ਅੰਮ੍ਰਿਤਸਰ ਦੇ ਗੁਮਟਾਲਾ ਵਿਖੇ ਇੱਕ ਨਿਜੀ ਸਕੂਲ ਦੀ ਬੱਸ ਨੇ ਸਕੂਲ ਦੇ ਹੀ ਵਿਦਿਆਰਥੀ ਨੂੰ ਬੱਸ ਚੋਂ ਉਤਾਰਨ ਲੱਗਿਆਂ ਥੱਲੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਕਿ ਜਖਮੀ ਹੋਏ ਵਿਦਿਆਰਥੀ ਨੂੰ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਜਖਮੀ ਹੋਏ ਵਿਦਿਆਰਥੀ ਜੈਰਾਜ ਨੇ ਦੱਸਿਆ ਕਿ ਜਦੋਂ ਰੋਜ਼ ਦੀ ਤਰ੍ਹਾਂ ਉਹ ਆਪਣੇ ਸਕੂਲ ਤੋਂ ਸਕੂਲ ਬੱਸ ਵਿੱਚ ਆਪਣੇ ਘਰ ਆਇਆ ਤਾਂ ਹਜੇ ਉਹ ਬਸ ਉਤਰ ਰਿਹਾ ਸੀ ਤੇ ਡਰਾਈਵਰ ਨੇ ਬੱਸ ਅੱਗੇ ਨੂੰ ਤੋਰ ਲਿਤੀ ਜਿਸ ਦੌਰਾਨ ਕਿ ਉਸਦੀਆਂ ਲੱਤਾਂ ਬੱਸ ਦੇ ਪਿਛਲੇ ਟਾਇਰਾਂ ਹੇਠ ਆ ਗਈਆਂ ਜਿਸ ਨਾਲ ਕਿ ਉਹ ਜਖਮੀ ਹੋ ਗਿਆ। ਇਸ ਦੇ ਨਾਲ ਹੀ ਜ਼ਖਮੀ ਬੱਚੇ ਨੇ ਦੱਸਿਆ ਕਿ ਬਸ ਡਰਾਈਵਰ ਹਰ ਵਾਰ ਬਦਲ ਜਾਂਦਾ ਹੈ ਅਤੇ ਹਰ ਵਾਰ ਬੱਸ ਡਰਾਈਵਰ ਜਲਦੀ ਦੇ ਵਿੱਚ ਹੁੰਦਾ ਹੈ ਜਿਸ ਨਾਲ ਇਹ ਹਾਦਸਾ ਹੋਇਆ ਹੈ। ਇਸ ਦੇ ਨਾਲ ਹੀ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਵੀ ਸਕੂਲ ਬੱਸ ਡਰਾਈਵਰ ਦੀ ਵੱਡੀ ਨਲਾਇਕੀ ਸਾਹਮਣੇ ਆਈ ਹ ਜਿਸ ਨਾਲ ਕਿ ਬੱਚਾ ਜਖਮੀ ਹੋਇਆ ਤੇ ਇਸ ਨਾਲ ਬੱਚੇ ਦਾ ਆਉਣ ਵਾਲਾ ਭਵਿੱਖ ਵੀ ਖਰਾਬ ਹੋਇਆ ਹੈ ਉਹਨਾਂ ਕਿਹਾ ਕਿ ਸਕੂਲ ਬੱਸ ਡਰਾਈਵਰ ਅਤੇ ਬੱਸ ਹੈਲਪਰ ਦਾ ਇਹ ਫਰਜ ਬਣਦਾ ਸੀ ਕਿ ਬੱਚੇ ਨੂੰ ਉਸਦੇ ਘਰ ਤੱਕ ਛੱਡਿਆ ਜਾਵੇ ਲੇਕਿਨ ਇਹ ਜਲਦਬਾਜ਼ੀ ਵਿੱਚ ਬੱਚੇ ਨੂੰ ਦੂਰ ਉਤਾਰ ਕੇ ਚੱਲੇ ਸੀ। ਜਿਸ ਕਰਕੇ ਇਹ ਹਾਦਸਾ ਹੋਇਆ ਹੈ। ਉਹਨਾਂ ਕਿਹਾ ਕਿ ਅਜਿਹੇ ਬੱਸ ਡਰਾਈਵਰ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ
ਦੂਜੇ ਪਾਸੇ ਇਸ ਮਾਮਲੇ ਚ ਪੁਲਸ ਚੌਂਕੀ ਗੁਮਟਾਲਾ ਦੇ ਪੁਲਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਗਮਟਾਲਾ ਵਿਖੇ ਇੱਕ ਨਿਜੀ ਸਕੂਲ ਦੀ ਬੱਸ ਦੇ ਪਿਛਲੇ ਟਾਇਰ ਹੇਠਾਂ ਇੱਕ ਸਕੂਲ ਦਾ ਹੀ ਬੱਚਾ ਆ ਗਿਆ ਜਿਸ ਨਾਲ ਕਿ ਉਸਦੀ ਲੱਤਾਂ ਤੇ ਗੰਭੀਰ ਸੱਟ ਲੱਗੀ ਹ ਜਿਸਨੂੰ ਕਿ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਬੱਚੇ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਸਕੂਲ ਪ੍ਰਬੰਧਕਾਂ ਨਾਲ ਗੱਲ ਚੱਲ ਰਹੀ ਹੈ। ਅਤੇ ਫਿਰ ਵੀ ਅਗਰ ਸਾਨੂੰ ਕੋਈ ਇਨਸਾਫ ਨਾ ਮਿਲਿਆ ਤੇ ਅਸੀਂ ਇਹਨਾਂ ਖਿਲਾਫ ਸਖਤ ਕਾਰਵਾਈ ਕਰਵਾਵਾਂਗੇ।
ਅੰਮ੍ਰਿਤਸਰ ਚ ਨਿੱਜੀ ਸਕੂਲ ਦੀ ਬੱਸ ਨੇ ਬੱਚੇ ਨੂੰ ਉਤਾਰਨ ਲੱਗਿਆਂ ਬੱਸ ਦੇ ਹੇਠਾਂ ਕੁਚਲਿਆ

Related tags :
Comment here