Site icon SMZ NEWS

ਫਤਿਹਗੜ ਚੂੜੀਆਂ ਬਸ ਅੱਡੇ ਤੇ ਨੌਜਵਾਨ ਨੇ ਦਿਖਾਈ ਬਹਾਦਰੀ­ , ਫਿਲਮੀ ਅੰਦਾਜ’ਚ ਫੜਿਆ ਲੁਟੇਰਾ

ਫਤਿਹਗੜ ਚੂੜੀਆਂ ਬੱਸ ਅੱਡੇ ਤੇ ਇੱਕ ਨੌਜਵਾਨ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਫਿਲਮੀ ਅੰਦਾਜ’ਚ ਲੋਕਾਂ ਦੀ ਮਦਦ ਨਾਲ ਇੱਕ ਲੋਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਮੋਟਰਸਾਈਕਲ ਤੇ ਸਵਾਰ 2 ਲੋਟੇਰਿਆਂ ਵੱਲੋਂ ਫਤਿਹਗੜ ਚੂੜੀਆਂ ਬੱਸ ਅੱਡੇ ਦੇ ਬਾਹਰ ਤੁਰੀ ਜਾਂਦੀ ਲੜਕੀ ਕੋਲੋਂ ਝਪਟ ਮਾਰ ਕੇ ਫੋਨ ਖੋਹ ਕੇ ਭਜਣ ਦੀ ਕੋਸ਼ੀਸ ਕੀਤੀ ਤਾਂ ਅੱਗੇ ਸਕੂਟਰੀ ਤੇ ਖੜੇ ਇੰਕ ਨੌਜਵਾਨ ਨੇ ਬਹਾਦਰੀ ਦਿਖਾਉਂਦੇ ਹੋਏ ਉਨਾਂ ਦੇ ਮੋਟਰਸਾਈਕਲ ਅੱਗੇ ਸਕੂਟਰੀ ਦੀ ਟੱਕਰ ਮਾਰੀ ਜਿਸ ਨਾਲ ਦੋਵੇਾਂ ਲੋਟੇਰੇ ਮੋਟਰਸਾਈਕਲ ਤੋਂ ਹੇਠਾਂ ਡਿਗ ਪਏ ਜਿੰਨਾਂ’ਚੋ ਇੱਕ ਲੁਟੇਰੇ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਜੱਦ ਕੇ ਇੱਕ ਲੋਟੇਰਾ ਭਜਣ’ਚ ਕਾਮਯਾਬ ਹੋ ਗਿਆ ਅਤੇ ਇਸ ਮੋਕੇ ਕਾਬੂ ਕੀਤੇ ਲੋਟੇਰੇ ਨੂੰ ਲੋਕਾਂ ਨੇ ਬਾਹਾਂ ਬਣ ਕੇ ਉਸ ਦੇ ਮੋਟਰਸਾਈਕਲ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ।

ਇਸ ਸਬੰਧੀ ਏ ਐਸ ਆਈ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਵੱਲੋਂ ਇੱਕ ਲੋਟੇਰੇ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਜੋ ਵੀ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।

Exit mobile version