ਅੱਜ ਦੇ ਕਲਯੁਗ ਵਿੱਚ ਜਿੱਥੇ ਲੋਕ ਪੈਸਿਆਂ ਲਈ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ, ਉੱਥੇ ਹੀ ਇਸ ਕਲਯੁਗ ਵਿੱਚ ਇਮਾਨਦਾਰ ਲੋਕ ਵੀ ਹਨ। ਅਜਿਹੀ ਹੀ ਇੱਕ ਇਮਾਨਦਾਰੀ ਦੀ ਮਿਸਾਲ ਬਰਨਾਲਾ ਵਿੱਚ ਦੇਖਣ ਨੂੰ ਮਿਲੀ ਹੈ। ਜਿੱਥੇ ਇੱਕ ਬਿਜਲੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਨੂੰ ਅਚਾਨਕ ਬੈਂਕ ਵੱਲੋਂ 3 ਲੱਖ ਰੁਪਏ ਉਹਨਾਂ ਦੇ ਅਕਾਊਂਟ ਵਿੱਚ ਗਲਤੀ ਨਾਲ ਪਾ ਦਿੱਤੇ ਗਏ। ਜਿਸ ਤੋਂ ਬਾਅਦ ਉਹਨਾਂ ਨੂੰ ਬੈਂਕ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੇ ਅਕਾਊਂਟ ਦੇ ਵਿੱਚ ਗਲਤੀ ਨਾਲ 3 ਲੱਖ ਰੁਪਏ ਪੈ ਗਏ ਹਨ। ਤੁਸੀਂ ਇਹ ਪੇਮੈਂਟ ਬੈਂਕ ਨੂੰ ਵਾਪਸ ਕਰ ਦਿਓ। ਦੁਕਾਨਦਾਰ ਨੇ ਤੁਰੰਤ ਇਹ ਪੈਸੇ ਬੈਂਕ ਦੇ ਅਧਿਕਾਰੀਆਂ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਦੁਕਾਨਦਾਰ ਚੰਦਰਸ਼ੇਖਰ ਗਰਗ ਨੇ ਕਿਹਾ ਕਿ ਬੈਂਕ ਵਾਲਿਆਂ ਵੱਲੋਂ ਗਲਤੀ ਨਾਲ ਉਸ ਦੇ ਅਕਾਊਂਟ ਵਿੱਚ ਪੈਸੇ ਪਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਨਾਂ ਦੇ ਪੈਸੇ ਨੇ ਉਹਨਾਂ ਦੇ ਅਕਾਊਂਟ ਵਿੱਚ ਹੀ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਜੇਕਰ ਬੈਂਕ ਦਾ ਫੋਨ ਵੀ ਨਾ ਆਉਂਦਾ ਤਾਂ ਵੀ ਉਹ ਬੈਂਕ ਵਾਲਿਆਂ ਨੂੰ ਫੋਨ ਕਰਕੇ ਇਸ ਪੇਮੈਂਟ ਨੂੰ ਵਾਪਸ ਕਰਕੇ ਆਉਂਦੇ।
ਦੁਕਾਨਦਾਰ ਦੇ ਅਕਾਊਂਟ ਵਿੱਚ ਗਲਤੀ ਨਾਲ ਆਏ 3 ਲੱਖ ਰੁਪਏ, ਬੈਂਕ ਵਾਲਿਆਂ ਨੂੰ ਵਾਪਸ ਕਰਕੇ ਦਿਖਾਈ ਇਮਾਨਦਾਰੀ ਦੀ ਮਿਸਾਲ
