ਜਿਲਾ ਗੁਰਦਾਸਪੁਰ ਦੇ ਪਿੰਡ ਕੁਲੀਆ ਚ ਇੱਕ ਐਸਾ ਮਾਮਲਾ ਸਾਮਣੇ ਆਇਆ ਜਿਸ ਚ ਪਿੰਡ ਦੇ ਇਕ ਪਰਿਵਾਰ ਨੂੰ ਉਹਨਾਂ ਦੇ ਆਪਣੇ ਸਕਿਆ ਦੇ ਘਰ ਚ ਆਉਂਦਾ ਬਾਬਾ ਘੇਰ ਕੇ ਬੁਰੀ ਤਰ੍ਹਾਂ ਕੁੱਟ ਛੱਡਿਆ ਉੱਥੇ ਹੀ ਬਾਬੇ ਨੂੰ ਗੰਭੀਰ ਸਟਾ ਹਨ ਜਿਸ ਦੇ ਚਲਦੇ ਹੁਣ ਉਸ ਨੂੰ ਇਲਾਜ ਲਈ ਸਿਵਿਲ ਹਸਪਤਾਲ ਦੀਨਾਨਗਰ ਵਿਖੇ ਦਾਖਿਲ ਕਰਵਾਇਆ ਗਿਆ ।
ਪਿੰਡ ਦੇ ਰਹਿਣ ਵਾਲੇ ਨੌਜਵਾਨ ਸਰਵਣ ਕੁਮਾਰ ਨੇ ਦੱਸਿਆ ਕਿ ਓਹਨਾ ਦੇ ਘਰ ਇੱਕ ਬਾਬਾ ਜੀ ਆਏ ਸਨ ਜਿਹਨਾ ਨੂੰ ਉਹ ਮੰਨਦੇ ਹਨ ਜਦ ਉਹ ਵਾਪਸ ਜਾ ਰਹੇ ਸਨ ਤਾ ਘਰ ਤੋ ਕੁਝ ਦੂਰੀ ਤੇ ਹੀ ਉਸ ਦੇ ਚਾਚੇ ਮੋਹਨ ਲਾਲ ਨੇ ਬਾਬੇ ਨੂੰ ਰੋਕ ਕੇ ਪਹਿਲਾ ਚੰਗਾ ਮਾੜਾ ਕਿਹਾ ਅਤੇ ਮੁੜ ਉਸ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੋਹਨ ਲਾਲ ਨਾਲ ਦੋ ਹੋਰ ਵੀ ਪਰਿਵਾਰ ਦੇ ਮੈਬਰ ਸਨ ਅਤੇ ਜਦ ਉਹ ਅਤੇ ਉਸਦੀ ਭੈਣ ਛਡਾਉਣ ਲਈ ਆਗੇ ਹੋਏ ਤਾ ਉਹਨਾਂ ਨਾਲ ਵੀ ਮਾਰ ਕੁੱਟ ਕੀਤੀ ਗਈ ਹੈ ਅਤੇ ਸਰਵਣ ਦੱਸਦਾ ਹੈ ਕਿ ਚਾਚੇ ਮੋਹਨ ਲਾਲ ਉਹਨਾਂ ਨਾਲ ਰੰਜਿਸ਼ ਰੱਖਦੇ ਹਨ ਅਤੇ ਇਸੇ ਕਾਰਨ ਤੋ ਬਾਬੇ ਨਾਲ ਕੁੱਟ ਮਾਰ ਕੀਤੀ ਅਤੇ ਉਹ ਪ੍ਰਸ਼ਾਸ਼ਨ ਕੋਲੋ ਇਨਸਾਫ਼ ਦੀ ਮੰਗ ਕਰ ਰਿਹਾ ਹੈ ਉਧਰ ਮੋਹਨ ਲਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਇਹ ਕਬੂਲ ਕੀਤਾ ਕਿ ਉਸ ਵਲੋ ਬਾਬੇ ਨੂੰ ਕੁੱਟਿਆ ਗਿਆ ਹੈ ਉਹ ਦੱਸਦਾ ਹੈ ਕੁੱਟਣ ਦਾ ਕਾਰਨ ਸੀ ਕਿ ਇਹ ਬਾਬੇ ਨੇ ਉਹਨਾਂ ਦੋਵਾਂ ਪਰਿਵਾਰਾ ਚ ਪਾੜ ਪਵਾਇਆ ਹੈ ਅਤੇ ਮੋਹਨ ਮੁਤਾਬਿਕ ਉਸ ਦਾ ਭਰਾ ਜੋ ਸਰਵਣ ਦਾ ਪਿਤਾ ਹੈ ਪਿਛਲੇ ਸਮੇ ਚ ਕਾਫ਼ੀ ਬਿਮਾਰ ਸੀ ਅਤੇ ਸਰਵਣ ਉਸ ਦਾ ਇਲਾਜ ਕਰਵਾਉਣ ਦੀ ਜਗ੍ਹਾ ਇਸ ਬਾਬੇ ਕੋਲੋ ਧਾਗਾ ਧਾਵੀਂ ਕਰਵਾ ਰਿਹਾ ਸੀ ਅਤੇ ਇਲਾਜ ਨਾ ਹੋਣ ਦੇ ਚਲਦੇ ਉਹਨਾਂ ਦੇ ਭਰਾ ਦੀ ਇਕ ਮਹੀਨੇ ਪਹਿਲਾਂ ਮੌਤ ਹੋ ਗਈ ਅਤੇ ਇਸ ਬਾਬੇ ਨੇ ਉਸਦੇ ਭਤੀਜੇ ਦੇ ਪਰਿਵਾਰ ਨੂੰ ਓਹਨਾ ਬਾਰੇ ਜਾਦੂ ਕਰਨ ਦਾ ਵਹਿਮ ਪਾ ਦੂਰ ਕੀਤਾ ਸੀ ਅਤੇ ਮੋਹਨ ਦਾ ਕਹਿਣਾ ਹੈ ਕਿ ਬਾਬੇ ਦੀ ਨੀਅਤ ਵੀ ਸਹੀ ਨਹੀਂ ਹੈ ਅਤੇ ਇਸ ਦੇ ਚੱਲਦੇ ਉਸ ਨੇ ਅੱਜ ਉਸ ਬਾਬੇ ਨੂੰ ਰੋਕ ਜਦ ਪੁੱਛਿਆ ਤਾ ਉਸ ਨੇ ਪਹਿਲਾ ਹਮਲਾ ਕੀਤਾ ਜਿਸ ਦੇ ਜਵਾਬ ਚ ਉਹਨਾਂ ਦੋਵਾਂ ਦੀ ਹੱਥੋ ਪਾਈ ਹੋ ਗਈ । ਉਧਰ ਸਿਵਿਲ ਹਸਪਤਾਲ ਦੀਨਾਨਗਰ ਦੇ ਸਰਕਾਰੀ ਡਾਕਟਰ ਦਾ ਕਹਿਣਾ ਸੀ ਕਿ ਬਾਬੇ ਦੇ ਗੰਭੀਰ ਸਟਾ ਹਨ ਜਿਸ ਦਾ ਇਲਾਜ ਓਹਨਾ ਵਲੋ ਕੀਤਾ ਜਾ ਰਿਹਾ ਹੈ ।