News

ਨਰੇਗਾ ਵਿੱਚ ਕੰਮ ਕਰਦੀ 60 ਸਾਲਾਂ ਬਜ਼ੁਰਗ ਹਰਬੰਸ ਕੌਰ ਦੀ ਰੇਲ ਗੱਡੀ ਦੀ ਚਪੇਟ ਦੇ ਵਿੱਚ ਆਉਣ ਕਾਰਨ ਹੋਈ ਮੌਤ

ਨਰੇਗਾ ਵਿੱਚ ਕੰਮ ਕਰਦੀ 60 ਸਾਲਾਂ ਬਜ਼ੁਰਗ ਹਰਬੰਸ ਕੌਰ ਦੀ ਰੇਲ ਗੱਡੀ ਦੀ ਚਪੇਟ ਦੇ ਵਿੱਚ ਆਉਣ ਕਾਰਨ ਹੋਈ ਮੌਤ, ਨਾਭਾ ਦੇ ਪਿੰਡ ਕੱਲਹੇ ਮਾਜਰੇ ਦੇ ਨਜ਼ਦੀਕ ਵਾਪਰਿਆ ਹਾਦਸਾ। ਦੋਵੇਂ ਸਾਈਡਾਂ ਤੋਂ ਟ੍ਰੇਨ ਆਉਣ ਕਾਰਨ ਵਾਪਰਿਆ ਹਾਦਸਾ। ਰੇਲਵੇ ਟਰੈਕ ਤੇ ਘਾਂਹ ਪੁੱਟਣ ਦਾ ਕਰ ਰਹੀ ਸੀ ਕੰਮ, ਮ੍ਰਿਤਕ ਹਰਬੰਸ ਕੌਰ ਨਾਭਾ ਬਲਾਕ ਦੇ ਪਿੰਡ ਕੱਲਹੇ ਮਾਜਰੇ ਦੀ ਰਹਿਣ ਵਾਲੀ ਸੀ, ਘਟਨਾ ਉਪਰੰਤ ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਮ੍ਰਿਤਕ ਬਜ਼ੁਰਗ ਔਰਤ ਗਰੀਬ ਪਰਿਵਾਰ ਨਾਲ ਰੱਖਦੀ ਸੀ ਸਬੰਧ। ਪਰਿਵਾਰ ਲਗਾ ਰਿਹਾ ਮਾਲੀ ਮਦਦ ਲਈ ਗੁਹਾਰ।
ਪੰਜਾਬ ਅੰਦਰ ਮਜ਼ਦੂਰਾਂ ਦੀ ਸੁਰੱਖਿਆ ਵਿੱਚ ਕੁਤਾਹੀ ਵਰਤਣ ਨੂੰ ਲੈ ਕੇ ਰੋਜਾਨਾ ਹੀ ਹਾਦਸੇ ਵਾਪਰ ਰਹੇ ਹਨ ਇਸ ਤਰ੍ਹਾਂ ਦਾ ਹੀ ਹਾਦਸਾ ਵਾਪਰਿਆ ਨਾਭਾ ਬਲਾਕ ਦੇ ਪਿੰਡ ਕੱਲਹੇ ਮਾਜਰੇ ਦੇ ਨਜ਼ਦੀਕ ਰੇਲਵੇ ਟਰੈਕ ਤੇ ਨਰੇਗਾ ਵਿੱਚ ਕੰਮ ਕਰਦੀ 60 ਸਾਲਾਂ ਗਰੀਬ ਬਜ਼ੁਰਗ ਹਰਬੰਸ ਕੌਰ ਦੇ ਲਈ ਕਾਲ ਬਣ ਕੇ ਆਈ ਰੇਲ ਗੱਡੀ ਦੀ ਫੇਟ ਵੱਜਣ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਹਰਬੰਸ ਕੌਰ ਨਾਭਾ ਬਲਾਕ ਦੇ ਪਿੰਡ ਕੱਲਹੇ ਮਾਜਰੇ ਦੀ ਹੀ ਰਹਿਣ ਵਾਲੀ ਸੀ। ਮ੍ਰਿਤਕ ਰੇਲਵੇ ਟਰੈਕ ਤੇ ਘਾਹ ਪੁੱਟਣ ਦਾ ਕੰਮ ਕਰ ਰਹੀ ਸੀ ਤਾਂ ਇਹ ਹਾਦਸਾ ਵਾਪਰ ਗਿਆ। ਅਚਾਨਕ ਦੋਵੇਂ ਸਾਈਡਾਂ ਤੋਂ (ਅੱਪ ਅਤੇ ਡਾਊਨ) ਟ੍ਰੇਨ ਆਉਣ ਦੇ ਕਾਰਨ ਬਜ਼ੁਰਗ ਹਰਬੰਸ ਕੌਰ ਅਚਾਨਕ ਘਬਰਾ ਗਈ। ਬਜ਼ੁਰਗ ਹੋਣ ਦੇ ਕਾਰਨ ਨਾਲ ਦੇ ਕੰਮ ਕਰ ਰਹੇ ਵਿਅਕਤੀਆਂ ਨੇ ਰੋਲਾ ਵੀ ਪਾਇਆ ਪਰ ਬਜ਼ੁਰਗ ਔਰਤ ਅਚਾਨਕ ਘਬਰਾ ਗਈ ਅਤੇ ਜਦੋਂ ਰੇਲ ਟਰੈਕ ਤੋਂ ਟੱਪਣ ਲੱਗੀ ਤਾਂ ਟ੍ਰੇਨ ਦੀ ਚਪੇਟ ਵਿੱਚ ਆ ਗਈ ਤੇ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦਾ ਪਰਿਵਾਰ ਮਾਲੀ ਮਦਦ ਦੀ ਲਈ ਗਹਾਰ ਲਗਾ ਰਿਹਾ ਕਿਉਂਕਿ ਪਰਿਵਾਰ ਬਹੁਤ ਹੀ ਗਰੀਬ ਅਤੇ ਮਿਹਨਤ ਮਜ਼ਦੂਰੀ ਕਰਕੇ ਹੀ ਹਰਬੰਸ ਕੌਰ ਘਰ ਦਾ ਗੁਜ਼ਾਰਾ ਕਰਦੀ ਸੀ।
ਇਸ ਮੌਕੇ ਤੇ ਮ੍ਰਿਤਕ ਹਰਬੰਸ ਕੌਰ ਦੇ ਨਾਲ ਕੰਮ ਦੀ ਮਨਦੀਪ ਕੌਰ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਰੇਲਵੇ ਟਰੈਕ ਤੇ ਕੰਮ ਕਰਦੇ ਸੀ ਤਾਂ ਅਚਾਨਕ ਦੋਵੇਂ ਸਾਈਡਾਂ ਤੋਂ ਟ੍ਰੇਨ ਆਉਣ ਦੇ ਕਾਰਨ ਹਰਬੰਸ ਕੌਰ ਘਬਰਾ ਗਈ ਅਤੇ ਜਦੋਂ ਟਰੈਕ ਟੱਪਣ ਲੱਗੀ ਤਾਂ ਟ੍ਰੇਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਪਰਿਵਾਰ ਬਹੁਤ ਹੀ ਗਰੀਬ ਇਹਨਾਂ ਦੀ ਮਾਲੀ ਮਦਦ ਸਰਕਾਰ ਜਰੂਰ ਕਰੇ।
ਇਸ ਮੌਕੇ ਤੇ ਡੈਮੋਕਰੇਟਿਕ ਨਰੇਗਾ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਤੇ ਪਿੰਡ ਕੱਲਹੇ ਮਾਜਰਾ ਦੇ ਸਰਪੰਚ ਜਸਪਾਲ ਸਿੰਘ ਨੇ ਕਿਹਾ ਕਿ ਇਹ ਕੋਈ ਇਸ ਤਰ੍ਹਾਂ ਦਾ ਪਹਿਲਾ ਹਾਦਸਾ ਨਹੀਂ ਵਾਪਰਿਆ ਇਸ ਤੋਂ ਵੀ ਪਹਿਲਾਂ ਕਈ ਹਾਦਸੇ ਮਜ਼ਦੂਰਾਂ ਦੇ ਨਾਲ ਕੰਮ ਦੇ ਦੌਰਾਨ ਵਾਪਰ ਹਨ। ਇਹ ਹਾਦਸਾ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਵਾਪਰਿਆ ਹੈ ਜਿਸ ਤਰ੍ਹਾਂ ਕਾਨੂੰਨ ਬਣਿਆ ਹੈ ਉਸ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਵਰਕਰਾਂ ਦੇ ਲਈ ਕਰਨੇ ਚਾਹੀਦੇ ਹਨ ਉਸ ਤਰ੍ਹਾਂ ਦੇ ਪ੍ਰਬੰਧ ਕਾਨੂਨ ਮੁਤਾਬਿਕ ਨਹੀਂ ਹਨ। ਦੋਵਾਂ ਪਾਸੇ ਟਰੈਕ ਬੰਦ ਹੋਣੇ ਚਾਹੀਦੇ ਹਨ ਜਾਂ ਗੱਡੀਆਂ ਹੋਲੀਆਂ ਲੰਘਣੀਆਂ ਚਾਹੀਦੀਆਂ ਹਨ ਕਿ ਅੱਗੇ ਕੰਮ ਚੱਲ ਰਿਹਾ। ਨਾ ਹੀ ਕੋਈ ਪ੍ਰਸ਼ਾਸਨ ਵੱਲੋਂ ਵਾਇਰਲੈਸ ਮੈਨ ਤੈਨਾਤ ਕੀਤਾ ਗਿਆ ਹੈ। ਪਰ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ। ਪਰ ਸਰਕਾਰ ਦੇ ਵੱਲੋਂ ਪ੍ਰਬੰਧ ਕਰਨ ਦੇ ਪੈਸੇ ਕੋਸਟ ਮਟੀਰੀਅਲ ਮੁਤਾਬਕ ਮਿਲਦੇ ਹਨ। ਪਰ ਧਿਆਨ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਜਿਸ ਕਾਰਨ ਹਰਬੰਸ ਕੌਰ ਦੀ ਮੌਤ ਹੋਈ ਹੈ।
ਇਸ ਮੌਕੇ ਤੇ ਕੰਮ ਦੇਖਣ ਦੇ ਲਈ ਪਹੁੰਚੇ ਰੇਲਵੇ ਦੇ ਮੁਲਾਜ਼ਮ ਨੇ ਕਿਹਾ ਕਿ ਮੈਂ ਇਹਨਾਂ ਨੂੰ ਦੱਸਦਾ ਆ ਰਿਹਾ ਸੀ ਕਿ ਰੇਲ ਗੱਡੀ ਆ ਰਹੀ ਹੈ ਆਪਣਾ ਸਾਈਡ ਤੇ ਹੋ ਜਾਵੋ। ਦੋਵਾਂ ਪਾਸਿਓਂ ਗੱਡੀ ਆਉਣ ਦੇ ਕਾਰਨ ਇਹ ਹਾਦਸਾ ਵਾਪਰਿਆ। ਜਿਸ ਦੌਰਾਨ ਔਰਤ ਦੀ ਮੌਤ ਹੋ ਗਈ।
ਇਸ ਮੌਕੇ ਤੇ ਨਾਭਾ ਜੀਆਰਪੀ ਰੇਲਵੇ ਦੇ ਚੌਂਕੀ ਇੰਚਾਰਜ ਰਜਿੰਦਰ ਸਿੰਘ ਨੇ ਕਿਹਾ ਕਿ ਰੇਲ ਗੱਡੀ ਤੇ ਚਪੇਟ ਵਿੱਚ ਆਉਣ ਕਾਰਨ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਨ ਹਰਬੰਸ ਕੌਰ 60 ਸਾਲਾਂ ਦੇ ਵੱਜੋਂ ਹੋਈ ਹੈ ਜੋ ਪਿੰਡ ਕੱਲਹੇ ਮਾਜਰੇ ਦੀ ਰਹਿਣ ਵਾਲੀ ਸੀ। ਦੋਵੇਂ ਸਾਈਡਾਂ ਤੋਂ ਰੇਲ ਗੱਡੀ ਆਉਣ ਕਾਰਨ ਇਹ ਹਾਦਸਾ ਵਾਪਰਿਆ ਇਹ ਰੇਲਵੇ ਟਰੈਕ ਤੇ ਕੰਮ ਕਰ ਰਹੀ ਸੀ। ਅਸੀਂ ਲਾਸ ਨੂੰ ਪੋਸਟਮਾਰਟਮ ਦੇ ਲਈ ਨਾਭੇ ਭੇਜ ਰਹੇ ਹਾਂ।

Comment here

Verified by MonsterInsights