Site icon SMZ NEWS

ਸੁਹਰੇ ਪਰਿਵਾਰ ਤੋਂ ਦੁੱਖੀ ਹੋ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਮਾਮਲਾ ਬਟਾਲਾ ਦੇ ਹਰਨਾਮ ਨਗਰ ਤੋਂ ਸਾਮਣੇ ਆਇਆ ਜਿੱਥੇ 35 ਸਾਲਾਂ ਨੌਜਵਾਨ ਸੁਰਿੰਦਰ ਸਿੰਘ ਨੇ ਆਪਣੀ ਸੱਸ , ਸਾਲੇ ਅਤੇ ਪੁਲਿਸ ਤੋਂ ਤੰਗ ਆਕੇ ਨਿਗਲੀ ਜਹਰੀਲੀ ਚੀਜ ਮ੍ਰਿਤਕ ਸੁਰਿੰਦਰ ਸਿੰਘ ਦੇ ਪਿਤਾ ਅਤੇ ਭੂਆ ਨੇ ਦੱਸਿਆ ਕਿ ਉਹਨਾਂ ਦੀ ਨੂੰਹ 8 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਜਦ ਵੀ ਲੜਕਾ ਉਸਨੂੰ ਲੈਣ ਜਾਂਦਾ ਹੈ ਤਾਂ ਉਸ ਨਾਲ ਉਸਦੇ ਸੁਹਰੇ ਚੰਗਾ ਵਤੀਰਾ ਨਹੀਂ ਕਰਦੇ ਲਗਾਤਾਰ ਉਸ ਕੋਲੋਂ ਪੈਸਿਆਂ ਦੀ ਮੰਗ ਕਰਦੇ ਹਨ ਜਿਸ ਕਰਕੇ ਉਹ ਪ੍ਰੇਸ਼ਾਨ ਸੀ ਦੇਰ ਰਾਤ ਉਸ ਵਲੋਂ ਕੋਈ ਜਹਰੀਲੀ ਚੀਜ ਨਿਗਲ ਲਈ ਗਈ ਹੈ ਮ੍ਰਿਤਕ ਦੀ ਇਕ ਬੇਟੀ ਹੈ ਜਿਸਨੂੰ ਉਹ ਬੁਹਤ ਪਿਆਰ ਕਰਦਾ ਹੈ ਬੇਟੀ ਕਰਕੇ ਹੀ ਉਹ ਆਪਣੀ ਘਰਵਾਲੀ ਨੂੰ ਨਹੀਂ ਸੀ ਛੱਡ ਪਾਉਂਦਾ ਅਸੀਂ ਪੁਲਿਸ ਪ੍ਰਸਾਸ਼ਨ ਕੋਲੋਂ ਇਨਸਾਫ ਮੰਗਦੇ ਹਾਂ ਕਿ ਇਹਨਾਂ ਉਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਮੌਕੇ ਤੇ ਪੁਹੰਚੇ ਜਾਂਚ ਅਧਿਕਾਰੀ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਿਕ ਸੁਰਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾ ਦੇ ਬਿਆਨਾਂ ਦੇ ਅਧਾਰ ਉਪਰ ਕਾਰਵਾਈ ਕੀਤੀ ਜਾਵੇਗੀ |

Exit mobile version