ਅਮ੍ਰਿਤਸਰ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕਾਂ ਦੀ ਅੱਜ ਮੀਟਿੰਗ ਬੁਲਾਈ ਗਈ ਹੈ ਜਿਸ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਕੈਬਨਟ ਮੰਤਰੀ ਰਾਜਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਵਿੱਚ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਆਂ ਤੇ ਮੰਤਰੀਆਂ ਦੀ ਮੀਟਿੰਗ ਬੁਲਾਈ ਗਈ ਹੈ। ਉਸ ਵਿੱਚ ਦੱਸਿਆ ਜਾਵੇਗਾ ਕਿ ਪਾਰਟੀ ਇਕੱਠੀ ਹੈ ਉਨ੍ਹਾ ਕਿਹਾ ਕਿ ਕੇਜਰੀਵਾਲ ਜਾਣਦਾ ਹੈ ਕਿ ਝੂਠ ਦੀ ਬੁਨਿਆਦ ਤੇ ਬਣਿਆ ਹੋਇਆ ਹਵਾ ਮਹਿਲ ਕਿਸ ਤਰ੍ਹਾਂ ਢੇਰ ਹੋਇਆ ਹੈ ਅੱਜ ਜੌ ਦਿੱਲੀ ਵਿੱਚ ਹੋਇਆ ਹੈ ਉਹ ਜਾਣਦੇ ਹਨ ਕਿ ਪੰਜਾਬ ਵਿੱਚ ਵੀ ਜਨਤਾ ਨੇ ਉਨਾਂ ਨੂੰ ਮੂੰਹ ਨਹੀਂ ਲਗਾਉਣਾ ਉਨ੍ਹਾ ਦੇ ਵਿਧਾਇਕ ਖੇਰੂ ਖੇਰੂ ਹੋ ਜਾਣਗੇ ਕੁੱਝ ਲੋਕ ਕਾਂਗਰਸ ਪਾਰਟੀ ਵਿੱਚ ਜਾਣਗੇ ਕੁੱਝ ਭਾਜਪਾ ਵਿੱਚ ਜਾਣਗੇ ਕਈ ਲੋਕ ਦੂਜਿਆਂ ਪਾਰਟੀਆ ਵਿਚ ਸ਼ਾਮਿਲ ਹੋਣਗੇ ਇਹ ਸੋਚ ਰਹੇ ਹਨ ਜਲਦੀ ਚੁਣਾਵ ਹੋਣਗੇ ਇਥੇ ਵੀ ਪਾਰਟੀ ਬਚਨੀ ਨਹੀ ਕਿਉੰਕਿ ਪੰਜਾਬ ਦੇ ਹਾਲਾਤ ਵੱਧ ਤੋਂ ਬੱਤਰ ਹੋਏ ਪਏ ਹਨ। ਹੁਣ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਕਰ ਰਹੇ ਪੰਜਾਬ ਦੇ ਲੋਕ ਇਹ ਵੀ ਜਾਣਦੇ ਹਨ ਕਿ ਕਾਂਗਰਸ ਦੇ ਸਵਾਹ ਹੋਰ ਕੋਈ ਪੰਜਾਬ ਨੂੰ ਸੰਭਾਲ ਨਹੀਂ ਸਕਦਾ ਜਲਦੀ ਦੁਬਾਰਾ ਚੋਣਾਂ ਹੋਣਗੀਆਂ ਤੇ ਪੰਜਾਬ ਵਿੱਚ ਕਾਂਗਰਸ ਦੁਬਾਰਾ ਸਰਕਾਰ ਬਣਾਵੇਗੀ।
ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਦਿੱਲੀ ਵਿੱਚ ਬੁਲਾਈ ਗਈ ਮੀਟਿੰਗ ਨੂੰ ਲੈ ਕੇ ਡਾਕਟਰ ਰਾਜਕੁਮਾਰ ਵੇਰਕਾ ਦਾ ਬਿਆਨ ਆਇਆ ਸਾਹਮਣੇ

Related tags :
Comment here