ਅੰਮ੍ਰਿਤਸਰ ਅੱਜ ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਵੱਲੋਂ ਅੱਜ ਉਨ੍ਹਾ ਵਲੋ ਗੈਂਗਸਟਰਾਂ ਅਤੇ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਸਬੰਧੀ ਸਮੀਖਿਆ ਕੀਤੀ ਗਈ ਸਪੈਸ਼ਲ ਡੀਜੀਪੀਂ ਅਰਪਿਤ ਸ਼ੁਕਲਾ ਨੇ ਸਰਹੱਦੀ ਜਿਲਿਆਂ ਦੇ ਪੁਲਿਸ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਈ ਤਰ੍ਹਾਂ ਸਪੈਸ਼ਲ ਅਪਰੇਸ਼ਨ ਵੀ ਕੀਤੇ ਜਾ ਰਹੇ ਹਨ ਚਾਰ ਜ਼ਿਲਿਆਂ ਦੇ ਐੱਸਐੱਸਪੀ ਦੇ ਨਾਲ ਮੀਟਿੰਗ ਕੀਤੀ ਗਈ। ਉਨ੍ਹਾ ਕਿਹਾ ਕਿ ਸਰਹੱਦੀ ਖੇਤਰ ਹੋਣ ਦੇ ਚੱਲਦੇ ਪਿਹਲਾ ਬੀਐੱਸਐੱਫ ਹੈ ਓਸਦੇ ਪਿੱਛੇ ਪੰਜ਼ਾਬ ਪੁਲਿਸ ਤਿਆਰ ਖੜੀ ਹੈ ਇਹ ਦੋਵੇਂ ਕੰਪਨਆਂ ਮਿਲ ਕੇ ਕੰਮ ਕਰਦੀਆਂ ਹਨ ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਹੱਦੀ ਇਲਾਕਿਆਂ ਚ ਸੀਸੀਟੀਵੀ ਕੈਮਰੇ ਲਗਾਉਣ ਲਈ 30 ਕਰੋੜ ਜਾਰੀ ਕੀਤੇ ਗਏ ਹਣ ਉਨ੍ਹਾ ਕਿਹਾ ਕਿ ਪੁਲਿਸ ਸਟੇਸ਼ਨਾਂ ਤੇ ਹੋ ਰਹੇ ਧਮਾਕਿਆਂ ਸਬੰਧੀ ਖਾਸ ਰਣਨੀਤੀ ਤੈਅ ਕੀਤੀ ਗਈ ਹੈ ਜਿਸ ਦੇ ਚਲਦਿਆਂ ਜਿੰਨੇ ਵੀ ਦੋਸ਼ੀ ਹੈ ਗਿਰਫ਼ਤਾਰ ਕੀਤੇ ਜਾ ਚੁੱਕੇ ਹਨ। ਇਹ ਸੱਭ ਕੁੱਝ ਪੁਲਿਸ ਦਾ ਮਨੋਬਲ ਡੇਗਣ ਲਈ ਧਮਾਕੇ ਕੀਤੇ ਗਏ ਹਨ। ਉਨ੍ਹਾ ਕਿਹਾ ਕਿ ਐਂਟੀ ਡਰੋਨ ਆਰਮੀ ਤੇ ਬੀਐੱਸਐੱਫ ਕੋਲ ਹਣ ਉਹ ਸਾਂਝੇ ਤੌਰ ਤੇ ਕੰਮ ਕਰ ਰਹੇ ਹਨ ਉਨ੍ਹਾ ਕਿਹਾ ਕਿ ਭੋਲੇ ਭਾਲੇ ਤੇ ਗਰੀਬ ਵਰਗ ਦੇ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਨੂੰ ਆਪਣੇ ਨਾਲ ਸ਼ਾਮਿਲ ਕਰਕੇ ਪੈਸੇ ਲਾ ਲਏ ਦੇ ਕੇ ਇਹ ਕੰਮ ਕਰਵਾਈ ਜਾ ਰਹੇ ਹਨ। ਸਪੈਸ਼ਲ ਡੀਜੀਪੀ ਸ਼ੁਕਲਾ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਜੋ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਤੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸ ਦਾ ਨਤੀਜਾ ਇਹੀ ਹੈ ਕਿ ਇਹ ਲੋਕ ਪੁਲਿਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣਗੇ ਪੁਲਿਸ ਵੱਲੋਂ ਪੂਰੀ ਮੁਸਤੇਦੀ ਦੇ ਨਾਲ ਆਪਣੀ ਡਿਊਟੀ ਦਿੱਤੀ ਜਾ ਰਹੀ ਹੈ ਤੇ ਇਹਨਾਂ ਗੈਂਗਸਟਰਾਂ ਤੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ। ਇਹ ਇੱਕ ਸਾਜਿਸ਼ ਦਾ ਹਿੱਸਾ ਹੈ। ਸਾਡੀ ਪੁਲਿਸ ਟੀਮ ਵੱਲੋਂ ਯੂਪੀ ਵਿੱਚ ਇਨਕਾਊਂਟਰ ਵੀ ਕੀਤਾ ਗਿਆ। ਮੈਂ ਕਿਹਾ ਕਿ ਬਾਹਰਲੇ ਮੁਲਕ ਪੰਜਾਬ ਦੇ ਵਿੱਚ ਪੈਦਾ ਕੀਤਾ ਆਸ਼ਾਂਤੀ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਪੁਲੀਸ ਹਿੰਦੁਸਤਾਨ ਦੀ ਉਹ ਬਹਾਦੁਰ ਫੋਰਸ ਹੈ ਜਿਹੜੀ ਇੱਕ ਵਾਰੀ ਅੱਤਵਾਦ ਖਤਮ ਕਰ ਚੁੱਕੀ ਹੈ ਤੇ ਇਸ ਤਰ੍ਹਾਂ ਦਾ ਕੋਈ ਵੀ ਐਫਰਟ ਅਸੀਂ ਕਾਮਯਾਬ ਨਹੀਂ ਹੋਣ ਦਵਾਂਗੇ। ਉਹਨਾਂ ਕਿਹਾ ਕਿ ਸਾਡੇ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਦਾ ਮਨੋਬਲ ਬਹੁਤ ਉੱਚਾ ਹੈ। ਉਹਨਾਂ ਦੀਆਂ ਧਮਕੀਆਂ ਦਾ ਇਹਨਾਂ ਦੇ ਮਨੋਬਲ ਤੇ ਕੋਈ ਅਸਰ ਨਹੀਂ ਪੈਣਾ।