ਅੱਜ ਅਕਾਲੀ ਦਲ ” ਵਾਰਿਸ ਪੰਜਾਬ ਦੇ ਵੱਲੋਂ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਮੈਂਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਪਾਰਟੀ ਦੀ ਸੀਨੀਅਰ ਲੀਡਰਸ਼ੀਪ ਨੇ ਆਪਣੀ ਵਿਚਾਰ-ਵਿਟਾਂਦਰੇ ਤੋਂ ਬਾਅਦ ਜਿਲਾ ਲੁਧਿਆਣਾ ਸ਼ਹਿਰੀ ਅਤੇ ਲੁਧਿਆਣਾ ਦਿਹਾਤੀ ਵਿੱਚੋਂ ਪਾਰਟੀ ਦਾ ਸੰਗਠਨ ਢਾਂਚਾ ਕਾਇਮ ਕਰਨ ਅਤੇ ਪਾਰਟੀ ਗਤੀਵਿਧੀਆ ਚਲਾਉਣ ਲਈ ਪੰਜ ਪੰਜ ਮੈਂਬਰੀ ਕਾਰਜਕਰਨੀ ਕਮੇਟੀਆ ਦਾ ਗਠਨ ਕੀਤਾ ਗਿਆ । ਜਿਲਾ ਲੁਧਿਆਣਾ ਸ਼ਹਿਰੀ ਵਿਚ ਸ. ਦਮਨਬੀਰ ਸਿੰਘ ਡਿਪਲ, ਸ. ਬਲਰਾਜ ਸਿੰਘ ਧਾਲੀਵਾਲ, ਸ੍ਰੀ ਰਾਜੀਵ ਕੁਮਾਰ ਲਵਲੀ, ਰੀ ਰਮਨ ਕੁਮਾਰ ਚੋਪੜਾ ਅਤੇ ਸ. ਹਰਦੀਪ ਸਿੰਘ ਪਾਲ ਗੁਰਵਾਲ ਕਾਰਜਕਰਨੀ ਕਮੇਟੀ ਵਿਚ ਸ਼ਾਮਲ ਕੀਤੇ ਗਏ ਹਨ । ਜਿਲਾ ਲੁਧਿਆਣਾ ਦਿਹਾਤੀ ਵਿੱਚ ਸ. ਰਛਪਾਲ ਸਿੰਘ ਪੰਮਾਲ, ਸ. ਗੁਰਿੰਦਰ ਸੰਘ ਗਜੇਵਾਲ, ਸ. ਕਰਨੈਲ ਸਿੰਘ ਪਾਇਲ, ਸ. ਮਨਜੀਤ ਸਿੰਘ ਮੱਲ ਅਤੇ ਸ. ਭੁਪਿੰਦਰ ਸਿੰਘ ਭੰਗ ਸ਼ਾਮਲ ਕੀਤੇ ਗਏ ਹਨ । ਕਾਰਜਕਰਨੀ ਕਮੇਟੀਆਂ ਨੂੰ — ਬਲਾਕ ਪੱਧਰ, ਸਰਕਲ ਪੱਧਰ ਅਤੇ ਪਿੰਡ ਪੱਧਰ ਦੀਆਂ ਕਮੇਟੀਆਂ ਬਨਾਉਣ ਦੇ ਅਖਿਤਿਆਰ ਦਿੱਤੇ ਗਏ ਹਨ । ਪਾਰਟੀ 23 ਦੀ ਮੈਬਰਸ਼ਿਪ ਮੁਹਿੰਮ ਵੰਡ ਪੱਧਰ ਤੇ ਚਲਾਈ ਜਾਵੇਗੀ। ਪਾਰਟੀ ਵਲੋਂ ਜਿਲਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਚਿਵੱਚ ਪਾਰਟੀ ਦਾ ਕਮ ਸਚਾਰੂ ਢੰਗ ਨਾਲ ਚਲਾਉਣ ਲਈ ਅਵਸਰ ਲਾਏ ਗਏ ਹਨ।
ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ” ਦੀ 5 ਮੈਂਬਰੀ ਕੋਰ ਕਮੇਟੀ ਮੈਂਬਰ ਸ. ਤਰਸੇਮ ਸਿੰਘ ਜਲੂਪੁਰ ਖੇੜਾ, ਪਿਤਾ ਭਾਈ ਅਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਜੀ ਨੇ ਕਮੇਟੀਆਂ ਦਾ ਐਲਾਨ ਕਰਨ ਉਪਰੰਤ ਮੀਡੀਆ ਨੂੰ ਸਬੰਧਨ ਕਰਦਿਆਂ ਕਿਹਾ ਕਿ ਉਨਾਂ ਦੀ ਪਾਰਟੀ ਪੰਥਕ ਹਿੱਤਾ ਅਤੇ ਮਸਲਿਆ ਨੂੰ ਪਹਿਲ ਦੇ ਪੂਰਾ ਕਰੇਗੀ। ਪਾਰਟੀ ਵਲੋਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾ ਦੀ ਪੂਰੀ ਪਹਿਰੇਦਾਰੀ ਕੀਤੀ ਜਾਵੇਗੀ ।
ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਤਰਾਂ ਸਾਰੇ ਵਰਗਾਂ ਧਰਮਾਂ ਦਾ ਸਤਿਕਾਰ ਹੋਵੇਗਾ ਸਾਰਿਆ ਨੂੰ ਬਰਾਬਰ ਦੇ ਰੋਜਗਾਰ ਦੇ ਮੌਕੇ ਸਮਾਜਿਕ ਨਿਆਂ ਅਤੇ ਤਰਕੀ ਕਰਨ ਦੇ ਵਸੀਲੇ ਪ੍ਰਦਾਨ ਕੀਤੇ ਜਾਣਗੇ । ਪਾਰਟੀ ਸਰਬੱਤ ਸੇ ਭਲੇ ਅਤੇ ਸਾਂਝੀਵਾਲਤਾ ਦੇ ਸਿਧਾਂਤ ਅਨੁਸਾਰ ਕੰਮ ਕਰੇਗੀ ।
ਇਸ ਮੌਕੇ ਸ. ਤਰਸੇਮ ਸਿੰਘ ਜੀ, ਇਲਾਵਾ ਸ. ਕਾਬਲ ਸਿੰਘ ਫਿਰੋਜਪੁਰ ਮੈਂਬਰ ਭਰਤੀ ਕਮੇਟੀ, ਸ. ਗੁਰਸੇਵਕ ਸਿੰਘ ਜਵਾਹਰਕੇ ਸਿਨੀਅਰ ਲੀਡਰ, ਭਾਈ ਸੰਦੀਪ ਸਿੰਘ ਰੁਪਾਲੋ ਮੈਂਬਰ ਭਰਤੀ ਕਮੇਟੀ, ਸ. ਭੁਪਿੰਦਰ ਸਿੰਘ ਡਿੰਪਲ, ਸ. ਹਰਜਿੰਦਰ ਸਿੰਘ, ਸ. ਮਨਿੰਦਰ ਸਿੰਘ ਲੁਧਿਆਣਾ ਕਵਲਪ੍ਰੀਤ ਸਿੰਘ, ਸ. ਗੁਰਪ੍ਰੀਤ ਸਿੰਘ ਲੁਧਿਆਣਾ, ਪ੍ਰਿਥੀਪਾਲ ਸਿੰਘ ਹੇਅਰ ਆਦਿ ਹਾਜਰ ਸਨ ।
Comment here