ਅੰਮ੍ਰਿਤਸਰ ਅੱਜ ਪੰਜਾਬ ਸਰਕਾਰ ਵੱਲੋਂ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਰਾਜ ਪਧਰੀ ਸਮਾਗਮ ਕਰਵਾਇਆ ਗਿਆ ਇਸ ਤੋਂ ਪਹਿਲਾਂ ਇੰਡੀਆ ਗੇਟ ਤੋਂ ਸ਼ਾਮ ਸਿੰਘ ਅਟਾਰੀ ਵਾਲਾ ਜਿਹਦੇ ਸ਼ਹੀਦੀ ਪੁੱਤ ਤੋਂ ਇੰਡੀਆ ਗੇਟ ਤੋਂ ਅਟਾਰੀ ਤੱਕ ਇੱਕ ਸਾਈਕਲ ਰੈਲੀ ਅਦਾਕਾਰਾ ਗੁਲਪਨਾਗ ਦੀ ਅਗਵਾਈ ਵਿੱਚ ਕੱਢੀ ਗਈ ਤੁਹਾਨੂੰ ਦੱਸ ਦਈਏ ਕਿ ਸ਼ਾਮ ਸਿੰਘ ਅਟਾਰੀ ਵਾਲਾ ਸਿੱਖ ਜਰਨੈਲ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿੱਚ ਸ਼ਹਾਦਤ ਪਾਈ ਸੀ ਜਿਸ ਦੇ ਚਲਦੇ ਹਰ ਸਾਲ ਰਾਜ ਪੱਧਰੀ ਸਮਾਗਮ ਕਰਵਾਇਆ ਜਾਂਦਾ ਹੈ। ਇਹ ਸਮਾਗਮ ਇੰਡੀਆ ਗੇਟ ਤੇ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ਅਤੇ ਪਿੰਡ ਅਟਾਰੀ ਵਿਖੇ ਉਨਾਂ ਦੀ ਸਮਾਰਕ ਵਿਖੇ ਕਰਾਇਆ ਜਾਂਦਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਗੁਲਪਨਾਗ ਨੇ ਕਿਹਾ ਕਿ ਹਰ ਸਾਲ ਪੰਜਾਬ ਸਰਕਾਰ ਵੱਲੋਂ ਸ਼ਹੀਦ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦਾ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ ਉਹਨਾਂ ਦੇ ਸੱਦੇ ਤੇ ਅਸੀਂ ਇੱਥੇ ਆਉਂਦੇ ਹਾਂ ਉਹਨਾਂ ਕਿਹਾ ਕਿ ਅੱਜ ਇੰਡੀਆ ਗੇਟ ਤੋਂ ਉਹਨਾਂ ਦੇ ਬੁੱਤ ਤੋਂ ਇੱਕ ਸਾਈਕਲ ਰੈਲੀ ਕੱਢੀ ਗਈ ਹੈ ਜੋ ਕਿ ਅਟਾਰੀ ਵਿਖੇ ਉਹਨਾਂ ਦੀ ਸਮਾਰਕ ਤੇ ਜਾ ਕੇ ਖ਼ਤਮ ਹੋਵੇਗੀ। ਉਹਨਾਂ ਕਿਹਾ ਕਿ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਨੇ ਆਪਣੀ ਸ਼ਹਾਦਤ ਦਿੱਤੀ ਜਿਸ ਦੇ ਚਲਦੇ ਉਹਨਾਂ ਦਾ ਬਲਿਦਾਨ ਦਿਵਸ ਮਨਾਇਆ ਜਾ ਰਿਹਾ ਉੱਥੇ ਹੀ ਉਹਨਾਂ ਕਿਹਾ ਕਿ ਇਕ ਮਿਸਾਲ ਹੈ ਕਿ ਦੇਸ਼ ਤੇ ਕੌਮ ਨੂੰ ਅੱਗੇ ਰੱਖ ਕੇ ਸ਼ਹਾਦਤ ਦਿੱਤੀ। ਅਸੀਂ ਚਾਹੁੰਦੇ ਹਾਂ ਕਿ ਅਗਲੇ ਸਾਲ ਸਾਡੇ ਨਾਲ ਜੁੜੋ ਇਸ ਮਮੋਰੀਅਲ ਸਾਈਕਲ ਰੈਲੀ ਦਾ ਹਿੱਸਾ ਬਣਨ ਉਹਨਾਂ ਕਿਹਾ ਕਿ ਜੋ ਜਜ਼ਬਾ ਅਟਾਰੀ ਤੇ ਮਾਝੇ ਦੇ ਨੌਜਵਾਨਾਂ ਵਿੱਚ ਹੈ ਉਹ ਹੋਰ ਕਿਤੇ ਨਹੀਂ ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਕਿ ਅਗਲੇ ਸਾਲ ਵੱਧ ਤੋਂ ਵੱਧ ਲੋਕ ਇਸ ਮਮੋਰੀਅਲ ਸਾਈਕਲ ਰੈਲੀ ਦੇ ਨਾਲ ਜੁੜਨ ਤੇ ਇਸ ਸਾਈਕਲ ਰੈਲੀ ਦਾ ਹਿੱਸਾ ਬਣਨ
ਇਸ ਮੌਕੇ ਤੇ ਅੰਮ੍ਰਿਤਸਰ ਦੇ ਨਵੇਂ ਬਣੇ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪੁੱਜੇ ਉੱਥੇ ਹੀ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਦੇ ਜਰਨੈਲ ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ 10 ਫਰਵਰੀ 1846 ਨੂੰ ਸਭਰਾਵਾਂ ਦੀ ਜੰਗ ਵਿੱਚ ਸ਼ਹਾਦਤ ਪਾ ਗਏ ਸਨ ਜਿਸ ਦੇ ਚਲਦੇ ਹਰ ਸਾਲ ਉਹਨਾਂ ਦਾ ਰਾਜ ਪਧਰੀ ਸਮਾਗਮ ਮਨਾਇਆ ਜਾਂਦਾ ਹੈ ਉੱਥੇ ਹੀ ਉਹਨਾਂ ਕਿਹਾ ਕਿ ਇਹ ਇੰਡੀਆ ਗੇਟ ਤੇ ਵੀ ਅਤੇ ਸ਼ਾਮ ਸਿੰਘ ਅਟਾਰੀ ਵਾਲਾ ਦੇ ਅਟਾਰੀ ਸਮਾਰਕ ਵਿਖੇ ਵੀ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ ਹੈ ਤੇ ਹੁਣ ਇਸ ਤੋਂ ਬਾਅਦ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਰਾਜਪਦ ਦੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜਣਗੇ। ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰਨ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਤੇ ਫੁੱਲ ਭੇਟ ਕਰਨ ਇਥੇ ਇੱਕਠੇ ਹੋਏ ਹਾਂ ਕਿਉਂਕਿ ਇਹ ਸਾਡੇ ਜਿਹੜੇ ਜਰਨੈਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ ਤੇ ਗੈਰਤ ਦੇ ਵਿੱਚ ਪੰਜਾਬ ਹਮੇਸ਼ਾ ਅਣਖੀ ਯੋਧਿਆਂ ਨੂੰ ਯਾਦ ਕਰਦਾ ਤੇ ਉਹਨਾਂ ਦੇ ਦੱਸੇ ਮਾਰਗ ਦੇ ਚਲਦਾ ਹੈ ਉਹ ਸਾਡਾ ਫਰਜ਼ ਹੈ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਇੰਡੀਆ ਗੇਟ ਤੇ ਅਟਾਰੀ ਵਿਖੇ ਉਹਨਾਂ ਦੀ ਸਮਾਰਕ ਤੇ ਜਿਹੜਾ ਅੱਜ ਫੰਕਸ਼ਨ ਕਰਾਂਗੇ ਉਨ੍ਹਾ ਕਿਹਾ ਕਿ ਮੈਂ ਦੇਖਦਾ ਇਹ ਦੀ ਰਿਪੋਰਟ ਵੀ ਲੈਂਦਾ ਕਿਉਂ ਇਹਦੇ ਚ ਕਮੀਆ ਪਾਇਆ ਗਈਆਂ ਹਨ ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹੋ ਜਿਹੀਆਂ ਜਿਹੜੀਆਂ ਯਾਦਗਾਰਾਂ ਨੇ ਉਹਦੇ ਲਈ ਇੱਕ ਸਪੈਸ਼ਲੀ ਜਿਹੜਾ ਵਿੰਗ ਬਣਾ ਕੇ ਜਿਹਦੇ ਉੱਤੇ ਡਿਊਟੀ ਲਗਾਵਾਂਗੇ ਜਿਹੜਾ ਹਰ ਰੋਜ਼ ਜਾ ਉਹਦੇ ਧਿਆਨ ਰੱਖਿਆ ਸਫਾਈ ਕੀਤੀ ਜਾਏ ਇਹਦਾ ਲੈਂਡਸਕੇਪਿੰਗ ਸਾਰਾ ਜਿਹੜਾ ਬਹੁਤ ਵਧੀਆ ਹੋਇਆ ਇਹਨਾਂ ਚੀਜ਼ਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਮੈਂ ਤੁਹਾਨੂੰ ਦੱਸ ਦਿਆ ਕਿ ਇਹੋ ਜਿਹੀਆਂ ਕਈ ਜਗ੍ਹਾ ਤੇ ਕਮੀਆਂ ਹੈ ਜਿਹਨਾਂ ਨੂੰ ਦੂਰ ਕੀਤਾ ਜਾ ਰਿਹਾ ਮੈਂ ਆਪ ਹੀ ਦੱਸ ਦਿੰਦਾ ਵਾਂ ਜਿਵੇਂ ਸਾਡੇ ਗੋਲਡਨ ਗੇਟ ਬਣਿਆ ਦਾ ਉਹਦੇ ਵਿੱਚ ਜਿਹੜੀਆਂ ਲਾਈਟਾਂ ਕਾਫੀ ਦੇਣ ਤੋਂ ਬਾਅਦ ਨੇ ਉਹ ਵੀ ਇਮੀਡੀਏਟ ਆਡਰ ਕਰ ਦਿੱਤੇ ਗਏ ਨੇ ਤੇ ਕੁਝ ਦਿਨਾਂ ਦੇ ਵਿੱਚ ਉਹ ਵੀ ਜੱਜਮਗ ਜਗਮਗ ਦਿਸੇਗੀ ਅਤੇ ਜਿਹੜੀਆਂ ਇਹੋ ਜਿਹੇ ਸਾਡੀਆਂ ਖਾਸ ਯੋਧਿਆਂ ਦੀਆਂ ਯਾਦਗਾਰਾਂ ਨੇ ਜਾਂ ਕੋਈ ਵੀ ਸਾਡੇ ਆਜ਼ਾਦੀ ਪ੍ਰਵਾਨਿਆਂ ਦੀਆਂ ਯਾਦਗਾਰਾਂ ਨੇ ਇਹਦੇ ਲਈ ਮੈਂ ਇੱਕ ਵਿੰਗ ਬਣਾ ਰਿਹਾ ਵਾਂ ਜਿਹਦੇ ਵਿੱਚ ਇੱਕ ਸੁਪਰਵਾਈਜ਼ਰ ਦੇ ਨਾਲ ਸਟਾਫ ਦੀ ਡਿਊਟੀ ਲਗਾਏ ਲਗਾਵਾਂਗੇ ਜਿਹੜਾ ਬਿਲਕੁਲ ਇਹਦੇ ਉੱਤੇ ਧਿਆਨ ਰੱਖਿਆ ਜਾਏਗਾ ਵੱਖਰਾ ਹੀ ਵਿੰਗ ਹੋਏਗਾ ਜਿਹੜਾ ਇਹਨੇ ਯਾਦਗਾਰਾਂ ਵੱਲ ਧਿਆਨ ਦਏਗਾ।