ਸਮਾਜ ਅੰਦਰ ਦਿਨੋ-ਦਿਨ ਵੱਧ ਰਹੀਆਂ ਸਮਾਜਿਕ ਕੁਰੀਤੀਆਂ ਨੂੰ ਵੇਖਦਿਆਂ ਹੋਇਆਂ। ਦੇਸ਼ ਭਰ ਵਿੱਚੋਂ ਕਿੰਨਰ ਸਮਾਜ ਦੇ ਵੱਲੋਂ “ਕਿੰਨਰ ਸੰਮੇਲਨ” ਨਾਭਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਵਿੱਚ ਦੇਸ਼ ਭਰ ਦੇ ਵਿੱਚੋਂ ਕਿੰਨਰ ਸਮਾਜ ਦੇ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਪਹੁੰਚੇ ਅਤੇ ਉਨਾਂ ਦੇ ਵੱਲੋਂ ਨੱਚ ਟੱਪ ਕੇ ਅਤੇ ਬੈਂਡ ਬਾਜਿਆਂ ਦੇ ਨਾਲ ਯਾਤਰਾ ਕੱਢੀ ਗਈ। ਇਸ ਮੌਕੇ ਕਿੰਨਰ ਸਮਾਜ ਦੇ ਮੁਖੀਆਂ ਨੇ ਕਿਹਾ ਕਿ ਅਸੀਂ ਕਿੰਨਰ ਸੰਮੇਲਨ ਕਰਵਾ ਰਹੇ ਹਾਂ ਤਾਂ ਜੋ ਸ਼ਹਿਰ ਦੇ ਵਿੱਚ ਸੁੱਖ ਸਾਨਤੀ ਬਣੀ ਰਹੇ ਤੇ ਨਾਭਾ ਵਾਸੀਆਂ ਵਾਸਤੇ ਪੰਜਾਬ ਵਾਸਤੇ ਵੀ ਸੁੱਖ ਮੰਗਦੇ ਹਾਂ। ਕੋਈ ਵੀ ਦੇਸ਼ ਦੇ ਵਿੱਚ ਕੋਈ ਵੀ ਭੁੱਖਾ ਨਾ ਸੋਵੇ, ਕਿੰਨਰਾਂ ਨੇ ਪੰਜਾਬ ਚੋਂ ਵੱਧ ਰਹੇ ਨਸ਼ੇ ਦੇ ਰੋਕਥਾਮ ਦੇ ਲਈ ਵੀ ਸਰਕਾਰਾਂ ਨੂੰ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੇਟੀ ਪੜਾਓ ਤੇ ਬੇਟੀ ਬਚਾਓ ਦਾ ਨਾਅਰਾ ਵੀ ਦਿੱਤਾ ਗਿਆ।
ਦੇਸ਼ ਭਰ ਦੇ ਵਿੱਚੋਂ ਕਿੰਨਰ ਸਮਾਜ ਦੇ ਵੱਲੋਂ ਨਾਭਾ ਦੇ ਵਿੱਚ ਕਿੰਨਰ ਸੰਮੇਲਨ ਕਰਵਾਇਆ ਗਿਆ। ਇਸ ਕਿੰਨਰ ਸੰਮੇਲਨ ਦੇ ਦੌਰਾਨ ਯਾਤਰਾ ਵੀ ਕੱਢੀ ਗਈ ਅਤੇ ਲੋਕਾਂ ਨੂੰ ਸਮਾਜ ਵਿੱਚ ਵੱਧ ਰਹੀਆਂ ਸਮਾਜ ਵਿਰੋਧੀਆ ਕ੍ਰਿਤੀਆਂ ਨੂੰ ਜੜੋ ਖਤਮ ਕਰਨ ਦੇ ਲਈ ਲੋਕਾਂ ਨੂੰ ਕਿੰਨਰ ਸੰਮੇਲਨ ਦੌਰਾਨ ਯਾਤਰਾ ਰਾਹੀਂ ਲੋਕਾਂ ਨੂੰ ਜਾਗਰੂਤ ਵੀ ਕੀਤਾ ਗਿਆ। ਉਨਾਂ ਦੇ ਵੱਲੋਂ ਨੱਚ ਟੱਪ ਕੇ ਯਾਤਰਾ ਅਤੇ ਬੈਂਡ ਬਾਜੀਆ ਦੇ ਨਾਲ ਇਹ ਯਾਤਰਾ ਕੱਢੀ ਗਈ।
ਇਸ ਮੌਕੇ ਕਿੰਨਰ ਸਮਾਜ ਦੇ ਮੁੱਖੀਆ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਹੁੰਚੇ ਕਿੰਨਰ ਅਤੇ ਸਿੰਮੀ ਮਹੰਤ ਕਿੰਨਰ ਨੇ ਕਿਹਾ ਕਿ ਅੱਜ ਅਸੀਂ ਨਾਭਾ ਦੇ ਵਿੱਚ ਯਾਤਰਾ ਕੱਢ ਕੇ “ਕਿੰਨਰ ਸੰਮੇਲਨ” ਕਰਵਾ ਰਹੇ ਹਾਂ। ਇਸ ਕਿੰਨਰ ਸੰਮੇਲਨ ਦਾ ਮਤਲਬ ਲੋਕਾਂ ਨੂੰ ਜਾਗਰੂਤ ਕਰਨਾ ਹੈ ਕਿ ਜੋ ਪੰਜਾਬ ਦੇ ਵਿੱਚ ਸਾਡੇ ਸਮਾਜ ਅੰਦਰ ਦਿਨੋ ਦਿਨ ਵੱਧ ਰਹੀਆਂ ਕੁਰੀਤੀਆਂ ਦਿਨੋ ਦਿਨ ਵੱਧ ਰਹੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਅਸੀਂ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਇਹ ਯਾਤਰਾ ਕੱਢ ਰਹੇ ਹਾਂ। ਪੰਜਾਬ ਭਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਇਸ ਯਾਤਰਾ ਦੇ ਵਿੱਚ ਕਿਨਰ ਸਮਾਜ ਮੁਖੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹਨ ਅਤੇ ਅਸੀਂ ਸਰਕਾਰਾਂ ਨੂੰ ਵੀ ਨਸ਼ੇ ਨੂੰ ਜੜੋ ਖਤਮ ਕਰਨ ਦੇ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਬੇਟੀ ਪੜਾਓ ਤੇ ਬੇਟੀ ਬਚਾਓ ਦਾ ਨਾਅਰਾ ਵੀ ਦਿੱਤਾ ਗਿਆ।