ਏਡੀਸੀਪੀ ਟਰੈਫਿਕ ਹਰਪਾਲ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੇ ਨਵੇਂ ਬਣੇ ਮੇਅਰ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੀ ਮੀਟਿੰਗ ਦੇ ਵਿਚ ਅੰਮ੍ਰਿਤਸਰ ਦੇ ਮੇਅਰ ਮੌਤੀ ਲਾਲ ਭਾਟੀਆ ਜੀ ਨੇ ਕਿਹਾ ਸੀ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਚ ਆ ਰਹੇ ਸ਼ਰਧਾਲੂਆਂ ਨੂੰ ਹੈਰੀਟੇਜ ਸਟ੍ਰੀਟ ਦੇ ਦੁਕਾਨਾਂ ਦੇ ਬਾਹਰ ਪੇ ਸਮਾਨ ਦੇ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਤੋਂ ਬਾਅਦ ਅੱਜ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਦੋ ਟਰੱਕ ਭਰ ਕੇ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਲੇ ਜਾ ਰਹੇ ਹਾਂ ਤੇ ਸਖਤ ਤਾੜਨਾ ਵੀ ਕੀਤੀ ਹੈ ਕਿ ਜੇ ਕਰ ਕਾਰਵਾਈ ਤੋਂ ਬਾਅਦ ਵੀ ਦੁਕਾਨਾਂ ਦੇ ਬਾਹਰ ਸਮਾਨ ਲਗਾਇਆ ਜਾਏਗਾ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਐਫ ਆਈਆਰ ਵੀ ਦਰਜ ਕੀਤੀ ਜਾ ਰਹੀ ਹੈ ਜਿਨਾਂ ਵੱਲੋਂ ਰਸਤਾ ਬਲੋਕ ਕਰ ਆਪਣਾ ਸਮਾਨ ਰੱਖਿਆ ਹੈ। ਕਿਉਂਕਿ ਰਾਹਗੀਰਾਂ ਨੂੰ ਆਣ ਜਾਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਪੁਲਿਸ ਅਤੇ ਕਾਰਪੋਰੇਸ਼ਨ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਹੈਰੀਟੇਜ ਸਟਰੀਟ ਦੇ ਵਿੱਚ , ਦੁਕਾਨਾਂ ਦੇ ਬਾਹਰ ਸਮਾਨ ਲਗਾਉਣ ਵਾਲਿਆਂ ਤੇ ਕੀਤੀ FIR ਦਰਜ
