ਅੰਮ੍ਰਿਤਸਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਸੀ ਬਲਾਕ ਦਾ ਹੈ ਜਿੱਥੇ ਇੱਕ ਸਿਰਫਿਰੇ ਜਵਾਈ ਨੇ ਆਪਣੇ ਸੋਹਰੇ ਪਰਿਵਾਰ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਅੱਜ ਤੋਂ 15 ਦਿਨ ਪਹਿਲਾਂ ਵੀ ਉਹਨਾਂ ਦੇ ਜਵਾਈ ਵੱਲੋਂ ਘਰ ਵਿੱਚ ਆ ਕੇ ਅੱਗ ਲਗਾਈ ਗਈ ਸੀ। ਅਤੇ ਉਸ ਸਮੇਂ ਵੀ ਉਹਨਾਂ ਨੇ ਆਪਣਾ ਬੜੀ ਮੁਸ਼ਕਿਲ ਨਾਲ ਬਚਾਵ ਕੀਤਾ ਸੀ। ਅੱਗ ਲਗਾਉਣ ਵਾਲੇ ਵਿਅਕਤੀ ਦੀ ਪਤਨੀ ਪ੍ਰੀਤ ਨੇ ਦੱਸਿਆ ਕਿ ਉਸ ਦਾ ਪਤੀ ਸਿਕੰਦਰ ਉਸ ਤੋਂ ਪਿਛਲੇ ਕਾਫੀ ਸਮੇਂ ਤੋਂ ਤਲਾਕ ਦੀ ਮੰਗ ਕਰ ਰਿਹਾ ਹੈ। ਅਤੇ ਜਦੋਂ ਉਸ ਵੱਲੋਂ ਤਲਾਕ ਨਾ ਦਿੱਤਾ ਗਿਆ ਤੇ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ ਤਾਂ ਉਸ ਦੇ ਪਤੀ ਵੱਲੋਂ ਬਾਰ-ਬਾਰ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ 15 ਦਿਨ ਪਹਿਲਾਂ ਵੀ ਉਸਦੇ ਪਤੀ ਵੱਲੋਂ ਘਰ ਦੇ ਵਿੱਚ ਆ ਕੇ ਅੱਗ ਲਗਾਈ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਗਵਾਂਢੀਆਂ ਵੱਲੋਂ ਉਹਨਾਂ ਦਾ ਬਚਾਵ ਕੀਤਾ ਗਿਆ। ਅਤੇ ਇਸ ਦੇ ਨਾਲ ਹੀ ਪੀੜਿਤ ਔਰਤ ਪ੍ਰੀਤ ਨੇ ਦੱਸਿਆ ਕਿ ਉਸਦੇ ਪਤੀ ਵੱਲੋਂ ਬੀਤੀ ਰਾਤ ਵੀ ਉਹਨਾਂ ਦੇ ਘਰ ਆ ਕੇ ਉਹਨਾਂ ਦੀ ਜੁਗਾੜੂ ਰੇੜੀ ਨੂੰ ਅੱਗ ਲਗਾ ਦਿੱਤੀ ਅਤੇ ਤਲਵਾਰਾਂ ਲਹਿਰਾਉਂਦੇ ਹੋਏ ਗਲੀ ਚੋਂ ਵਾਪਸ ਗਿਆ। ਉਹਨਾਂ ਦੱਸਿਆ ਕਿ ਉਹ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇ ਰਹੇ ਹਨ ਲੇਕਿਨ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਇਸ ਦੇ ਨਾਲ ਹੀ ਪੀੜਿਤ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਭਾਜਪਾ ਨੇਤਾ ਦਾ ਡਰਾਈਵਰ ਹੈ ਜਿਸ ਕਰਕੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ |
ਦੂਜੇ ਪਾਸੇ ਇਸ ਮਾਮਲੇ ਚ ਠਾਣਾ ਰਣਜੀਤ ਐਵਨਿਊ ਦੇ ਐਸਐਚਓ ਰੋਬਿਨ ਹੰਸ ਨੇ ਕਿਹਾ ਕਿ ਉਹਨਾਂ ਨੂੰ ਦੀਪਕ ਕੁਮਾਰ ਦੇ ਵੱਲੋਂ ਇੱਕ ਸ਼ਿਕਾਇਤ ਦਰਜ ਹੋਈ ਹੈ। ਜਿਸ ਦੀ ਉਹ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕਰਨਗੇ।
ਅੰਮ੍ਰਿਤਸਰ ਵਿੱਚੋਂ ਸਿਰਫਿਰੇ ਜਵਾਈ ਨੇ ਸੋਹਰੇ ਘਰ ਜਾ ਕੇ ਲਗਾਈ ਅੱਗ
