸਾ ਤਕਰੀਬਨ ਸਵੇਰੇ 8:15 ਵਜੇ ਦਾ ਦੱਸਿਆ ਜਾ ਰਿਹਾ ਹੈ। ਜਦੋਂ ਪਟਿਆਲਾ ਸਾਈਡ ਤੋਂ ਆ ਰਹੀ ਇੱਕ ਪੀਆਰਟੀਸੀ ਬੱਸ ਦੀ ਆ ਬਰੇਕਾਂ ਨਾ ਲੱਗਣ ਕਾਰਨ ਉਥੋਂ ਮੁੜ ਰਹੇ ਇੱਕ ਟਰੱਕ ਦੇ ਨਾਲ ਟਕਰਾ ਗਈ।
ਪੀਆਰਟੀਸੀ ਅਤੇ ਟਰੱਕ ਵਿਚਾਲੇ ਹੋਇਆ ਹਾਦਸਾ, 2 ਗੰਭੀਰ ਜ਼ਖ਼ਮੀ
