ਐਂਕਰ : ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਵੱਲੋਂ 05 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ ‘ਚੋਂ 02 ਕਿਲੋ 251 ਗ੍ਰਾਮ ਹੈਰੋਇਨ, 01 ਲੱਖ 05 ਹਜਾਂਰ ਰੁਪਏ ਡਰੱਗ ਮਨੀ ਤੇ 01 ਆਧੁਨਿਕ ਗਲੋਕ ਪਿਸਟਲ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ 01 ਕਾਰ ਵੀ ਜਬਤ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਆਰੋਪੀਆਂ ਬਾਰੇ ਪਹਿਚਾਨ ਦੱਸਦੇ ਹੋਏ ਕਿਹਾ ਕਿ ਫੜੇ ਆਰੋਪੀਆਂ ਦੀ ਪਹਿਚਾਣ ਕਿਰਤਪਾਲ ਸਿੰਘ ਉਰਫ ਕਿਰਤ , ਕਰਨਬੀਰ ਸਿੰਘ ਉਰਫ ਕਰਨ , ਸੁਖਦੀਪ ਸਿੰਘ ਉਰਫ ਸੁਖ, ਪਿਆਰਾ ਸਿੰਘ, ਪੰਕਜ ਵਰਮਾ ਉਰਫ ਬੱਬਲੂ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਕਬੀਰ ਪਾਰਕ ਦੇ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਚੈਕਿੰਗ ਕਰਦੇ ਸਮੇਂ ਇਹਨਾਂ ਨੂੰ ਕਾਬੂ ਕਰਕੇ 02 ਕਿਲੋਂ 251 ਗ੍ਰਾਮ ਹੈਰੋਇਨ ਅਤੇ 01 ਲੱਖ 05 ਹਜ਼ਾਰ ਰੁਪਏ ਡਰੱਗ ਮਨੀ ਤੇ 01 ਪਿਸਟਲ ਗਲੋਕ ਬ੍ਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਪਤਾ ਲੱਗਾ ਹੈ ਕਿ ਫਰਾਂਸ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਲਿੰਕ ਪਾਕਿਸਤਾਨ ਅਧਾਰਤ ਡਰੱਗ ਸਮੱਗਰਾਂ ਦੇ ਨਾਲ ਹਨ ਤੇ ਸਿਕੰਦਰ ਸਿੰਘ ਵਾਸੀ ਗੁਰਦਾਸਪੁਰ ਜੋ ਫਰਾਂਸ ਵਿੱਚ ਰਹਿੰਦਾ ਹੈ, ਜੋ ਆਰੋਪੀ ਕਰਨਬੀਰ ਸਿੰਘ ਨਾਲ ਪੜਦਾ ਰਿਹਾ ਸੀ, ਇਸਨੇ ਕਰਨਦੀਪ ਸਿੰਘ ਦੀ ਵਾਕਫੀ ਫਰਾਂਸ ਵਿੱਚ ਰਹਿੰਦੇ ਵਿਅਕਤੀ ਨਾਲ ਕਰਵਾਈ ਸੀ। ਜੋ ਇਹ ਹੈਰੋਇਨ ਦੀ ਖੇਪ ਇਸਦੇ ਦੇ ਰਾਂਹੀ ਪਾਕਿਸਤਾਨ ਅਧਾਰਤ ਸਮੱਲਗਰਾ ਤੋਂ ਗੁਰਦਾਸਪੁਰ ਦੇ ਸਰਹੱਦੀ ਇਲਾਕਿਆ ਤੋਂ ਡਰੋਨ ਰਾਹੀ ਭੇਜਦਾ ਸੀ ਤੇ ਅੱਗੋ ਇਹ ਦੋਸ਼ੀ ਹੈਰੋਇਨ ਰਸੀਵ ਕਰਕੇ ਵੱਖ ਵੱਖ ਥਾਵਾ ਤੇ ਡਲੀਵਰ ਕਰਦੇ ਸਨ। ਸੀ.ਪੀ.ਭੁੱਲਰ ਨੇ ਕਿਹਾ ਕਿ ਗਿਰਫਤਾਰ ਕੀਤਾ ਗਿਆ ਨੌਜਵਾਨ ਕਰਨਪਾਲ ਸਿੰਘ ਉਰਫ ਕਰਨ ਨਵੰਬਰ ਮਹੀਨੇ ਵਿੱਚ ਅਮੇਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ ਤੇ ਉਸ ਤੋਂ ਬਾਅਦ ਉਹ ਫਰਾਂਸ ਤੋਂ ਇੱਕ ਵਿਅਕਤੀ ਨਾਲ ਲਿੰਕ ਚ ਆ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਫਿਲਹਾਲ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਨੌਜਵਾਨ ਨਸ਼ਾ ਤਸਕਰੀ ਮਾਮਲੇ ਚ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ
