ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਅੰਮ੍ਰਿਤਸਰ ਪੁਲਿਸ ਵੱਲੋਂ 05 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ ‘ਚੋਂ 02 ਕਿਲੋ 251 ਗ੍ਰਾਮ ਹੈਰੋਇਨ, 01 ਲੱਖ 05 ਹਜਾਂਰ ਰੁਪਏ ਡਰੱਗ ਮਨੀ ਤੇ 01 ਆਧੁਨਿਕ ਗਲੋਕ ਪਿਸਟਲ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ 01 ਕਾਰ ਵੀ ਜਬਤ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਆਰੋਪੀਆਂ ਬਾਰੇ ਪਹਿਚਾਨ ਦੱਸਦੇ ਹੋਏ ਕਿਹਾ ਕਿ ਫੜੇ ਆਰੋਪੀਆਂ ਦੀ ਪਹਿਚਾਣ ਕਿਰਤਪਾਲ ਸਿੰਘ ਉਰਫ ਕਿਰਤ , ਕਰਨਬੀਰ ਸਿੰਘ ਉਰਫ ਕਰਨ , ਸੁਖਦੀਪ ਸਿੰਘ ਉਰਫ ਸੁਖ, ਪਿਆਰਾ ਸਿੰਘ, ਪੰਕਜ ਵਰਮਾ ਉਰਫ ਬੱਬਲੂ ਵਜੋਂ ਹੋਈ ਹੈ। ਪੁਲਿਸ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਕਬੀਰ ਪਾਰਕ ਦੇ ਇਲਾਕੇ ਵਿੱਚ ਨਾਕਾਬੰਦੀ ਦੌਰਾਨ ਚੈਕਿੰਗ ਕਰਦੇ ਸਮੇਂ ਇਹਨਾਂ ਨੂੰ ਕਾਬੂ ਕਰਕੇ 02 ਕਿਲੋਂ 251 ਗ੍ਰਾਮ ਹੈਰੋਇਨ ਅਤੇ 01 ਲੱਖ 05 ਹਜ਼ਾਰ ਰੁਪਏ ਡਰੱਗ ਮਨੀ ਤੇ 01 ਪਿਸਟਲ ਗਲੋਕ ਬ੍ਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਪਤਾ ਲੱਗਾ ਹੈ ਕਿ ਫਰਾਂਸ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਲਿੰਕ ਪਾਕਿਸਤਾਨ ਅਧਾਰਤ ਡਰੱਗ ਸਮੱਗਰਾਂ ਦੇ ਨਾਲ ਹਨ ਤੇ ਸਿਕੰਦਰ ਸਿੰਘ ਵਾਸੀ ਗੁਰਦਾਸਪੁਰ ਜੋ ਫਰਾਂਸ ਵਿੱਚ ਰਹਿੰਦਾ ਹੈ, ਜੋ ਆਰੋਪੀ ਕਰਨਬੀਰ ਸਿੰਘ ਨਾਲ ਪੜਦਾ ਰਿਹਾ ਸੀ, ਇਸਨੇ ਕਰਨਦੀਪ ਸਿੰਘ ਦੀ ਵਾਕਫੀ ਫਰਾਂਸ ਵਿੱਚ ਰਹਿੰਦੇ ਵਿਅਕਤੀ ਨਾਲ ਕਰਵਾਈ ਸੀ। ਜੋ ਇਹ ਹੈਰੋਇਨ ਦੀ ਖੇਪ ਇਸਦੇ ਦੇ ਰਾਂਹੀ ਪਾਕਿਸਤਾਨ ਅਧਾਰਤ ਸਮੱਲਗਰਾ ਤੋਂ ਗੁਰਦਾਸਪੁਰ ਦੇ ਸਰਹੱਦੀ ਇਲਾਕਿਆ ਤੋਂ ਡਰੋਨ ਰਾਹੀ ਭੇਜਦਾ ਸੀ ਤੇ ਅੱਗੋ ਇਹ ਦੋਸ਼ੀ ਹੈਰੋਇਨ ਰਸੀਵ ਕਰਕੇ ਵੱਖ ਵੱਖ ਥਾਵਾ ਤੇ ਡਲੀਵਰ ਕਰਦੇ ਸਨ। ਸੀ.ਪੀ.ਭੁੱਲਰ ਨੇ ਕਿਹਾ ਕਿ ਗਿਰਫਤਾਰ ਕੀਤਾ ਗਿਆ ਨੌਜਵਾਨ ਕਰਨਪਾਲ ਸਿੰਘ ਉਰਫ ਕਰਨ ਨਵੰਬਰ ਮਹੀਨੇ ਵਿੱਚ ਅਮੇਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਸੀ ਤੇ ਉਸ ਤੋਂ ਬਾਅਦ ਉਹ ਫਰਾਂਸ ਤੋਂ ਇੱਕ ਵਿਅਕਤੀ ਨਾਲ ਲਿੰਕ ਚ ਆ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਫਿਲਹਾਲ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਨੌਜਵਾਨ ਨਸ਼ਾ ਤਸਕਰੀ ਮਾਮਲੇ ਚ ਅੰਮ੍ਰਿਤਸਰ ਪੁਲਿਸ ਨੇ ਕੀਤਾ ਕਾਬੂ
February 12, 20250

Related tags :
#Amritsar #DeportedFromUS #LawAndOrder #DrugFreePunjab
Related Articles
May 10, 20210
No Metro This Week In Delhi: How Lockdown Is Stricter This Time
Delhi Lockdown: The city has been under a lockdown since April 20 in view of the second COVID-19 wave.
The Delhi government has extended the lockdown in the city by another week. The lockdown
Read More
December 11, 20210
ਬਲਬੀਰ ਰਾਜੇਵਾਲ ਹੋ ਸਕਦੇ ਨੇ ਆਮ ਆਦਮੀ ਪਾਰਟੀ ਦਾ CM ਚਿਹਰਾ! ਦਿੱਤਾ ਵੱਡਾ ਬਿਆਨ
ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਤੇ ਆਮ ਆਦਮੀ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਪੰਜਾਬ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ। ਪਰ ਅਜੇ ਤੱਕ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ CM ਚਿਹਰੇ ਦਾ ਐਲਾਨ ਨਹੀਂ ਕੀਤਾ
Read More
September 15, 20220
ਗੜਦੀਵਾਲਾ : ਕਾਲਜ ‘ਚ NCC ਟ੍ਰਾਇਲ ਦੌਰਾਨ ਦੌੜਣ ਵੇਲੇ B.Sc. ਦੀ ਵਿਦਿਆਰਥਣ ਦੀ ਮੌਤ
ਗੜਦੀਵਾਲਾ ਦੇ ਖ਼ਾਲਸਾ ਕਾਲਜ ਵਿੱਚ ਇਕ ਬੁਹਤ ਹੀ ਮੰਦਭਾਗੀ ਘਟਨਾ ਵਾਪਰੀ, ਜਦੋਂ NCC ਦੇ ਟ੍ਰਾਇਲ ਦੌਰਾਨ B.Sc. ਦੀ ਵਿਦਿਆਰਥਣ ਸੋਨਾਲੀ ਦੀ ਦੌੜ ਦੌਰਾਨ ਅਚਾਨਕ ਸਿਹਤ ਖ਼ਰਾਬ ਹੋ ਗਈ ਤੇ ਜਦੋਂ ਸੋਨਾਲੀ ਨੂੰ ਦਸੂਹੇ ਹਸਪਤਾਲ਼ ਲਿਜਾਇਆ ਗਿਆ ਤਾਂ ਉਸ ਦੀ
Read More
Comment here