ਬੀਤੇ ਦਿਨੀ ਲੁਧਿਆਣਾ ਦੇ ਵਿੱਚ ਡਿਨਰ ਕਰਨ ਗਏ ਕਾਰੋਬਾਰੀ ਦੰਪਤੀ ਦੇ ਉੱਤੇ ਹੋਏ ਹਮਲੇ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਬੜੇ ਵੱਡੇ ਖੁਲਾਸੇ ਕੀਤੇ ਗਏ ਹਨ ਇਸ ਮੌਕੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਗਿਆ ਕਿ ਜਿਹੜਾ ਵਪਾਰੀ ਸੀਗਾ ਉਸ ਦੇ ਵੱਲੋਂ ਹੀ ਆਪਣੀ ਪਤਨੀ ਦੇ ਕਤਲ ਦੀ ਜਿਹੜੀ ਹੈ ਸਾਜ਼ਿਸ਼ ਰਚੀ ਗਈ ਸੀਗੀ ਅਤੇ ਢਾਈ ਲੱਖ ਰੁਪਏ ਦੇ ਵਿੱਚ ਆਪਣੀ ਪਤਨੀ ਦੀ ਸੁਪਾਰੀ ਦਿੱਤੀ ਗਈ ਸੀ ਦੱਸ ਦੀਏ ਕਿ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁੱਛਗਿਜ਼ ਦੌਰਾਨ ਵਪਾਰੀ ਨੇ ਦੱਸਿਆ ਕਿ ਉਸ ਦੇ ਅਵੈਸ ਸੰਬੰਧ ਇੱਕ ਲੜਕੀ ਦੇ ਨਾਲ ਸਨ ਜਿਸ ਦਾ ਪਤਾ ਉਸ ਦੀ ਪਤਨੀ ਨੂੰ ਲੱਗ ਗਿਆ ਸੀ ਅਤੇ ਉਸ ਦੇ ਘਰ ਦੇ ਵਿੱਚ ਇਸ ਕਾਰਨ ਕਲੇਸ਼ ਰਹਿੰਦਾ ਸੀ ਤੇ ਆਪਣੀ ਪਤਨੀ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੇ ਲਈ ਉਸ ਨੇ ਇਹ ਸਾਰੀ ਸਾਜਿਸ਼ ਰਚੀ ਹੈ।
ਪਤੀ ਨੇ ਹੀ ਸੁਪਾਰੀ ਦੇ ਕੇ ਮਰਵਾ ਦਿੱਤੀ ਪਤਨੀ, ਦੂਸਰੀ ਔਰਤ ਨਾਲ ਸੀ ਪਤੀ ਦੇ ਪ੍ਰੇਮ ਸੰਬੰਧ, ਰਾਹ ‘ਚ ਰੋੜਾ ਬਣ ਰਹੀ ਸੀ ਪਤਨੀ
