News

ਸਰਕਾਰੀ ਸਕੂਲ ਦੀ ਕੰਧ ਪਾੜ ਕੇ ਚੋਰਾਂ ਨੇ ਉਡਾਈ ਐਲ.ਸੀ.ਡੀ

ਸਥਾਨਕ ਕਸਥਾ ਦੋਗਾਵਾਂ ਤੇ ਇੱਕ ਕਿੱਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਟਪਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪਿਛਲੀ ਕੰਧ ਪਾੜ ਕੇ ਐਲ.ਸੀ.ਡੀ ਅਤੇ ਹੋਰ ਸਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਮੈਡਮ ਸਰਬਜੀਤ ਕੌਰ ਮੈਡਮ ਚਰਨਜੀਤ ਕੌਰ ਅਤੇ ਬਲਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਾਡੀ ਸਫਾਈ ਕਰਮਚਾਰੀ ਗੁਰਮੀਤ ਕੌਰ ਨੇ ਸਕੂਲ ਦੇ ਕਮਰੇ ਖੋਲੇ ਤਾਂ ਕਮਰੇ ਦੀ ਪਿਛਲੀ ਕੰਧ ਵਿਚ ਪਾੜਪਿਆ ਹੋਇਆ ਸੀ ਅਤੇ ਕਮਰੇ ਵਿਚੋਂ ਐ ਸੀ.ਡੀ ਅਤੇ ਬੱਚਿਆ ਦੇ ਖਿਡੌਣੇ ਆਦਿ ਗੈਬ ਸਨ ਇਸ ਤੋਂ ਇਲਾਵਾ ਚੋਰਾਂ ਵੱਲੋਂ ਪਾਣੀ ਵਾਲੀ ਟੈਂਕੀ ਦੀਆਂ ਵੀ ਸਾਰੀਆਂ ਪਾਈਪਾਂ ਵੀ ਚੋਰੀ ਕਰ ਲਈਆਂ ਇਸ ਸਕੂਲ ਵਿਚ ਇੱਕ ਵਿਚ ਤੀਸਰੀ ਵਾਰ ਚੋਰੀ ਹੋ ਚੁੱਕੀ ਹੈ ਪਰ ਚੋਰਾਂ ਦਾ ਕੋਈ ਪਤਾ ਨਹੀ ਲੱਗ ਰਿਹਾ।

ਇੱਥੇ ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿਚ ਸਰਕਾਰ ਵੱਲੋਂ ਸਮਾਨ ਤਾਂ ਦਿੱਤਾ ਜਾ ਰਿਹਾ ਹੈ ਪਰ ਇਸ ਸਮਾਨ ਦੀ ਰਾਖੀ ਕਰਨ ਲਈ ਚੌਕੀਦਾਰ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰੀ ਰਹੀਆ ਹਨ।

Comment here

Verified by MonsterInsights