ਹੋਟਲ ਦੀਆਂ ਸਬਜ਼ੀਆਂ ਲੈਣ ਦੇ ਬਹਾਨੇ ਇੱਕ ਵਿਅਕਤੀ ਨੂੰ ਹਰਿੰਦਰ ਨਗਰ ਇਲਾਕੇ ਦੇ ਇੱਕ ਘਰ ਦੇ ਵਿੱਚ ਬੁਲਾ ਕੇ ਉਸ ਦੇ ਨਾਲ ਮਾਰਪੀਟ ਕੀਤੀ ਗਈ ਅਤੇ ਉਸਦੀਆਂ ਅਰਧਨਗਨ ਵੀਡੀਓ ਬਣਾ ਉਸ ਤੋ ਪੰਜ ਲੱਖ ਦੀ ਡਿਮਾਂਡ ਕਰ ਬਲੈਕਮੇਲ ਕੀਤਾ ਗਿਆ | ਜਦੋਂ ਇਹ ਮਾਮਲਾ ਸਾਹਮਣੇ ਆਇਆ ਤੇ ਤ੍ਰਿਪੜੀ ਪੁਲਿਸ ਨੇ ਪੀੜਿਤ ਦੀ ਸ਼ਿਕਾਇਤ ਤੇ ਆਰੋਪੀ ਮਹਿਲਾ ਅਮਨਦੀਪ ਕੌਰ, ਇੰਦਰਜੀਤ ਕੌਰ ਦੀਪ ਨਗਰ ਦੀ ਰਹਿਣ ਵਾਲੀ ਪਰਮਜੀਤ ਸਿੰਘ ਹਰਿੰਦਰ ਨਗਰ ਦਾ ਰਹਿਣ ਵਾਲਾ ਦੇ ਖਿਲਾਫ ਕੇਸ ਦਰਜ ਕਰ ਲਿੱਤਾ ਹੈ। ਪੀੜਿਤ ਵਿਅਕਤੀ ਕਿਸੇ ਤਰ੍ਹਾਂ ਆਰੋਪੀਆਂ ਤੋਂ ਬਚ ਬਚਾ ਕਰਕੇ ਥਾਣੇ ਵਿੱਚ ਪਹੁੰਚਿਆ ਪੀੜਿਤ ਮੁਤਾਬਕ ਛੇ ਮਿੰਟ ਦੀ ਵੀਡੀਓ ਤਿੰਨ ਘੰਟੇ ਦੇ ਬਾਅਦ ਵਾਇਰਲ ਕਰ ਦਿੱਤੀ ਗਈ | ਵਿਅਕਤੀ ਨੇ ਸ਼ੱਕਰ ਜਤਾਇਆ ਕਿ ਇਹ ਸਾਰੀ ਵੀਡੀਓ ਪੁਲਿਸ ਮੁਲਾਜ਼ਮ ਨੇ ਹੀ ਵਾਇਰਲ ਕੀਤੀ ਹੈ। ਇਸ ਬਾਬਤ ਪੀੜਿਤ ਨੇ ਐਸਐਸਪੀ ਪਟਿਆਲਾ ਤੋਂ ਮੰਗ ਕੀਤੀ ਹੈ ਕਿ ਪੁਲਿਸ ਮੁਲਾਜ਼ਮ ਤੇ ਉੱਪਰ ਕਾਰਵਾਈ ਕੀਤੀ ਜਾਵੇ ਡੀਐਸਪੀ ਟੂ ਮਨੋਜ ਕੋਰਸੀ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਉੱਪਰ ਅਸੀਂ ਜਾਂਚ ਕਰਾਂਗੇ ਉਸ ਤੋਂ ਬਾਅਦ ਹੀ ਜੋ ਕਾਰਵਾਈ ਬਣਦੀ ਹੈ ਕੀਤੀ ਜਾਵੇਗੀ |
ਵਿਅਕਤੀ ਨੂੰ ਘਰ ਬੁਲਾ ਕੇ ਬਣਾ ਲਈ ਵੀਡਿਓ, ਫ਼ਿਰ ਜੋ ਹੋਇਆ, ਸੁਣ ਕੇ ਉੱਡ ਜਾਣਗੇ ਹੋਸ਼!
