ਕੱਲ ਪਟਿਆਲਾ ਕੋਰਟ ਚ ACJM ਨਵਦੀਪ ਕੌਰ ਗਿੱਲ ਦੀ ਕੋਰਟ ਚ ਜੱਜ ਦੇ ਅੱਗੇ ਲੱਗੇ ਮੇਜ ਉੱਪਰ ਚੜ੍ਹ ਕੇ ਸ਼੍ਰੀ ਸਾਬ ਕੱਢਣ ਵਾਲੇ ਨਿਹੰਗ ਸਿੰਘ ਨੂੰ ਪੁਲਸ ਨੇ ਲਿਆ ਹਿਰਾਸਤ ਚ । ਨਿਹੰਗ ਸਿੰਘ ਦੇ ਬਾਨੇ ਚ ਫੜੇ ਇਸ ਵਿਅਕਤੀ ਦਾ ਨਾਮ ਗੁਰਪਾਲ ਸਿੰਘ ਵਾਸੀ ਤ੍ਰਿਪੜੀ ਦਸਿਆ ਜਾ ਰਿਹਾ ਹੈ ਜੌ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਅਤੇ ਇਸ ਦਾ ਕੋਈ ਕ੍ਰਿਮਿਨਲ ਪਿਛੋਕੜ ਸਾਹਮਣੇ ਨਹੀਂ ਆਇਆ । ਫਿਲਹਾਲ ਪੁਲਿਸ ਡੀਐਸਪੀ ਸਤਨਾਮ ਸਿੰਘ ਦੇ ਦੁਆਰਾ ਅੱਜ ਕੋਰਟ ਦੀ ਸਿਕਿਉਰਟੀ ਚੈੱਕ ਕੀਤੀ ਗਈ ਹ ਤੇ ਕੱਲ ਇਸ ਸਿਕਿਉਰਟੀ ਚੂਕ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਤਾਇਨਾਤ ਸਕਿਉਰਟੀ ਇੰਚਾਰਜ ਨੂੰ ਵੀ ਮੁਅਤਲ ਕਰ ਦਿੱਤਾ ਹੈ ਅਤੇ ਇਸਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਨਿਹੰਗ ਸਿੰਘ ਨੂੰ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਵਿਅਕਤੀ ਦੇ ਉੱਪਰ ਕੱਲ ਹੀ ਥਾਣਾ ਲਾਹੌਰੀ ਗੇਟ ਦੇ ਵਿੱਚ ਬੀਐਨਐਸ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚਾ ਦੇ ਦਿੱਤਾ ਗਿਆ ਸੀ।